PM ਕਿਸਾਨ ਯੋਜਨਾ: ਅਗਲੇ ਮਹੀਨੇ ਕਿਸਾਨਾਂ ਦੀ ਹੋਵੇਗੀ ਬੱਲੇ-ਬੱਲੇ, ਪਰ ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲਣਗੇ ਪੈਸੇ; ਕਿਤੇ ਤੁਸੀਂ ਵੀ ਤਾਂ ਨਹੀਂ ਸ਼ਾਮਲ
ਇਹ ਯਕੀਨੀ ਬਣਾਓ ਕਿ ਤੁਹਾਡੇ ਬੈਂਕ ਖਾਤੇ ਵਿੱਚ ਤੁਹਾਡਾ ਨਾਮ, ਆਧਾਰ ਅਤੇ ਮੋਬਾਈਲ ਨੰਬਰ ਸਹੀ ਦਰਜ ਹੈ। ਜੇਕਰ ਕੋਈ ਗਲਤੀ ਹੈ ਤਾਂ ਤੁਰੰਤ ਆਪਣੀ ਬੈਂਕ ਸ਼ਾਖਾ ਵਿੱਚ ਜਾ ਕੇ ਇਸਨੂੰ ਠੀਕ ਕਰਵਾਓ ਤਾਂ ਜੋ ਅਗਲੀ ਕਿਸ਼ਤ ਬਿਨਾਂ ਕਿਸੇ ਰੁਕਾਵਟ ਦੇ ਤੁਹਾਡੇ ਖਾਤੇ ਵਿੱਚ ਆ ਸਕੇ।
Publish Date: Wed, 14 Jan 2026 01:20 PM (IST)
Updated Date: Wed, 14 Jan 2026 01:30 PM (IST)
ਨਵੀਂ ਦਿੱਲੀ: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Yojana) ਅੱਜ ਦੇਸ਼ ਦੇ ਕਿਸਾਨਾਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਸਕੀਮ ਬਣ ਚੁੱਕੀ ਹੈ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਂਦੀ ਹੈ, ਜੋ ਕਿ 2000-2000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਮਿਲਦੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਕਿਸਾਨਾਂ ਦੀ 22ਵੀਂ ਕਿਸ਼ਤ (22th Installment) ਅਗਲੇ ਮਹੀਨੇ ਤੱਕ ਆ ਸਕਦੀ ਹੈ ਪਰ ਕੁਝ ਕਿਸਾਨਾਂ ਨੂੰ ਇਸ ਵਾਰ ਪੈਸੇ ਨਹੀਂ ਮਿਲਣਗੇ।
ਕਿਹੜੇ ਕਿਸਾਨਾਂ ਨੂੰ ਨਹੀਂ ਮਿਲੇਗਾ ਪੈਸਾ
ਜੇਕਰ ਤੁਸੀਂ ਹੇਠਾਂ ਦਿੱਤੇ ਕੰਮ ਪੂਰੇ ਨਹੀਂ ਕੀਤੇ ਤਾਂ ਤੁਹਾਡੀ ਕਿਸ਼ਤ ਰੁਕ ਸਕਦੀ ਹੈ।
e-KYC : ਜਿਨ੍ਹਾਂ ਕਿਸਾਨਾਂ ਨੇ ਅਜੇ ਤੱਕ ਆਪਣੀ e-KYC ਨਹੀਂ ਕਰਵਾਈ।
ਫਾਰਮਰ ਆਈਡੀ (Farmer ID) : ਜਿਨ੍ਹਾਂ ਕਿਸਾਨਾਂ ਨੇ ਅਜੇ ਤੱਕ ਆਪਣੀ ਵਿਲੱਖਣ ਫਾਰਮਰ ਆਈਡੀ ਨਹੀਂ ਬਣਾਈ।
ਬੈਂਕ ਖਾਤਾ ਅਪਡੇਟ: ਜੇਕਰ ਬੈਂਕ ਖਾਤਾ ਆਧਾਰ ਅਤੇ ਮੋਬਾਈਲ ਨੰਬਰ ਨਾਲ ਲਿੰਕ ਨਹੀਂ ਹੈ।
e-KYC ਕਿਵੇਂ ਕਰੀਏ
ਸਭ ਤੋਂ ਪਹਿਲਾਂ PM ਕਿਸਾਨ ਦੀ ਅਧਿਕਾਰਤ ਵੈੱਬਸਾਈਟ (pmkisan.gov.in) 'ਤੇ ਜਾਓ।
ਹੋਮ ਪੇਜ 'ਤੇ e-KYC ਦੇ ਆਪਸ਼ਨ 'ਤੇ ਕਲਿੱਕ ਕਰੋ।
ਆਪਣਾ ਆਧਾਰ ਨੰਬਰ ਅਤੇ ਕੈਪਚਾ ਕੋਡ ਭਰ ਕੇ 'Search' 'ਤੇ ਕਲਿੱਕ ਕਰੋ।
ਆਧਾਰ ਨਾਲ ਲਿੰਕ ਮੋਬਾਈਲ ਨੰਬਰ ਦਰਜ ਕਰੋ ਅਤੇ Get OTP 'ਤੇ ਕਲਿੱਕ ਕਰੋ।
ਮੋਬਾਈਲ 'ਤੇ ਆਇਆ ਓਟੀਪੀ (OTP) ਭਰ ਕੇ ਸਬਮਿਟ ਕਰੋ। ਤੁਹਾਡੀ e-KYC ਪ੍ਰਕਿਰਿਆ ਪੂਰੀ ਹੋ ਜਾਵੇਗੀ।
ਫਾਰਮਰ ਆਈਡੀ (Farmer ID) ਕਿਵੇਂ ਬਣਾਈਏ
ਸਰਕਾਰ ਹੁਣ ਹਰ ਕਿਸਾਨ ਨੂੰ ਇੱਕ Unique Farmer ID ਦੇ ਰਹੀ ਹੈ।
ਆਨਲਾਈਨ : ਤੁਸੀਂ AgriStack ਪੋਰਟਲ 'ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹੋ। ਉੱਥੇ ਆਧਾਰ ਰਾਹੀਂ e-KYC ਪੂਰੀ ਕਰੋ ਅਤੇ ਮੰਗੀ ਗਈ ਜਾਣਕਾਰੀ ਭਰੋ। ਵੈਰੀਫਿਕੇਸ਼ਨ ਤੋਂ ਬਾਅਦ ਤੁਹਾਨੂੰ ਆਈਡੀ ਮਿਲ ਜਾਵੇਗੀ।
ਆਫਲਾਈਨ : ਸਰਕਾਰ ਵੱਖ-ਵੱਖ ਇਲਾਕਿਆਂ ਵਿੱਚ ਕੈਂਪ ਲਗਾ ਰਹੀ ਹੈ, ਜਿੱਥੇ ਜਾ ਕੇ ਤੁਸੀਂ ਆਪਣੀ ਫਾਰਮਰ ਆਈਡੀ ਬਣਵਾ ਸਕਦੇ ਹੋ।
ਬੈਂਕ 'ਚ ਜਾ ਕੇ ਡਿਟੇਲ ਕਰੋ ਅਪਡੇਟ
ਇਹ ਯਕੀਨੀ ਬਣਾਓ ਕਿ ਤੁਹਾਡੇ ਬੈਂਕ ਖਾਤੇ ਵਿੱਚ ਤੁਹਾਡਾ ਨਾਮ, ਆਧਾਰ ਅਤੇ ਮੋਬਾਈਲ ਨੰਬਰ ਸਹੀ ਦਰਜ ਹੈ। ਜੇਕਰ ਕੋਈ ਗਲਤੀ ਹੈ ਤਾਂ ਤੁਰੰਤ ਆਪਣੀ ਬੈਂਕ ਸ਼ਾਖਾ ਵਿੱਚ ਜਾ ਕੇ ਇਸਨੂੰ ਠੀਕ ਕਰਵਾਓ ਤਾਂ ਜੋ ਅਗਲੀ ਕਿਸ਼ਤ ਬਿਨਾਂ ਕਿਸੇ ਰੁਕਾਵਟ ਦੇ ਤੁਹਾਡੇ ਖਾਤੇ ਵਿੱਚ ਆ ਸਕੇ।