Petrol Diesel Price Hike: : ਮਹਿੰਗਾਈ ਦਾ ਇੱਕ ਹੋਰ ਝਟਕਾ, 4 ਦਿਨਾਂ 'ਚ ਦੂਜੀ ਵਾਰ ਵਧੀਆਂ ਤੇਲ ਦੀਆਂ ਕੀਮਤਾਂ
ਤੇਲ ਮਾਹਿਰਾਂ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਮੱਧ ਪੂਰਬ ਵਿੱਚ ਜਾਰੀ ਖਿੱਚੋਤਾਣ ਕਾਰਨ ਸਪਲਾਈ ਪ੍ਰਭਾਵਿਤ ਹੋ ਰਹੀ ਹੈ, ਜਿਸਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ 'ਤੇ ਪੈ ਰਿਹਾ ਹੈ।
Publish Date: Tue, 19 May 2026 07:45 AM (IST)
Updated Date: Tue, 19 May 2026 08:04 AM (IST)
ਨਵੀਂ ਦਿੱਲੀ: ਮੱਧ ਪੂਰਬ (Middle East) ਵਿੱਚ ਜਾਰੀ ਜੰਗ ਦੇ ਪਰਛਾਵੇਂ ਹੇਠ ਦੇਸ਼ ਅੰਦਰ ਬਾਲਣ ਦੀਆਂ ਕੀਮਤਾਂ ਨੇ ਇੱਕ ਵਾਰ ਫਿਰ ਅੱਗ ਫੜ ਲਈ ਹੈ। ਇੱਕ ਹਫ਼ਤੇ ਦੇ ਅੰਦਰ ਅੰਦਰ ਅੱਜ ਦੂਜੀ ਵਾਰ ਪੈਟਰੋਲ ਅਤੇ ਡੀਜ਼ਲ ਦੇ ਭਾਅ ਵਧਾ ਦਿੱਤੇ ਗਏ ਹਨ। ਤੇਲ ਕੰਪਨੀਆਂ ਨੇ ਮੰਗਲਵਾਰ ਨੂੰ ਕੀਮਤਾਂ ਵਿੱਚ ਕਰੀਬ 91 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।
ਅੱਜ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ
ਤਾਜ਼ਾ ਵਾਧੇ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਪੂਰੇ ਦੇਸ਼ ਵਿੱਚ ਤੇਲ ਦੇ ਭਾਅ ਬਦਲ ਗਏ ਹਨ:
ਪੈਟਰੋਲ: 87 ਪੈਸੇ ਦੇ ਵਾਧੇ ਨਾਲ ਹੁਣ ₹98.64 ਪ੍ਰਤੀ ਲੀਟਰ।
ਡੀਜ਼ਲ: 91 ਪੈਸੇ ਦੇ ਵਾਧੇ ਨਾਲ ਹੁਣ ₹91.58 ਪ੍ਰਤੀ ਲੀਟਰ।
4 ਦਿਨਾਂ ਵਿੱਚ ਹੋਇਆ ਦੂਜਾ ਵੱਡਾ ਵਾਧਾ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ (15 ਮਈ) ਨੂੰ ਹੀ ਤੇਲ ਦੀਆਂ ਕੀਮਤਾਂ ਵਿੱਚ 3 ਰੁਪਏ ਦਾ ਭਾਰੀ ਵਾਧਾ ਕੀਤਾ ਗਿਆ ਸੀ। ਉਸ ਵਾਧੇ ਤੋਂ ਬਾਅਦ ਦਿੱਲੀ ਵਿੱਚ ਪੈਟਰੋਲ ₹97.77 ਅਤੇ ਡੀਜ਼ਲ ₹90.67 'ਤੇ ਪਹੁੰਚ ਗਿਆ ਸੀ, ਪਰ ਚਾਰ ਦਿਨਾਂ ਬਾਅਦ ਹੀ ਕੰਪਨੀਆਂ ਨੇ ਜਨਤਾ 'ਤੇ ਇੱਕ ਹੋਰ ਮਹਿੰਗਾਈ ਦਾ ਬੋਝ ਪਾ ਦਿੱਤਾ ਹੈ।
ਕਿਉਂ ਵਧ ਰਹੇ ਨੇ ਦਾਮ?
ਤੇਲ ਮਾਹਿਰਾਂ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਮੱਧ ਪੂਰਬ ਵਿੱਚ ਜਾਰੀ ਖਿੱਚੋਤਾਣ ਕਾਰਨ ਸਪਲਾਈ ਪ੍ਰਭਾਵਿਤ ਹੋ ਰਹੀ ਹੈ, ਜਿਸਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ 'ਤੇ ਪੈ ਰਿਹਾ ਹੈ।