ਲੰਬੀ ਰਾਈਡ ਦੌਰਾਨ ਕਾਰ 'ਚ ਲੱਗੇ ਇਸ ਫੀਚਰ ਦਾ ਜ਼ਰੂਰ ਕਰੋ ਇਸਤੇਮਾਲ, ਦੂਰ ਹੋ ਜਾਵੇਗੀ ਥਕਾਵਟ !
ਕਰੂਜ਼ ਕੰਟਰੋਲ ਜ਼ਰੀਏ ਤੁਸੀਂ ਬਿਨਾਂ ਰੇਸ ਦਿੱਤੇ ਕਾਰ ਚਲਾ ਸਕਦੇ ਹੋ। ਤੁਹਾਨੂੰ ਦੱਸ ਦੇਈਏ ਇਸ ਫੀਚਰ ਨੂੰ ਪਹਿਲਾਂ ਮਹਿੰਗੀ ਗੱਡੀਆਂ 'ਚ ਇਸਤੇਮਾਲ ਕੀਤਾ ਜਾਂਦਾ ਸੀ ਪਰ ਅੱਜ ਤੇ ਸਮੇਂ ਗੱਡੀਆਂ 'ਚ ਕੰਪਨੀ ਇਸ ਫੀਚਰ ਨੂੰ ਦਿੰਦੀਆਂ ਹਨ।
Publish Date: Sun, 11 Dec 2022 01:17 PM (IST)
Updated Date: Mon, 12 Dec 2022 02:02 PM (IST)
ਨਵੀਂ ਦਿੱਲੀ, ਆਟੋ ਡੈਸਕ : ਅੱਜ ਦਾ ਸਮਾਂ ਕਾਫੀ ਤੇਜ਼ੀ ਨਾਲ ਆਧੁਨਿਕ ਹੁੰਦਾ ਜਾ ਰਿਹਾ ਹੈ। ਅੱਜਕੱਲ੍ਹ ਕਾਰਾਂ ਬਣਾਉਂਦੇ ਸਮੇਂ ਵੀ ਕੰਪਨੀਆਂ ਆਪਣੇ ਵਾਹਨਾਂ 'ਚ ਕੁਝ ਅਜਿਹੇ ਫੀਚਰ ਜੋੜ ਰਹੀਆਂ ਹਨ ਜੋ ਲੋਕਾਂ ਲਈ ਆਰਾਮਦਾਇਕ ਤੇ ਆਸਾਨ ਬਣਾਉਂਦੀਆਂ ਹਨ। ਜੇਕਰ ਤੁਸੀਂ ਆਪਣੀ ਕਾਰ ਨਾਲ ਲੌਂਗ ਡਰਾਈਵ 'ਤੇ ਜਾ ਰਹੇ ਹੋ ਤਾਂ ਇਹ ਫੀਚਰ ਤੁਹਾਡੇ ਲਈ ਯਕੀਨੀ ਤੌਰ 'ਤੇ ਫਾਇਦੇਮੰਦ ਹੈ। ਲੰਬੀ ਗੱਡੀ ਚਲਾਉਂਦੇ ਹੋਏ ਅਸੀਂ ਥੱਕ ਜਾਂਦੇ ਹਾਂ, ਅੱਜ ਅਸੀਂ ਤੁਹਾਨੂੰ ਇਕ ਅਜਿਹੀ ਵਿਸ਼ੇਸ਼ਤਾ ਬਾਰੇ ਦੱਸਾਂਗੇ, ਜਿਸ ਦੀ ਵਰਤੋਂ ਕਰ ਕੇ ਤੁਸੀਂ ਆਪਣੀ ਯਾਤਰਾ ਨੂੰ ਹੋਰ ਸੁਨਹਿਰੀ ਬਣਾ ਸਕਦੇ ਹੋ।
(Cruise Control) ਕਰੂਜ਼ ਕੰਟਰੋਲ
ਜਦੋਂ ਵੀ ਅਸੀਂ ਲੰਬੇ ਸਫ਼ਰ 'ਤੇ ਨਿਕਲਦੇ ਹਾਂ ਤਾਂ ਥਕਾਵਟ ਮਹਿਸੂਸ ਹੋਣ ਲਗਦੀ ਹੈ। ਇਸ ਵੇਲੇ ਤੁਹਾਨੂੰ ਘਬਰਾਉਣਾ ਨਹੀਂ ਹੈ, ਤੁਸੀਂ ਇਸ ਬਿਹਤਰੀਨ ਫੀਚਰ ਦੇ ਇਸਤੇਮਾਲ ਨਾਲ ਬਿਨਾਂ ਬ੍ਰੇਕ ਲਗਾਏ ਤੇ ਨਾ ਹੀ ਰੇਸ ਪੈਡਲ ਨੂੰ ਦਬਾਏ ਸੜਕਾਂ 'ਤੇ ਸੁਰੱਖਿਅਤ ਆਪਣੀ ਕਾਰ ਚਲਾ ਸਕਦੇ ਹੋ। ਇਸ ਖਾਸ ਫੀਚਰ ਦਾ ਨਾਂ (Cruise Control) ਕਰੂਜ਼ ਕੰਟਰੋਲ ਹੈ।
ਕਰੂਜ਼ ਕੰਟਰੋਲ ਜ਼ਰੀਏ ਬਿਨਾਂ ਰੇਸ ਦਿੱਤੇ ਕਾਰ ਚਲਾ ਸਕਦੇ ਹੋ
ਕਰੂਜ਼ ਕੰਟਰੋਲ ਜ਼ਰੀਏ ਤੁਸੀਂ ਬਿਨਾਂ ਰੇਸ ਦਿੱਤੇ ਕਾਰ ਚਲਾ ਸਕਦੇ ਹੋ। ਤੁਹਾਨੂੰ ਦੱਸ ਦੇਈਏ ਇਸ ਫੀਚਰ ਨੂੰ ਪਹਿਲਾਂ ਮਹਿੰਗੀ ਗੱਡੀਆਂ 'ਚ ਇਸਤੇਮਾਲ ਕੀਤਾ ਜਾਂਦਾ ਸੀ ਪਰ ਅੱਜ ਤੇ ਸਮੇਂ ਗੱਡੀਆਂ 'ਚ ਕੰਪਨੀ ਇਸ ਫੀਚਰ ਨੂੰ ਦਿੰਦੀਆਂ ਹਨ। ਤੁਸੀਂ ਜਦੋਂ ਵੀ ਥਕਾਨ ਮਹਿਸੂਸ ਕਰੋ, ਹਾਈਵੇ 'ਤੇ ਤੁਸੀਂ ਇਸ ਕੰਟਰੋਲ ਨੂੰ ਆਨ ਕਰ ਦਿਉ, ਇਸ ਨਾਲ ਤੁਹਾਡੀ ਕਾਰ ਨਿਸ਼ਚਤ ਰਫ਼ਤਾਰ ਤੋਂ ਬਿਨਾਂ ਐਕਸੀਲੇਟਰ ਦੇ ਚੱਲਦੀ ਰਹੇਗੀ। ਇਹ ਫੀਚਰ ਤੁਹਾਡੇ ਸਟੀਅਰਿੰਗ ਨੇੜੇ ਹੁੰਦਾ ਹੈ। ਇਕ ਬਟਨ ਦੀ ਤਰ੍ਹਾਂ ਦਿਖਾਈ ਦਿੰਦਾ ਹੈ।
ਵਾਪਿਸ ਕਿਵੇਂ ਕੰਟਰੋਲ ਕਰੀਏ
ਤੁਸੀਂ ਇਸ ਫੀਚਰ ਨੂੰ ਆਮਤੌਰ 'ਤੇ ਹਾਈਵੇ ਜਾਂ ਅਜਿਹੀਆਂ ਸੜਕਾਂ 'ਤੇ ਇਸਤੇਮਾਲ ਕਰ ਸਕਦੇ ਹੋ, ਜਦੋਂ ਤੁਸੀਂ ਲੰਬੇ ਸਫ਼ਰ ਲਈ ਜਾਂਦੇ ਹੋ ਤਾਂ ਇਸ ਦਾ ਇਸਤੇਮਾਲ ਕਰ ਸਕਦੇ ਹੋ। ਤੁਸੀਂ ਇਸ ਨੂੰ ਆਨ ਕਰਨ ਤੋਂ ਬਾਅਦ ਸਿਰਫ਼ ਸਟੀਅਰਿੰਗ ਨੂੰ ਸੰਭਾਲ ਕੇ ਗੱਡੀ ਚਲਾ ਸਕਦੇ ਹੋ। ਵਾਪਸ ਆਪਣੀ ਸਪੀਡ ਸੰਭਾਲਣ ਲਈ ਕਰੂਜ਼ ਬਟਨ ਨੂੰ ਦਬਾਉਣਾ ਪਵੇਗਾ ਜਾਂ ਫਿਰ ਤੁਹਾਨੂੰ ਬ੍ਰੇਕ ਜਾਂ ਐਕਸੀਲੇਟਰ 'ਤੇ ਪੈਰ ਰੱਖਦੇ ਹੀ ਕਰੂਜ਼ ਕੰਟਰੋਲ ਡਿਐਕਟੀਵੇਟ ਕਰਨਾ ਪਵੇਗਾ।