PF ਖਾਤੇ 'ਤੇ ਹੁਣ ਕਿੰਨਾ ਮਿਲੇਗਾ ਵਿਆਜ, 1 ਅਕਤੂਬਰ ਤੋਂ ਆਏ ਗਏ ਨਵੇਂ ਰੇਟ, ਜਾਣੋ ਇੱਥੇ
1 ਅਕਤੂਬਰ 2021 ਤੋਂ 31 ਦਸੰਬਰ 2021 ਦੇ ਵਿਚਕਾਰ Non-Government Provicent, Superannuation and Gratuity Funds 'ਤੇ 7.1 ਫ਼ੀਸਦ ਵਿਆਜ ਮਿਲੇਗਾ। ਇਹ ਦਰਾਂ 1 ਅਕਤੂਬਰ ਤੋਂ ਲਾਗੂ ਹੋ ਗਈਆਂ ਹਨ।
Publish Date: Thu, 21 Oct 2021 12:12 PM (IST)
Updated Date: Thu, 21 Oct 2021 03:09 PM (IST)
ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਸਰਕਾਰ ਨੇ General Provident Fund (GPF) ਤੋਂ ਬਾਅਦ ਗ਼ੈਰ-ਸਰਕਾਰੀ ਪ੍ਰੋਵੀਡੈਂਟ ਦੀਆਂ ਨਵੀਂ ਵਿਆਜ ਦਰਾਂ ਜਾਰੀ ਕਰ ਦਿੱਤੀ ਹਨ। ਇਸ ਤਹਿਤ 1 ਅਕਤੂਬਰ 2021 ਤੋਂ 31 ਦਸੰਬਰ 2021 ਦੇ ਵਿਚਕਾਰ Non-Government Provicent, Superannuation and Gratuity Funds 'ਤੇ 7.1 ਫ਼ੀਸਦ ਵਿਆਜ ਮਿਲੇਗਾ। ਇਹ ਦਰਾਂ 1 ਅਕਤੂਬਰ ਤੋਂ ਲਾਗੂ ਹੋ ਗਈਆਂ ਹਨ।
ਸਰਕਾਰ 'ਚ ਜੁਆਇੰਟ ਸਕੱਤਰ ਆਸ਼ੀਸ਼ ਵਚਾਨੀ ਮੁਤਾਬਕ ਇਹ ਫ਼ੈਸਲਾ ਫਾਈਨਾਂਸ ਮਨਿਸਟਰੀ ਨੇ ਲਿਖਿਆ ਹੈ। ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਸਰਕਾਰ ਨੇ General Provident Fund, Contributory Provident Fund, All India Services Provident Fund, State Railway Provident Fund, General Provident Fund Defence, Indian Ordnance Department Provident Fund, Indian Ordnance Factories Workmens Provident Fund, Indian Naval Dockyard Workmens Provident Fund, Defence Services Officers Provident Fund और Armed Forces Personnel Provident Fund ਦੀ ਨਵੀਂ ਵਿਆਜ ਦਰ ਜਾਰੀ ਕੀਤੀ ਸੀ।
ਕੀ ਹੋਇਆ ਬਦਲਾਅ
ਦੱਸ ਦੇਈਏ ਕਿ ਜਿਵੇਂ PF ਖਾਤਿਆਂ 'ਤੇ ਵਿਆਜ ਨੂੰ ਨਹੀਂ ਛੇੜਿਆ ਗਿਆ, ਉਸੇ ਤਰ੍ਹਾਂ ਕੌਮੀ ਬਚਤ ਪ੍ਰਮਾਣ ਪੱਤਰ (NSC) ਵਰਗੀਆਂ ਛੋਟੀਆਂ ਬਚਤ ਯੋਜਨਾਵਾਂ 'ਤੇ 2021-22 ਦੀ ਤੀਸਰੀ ਤਿਮਾਹੀ ਲਈ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਐੱਨਐੱਸਸੀ 'ਤੇ ਸਾਲਨਾ ਵਿਆਜ ਦਰ ਵੀ 6.8 ਫ਼ੀਸਦ ਬਣੀ ਰਹੇਗੀ।
Small Saving Schemes 'ਤੇ ਵਿਆਜ ਦਰਾਂ
ਫਾਇਨਾਂਸ ਮਨਿਸਟਰੀ ਨੇ ਨੋਟੀਫਿਕੇਸ਼ਨ 'ਚ ਦੱਸਿਆ ਸੀ ਕਿ Small Saving Schemes 'ਤੇ ਵਿਆਜ ਦਰਾਂ 2021-22 ਦੀ ਤੀਸਰੀ ਤਿਮਾਹੀ ਲਈ ਉਹੀ ਰਹਿਣਗੀਆਂ। ਇਸੇ ਤਰ੍ਹਾਂ 5 ਸਾਲ ਦੀ Senior Citizen Saving Scheme 'ਤੇ ਵਿਆਜ ਦਰ 7.4 ਫ਼ੀਸਦ 'ਤੇ ਬਰਕਰਾਰ ਹੈ। ਸੀਨੀਅਰ ਨਾਗਰਿਕ ਬਚਤ ਯੋਜਨਾ ਤਹਿਤ ਵਿਆਜ ਤਿਮਾਹੀ ਆਧਾਰ 'ਤੇ ਮਿਲਦਾ ਹੈ। ਬਚਤ ਜਮ੍ਹਾਂ 'ਤੇ ਵਿਆਜ 4 ਫ਼ੀਸਦ ਮਿਲੇਗਾ। 1 ਸਾਲ ਤੋਂ 5 ਸਾਲ ਲਈ ਮਿਆਦੀ ਜਮ੍ਹਾਂ 'ਤੇ ਵਿਆਜ ਦਰਾਂ 5.5 ਤੋਂ 6.7 ਫ਼ੀਸਦ ਹੋਣਗੀਆਂ। ਜਦਕਿ 5 ਸਾਲ ਦੀ ਫਿਕਸ ਡਿਪਾਜ਼ਿਟ 'ਤੇ ਵਿਆਜ 5.8 ਫ਼ੀਸਦ ਹੋਵੇਗਾ।