ਹੋਰ ਵਧਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? 3 ਰੁਪਏ ਦੇ ਵਾਧੇ ਤੋਂ ਨਾਖੁਸ਼ ਤੇਲ ਕੰਪਨੀਆਂ; ਕਿਹਾ- ਬਹੁਤ...
IOCL ਦੇ ਨਿਰਦੇਸ਼ਕ ਅਰਵਿੰਦ ਕੁਮਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਏ ਵਾਧੇ ਨੂੰ 'ਮਾਮੂਲੀ ਵਾਧਾ' ਦੱਸਦਿਆਂ ਕਿਹਾ ਹੈ ਕਿ ਪੈਟਰੋਲ ਪੰਪਾਂ 'ਤੇ ਬਾਲਣ ਦੀ ਨਿਰਵਿਘਨ ਸਪਲਾਈ ਬਣਾਈ ਰੱਖਣ ਲਈ ਰਿਫਾਇਨਰੀਆਂ 100% ਤੋਂ ਵੱਧ ਸਮਰੱਥਾ 'ਤੇ ਚੱਲ ਰਹੀਆਂ ਹਨ।
Publish Date: Fri, 15 May 2026 04:04 PM (IST)
Updated Date: Fri, 15 May 2026 04:57 PM (IST)
ਬਿਜ਼ਨੈੱਸ ਡੈਸਕ. ਨਵੀਂ ਦਿੱਲੀ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 15 ਮਈ ਤੋਂ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ ਪਰ ਕੀਮਤਾਂ ਅੱਗੇ ਹੋਰ ਵੀ ਵਧ ਸਕਦੀਆਂ ਹਨ। ਅਜਿਹਾ ਇਸ ਲਈ ਕਿਉਂਕਿ ਇਸ ਵਾਧੇ ਤੋਂ ਆਇਲ ਮਾਰਕੀਟਿੰਗ ਕੰਪਨੀਆਂ ਬਹੁਤੀਆਂ ਖੁਸ਼ ਨਹੀਂ ਹਨ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਦੇ ਨਿਰਦੇਸ਼ਕ ਅਰਵਿੰਦ ਕੁਮਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਏ ਵਾਧੇ ਨੂੰ 'ਮਾਮੂਲੀ ਵਾਧਾ' ਦੱਸਦਿਆਂ ਕਿਹਾ ਹੈ ਕਿ ਪੈਟਰੋਲ ਪੰਪਾਂ 'ਤੇ ਬਾਲਣ ਦੀ ਨਿਰਵਿਘਨ ਸਪਲਾਈ ਬਣਾਈ ਰੱਖਣ ਲਈ ਰਿਫਾਇਨਰੀਆਂ 100 ਪ੍ਰਤੀਸ਼ਤ ਤੋਂ ਵਧ ਸਮਰੱਥਾ 'ਤੇ ਚੱਲ ਰਹੀਆਂ ਹਨ।
ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਅਰਵਿੰਦ ਕੁਮਾਰ ਨੇ ਕਿਹਾ ਹੈ ਕਿ ਗਲੋਬਲ ਮਾਰਕੀਟ 'ਚ ਭਾਰੀ ਦਬਾਅ ਤੇ ਵਧਦੀ ਲਾਗਤ ਨੂੰ ਦੇਖਦੇ ਹੋਏ ਇਹ ਵਾਧਾ "ਬਹੁਤ ਮਾਮੂਲੀ" ਹੈ।
ਦਬਾਅ ਦੀ ਤੁਲਨਾ 'ਚ ਵਾਧਾ ਬਹੁਤ ਘੱਟ
ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਕੌਮਾਂਤਰੀ ਬਾਜ਼ਾਰ 'ਚ ਵਧੀ ਹੋਈ ਲਾਗਤ ਦੀ ਪੂਰੀ ਭਰਪਾਈ ਕਰਨ ਲਈ ਜਿੰਨੀ ਕੀਮਤ ਵਧਾਉਣ ਦੀ ਲੋੜ ਸੀ, ਇਹ 3 ਰੁਪਏ ਦਾ ਵਾਧਾ ਉਸ ਦਾ ਸਿਰਫ਼ 10% ਹੀ ਹੈ।
ਗਲੋਬਲ ਮਾਰਕੀਟ 'ਚ ਕੱਚੇ ਤੇਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਕਾਰਨ ਇਹ ਕੀਮਤ ਵਾਧਾ ਕੀਤਾ ਗਿਆ ਹੈ, ਪਰ ਤੇਲ ਕੰਪਨੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਆਮ ਜਨਤਾ 'ਤੇ ਬਹੁਤ ਘੱਟ ਬੋਝ ਪਾਇਆ ਹੈ ਤੇ ਉਹ ਦੇਸ਼ ਵਿਚ ਤੇਲ ਦੀ ਸਪਲਾਈ ਸੁਚਾਰੂ ਰੂਪ 'ਚ ਬਣਾਈ ਰੱਖਣ ਲਈ ਪੂਰੀ ਤਾਕਤ ਨਾਲ ਕੰਮ ਕਰ ਰਹੀਆਂ ਹਨ।