Yes Bank- ਡੀਐੱਚਐੱਫਐੱਲ ਭਿ੍ਰਸ਼ਟਾਚਾਰ ਮਾਮਲੇ ’ਚ ਮੁੰਬਈ ਦੇ ਕਾਰੋਬਾਰੀ ਸੰਜੈ ਛਾਬੜੀਆ ਗਿ੍ਰਫ਼ਤਾਰ
ਦਰੀ ਜਾਂਚ ਬਿਊਰੋ (ਸੀਬੀਆਈ) ਨੇ ਵੀਰਵਾਰ ਨੂੰ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਅਤੇ ਦੀਵਾਨ ਹਾਊਸਿੰਗ ਫਾਈਨਾਂਸ ਕਾਰਪੋਰੇਸ਼ਨ ਲਿਮਟਿਡ (ਡੀਐੱਚਐੱਫਐੱਲ) ਖ਼ਿਲਾਫ਼ ਕਥਿਤ ਭਿ੍ਰਸ਼ਟਾਚਾਰ ਦੇ ਇਕ ਮਾਮਲੇ ’ਚ ਵੀਰਵਾਰ ਨੂੰ ਮੁੰਬਈ ਦੇ ਕਾਰੋਬਾਰੀ ਸੰਜੈ ਛਾਬੜੀਆ ਨੂੰ ਗਿ੍ਰਫ਼ਤਾਰ ਕੀਤਾ ਹੈ।
Publish Date: Fri, 29 Apr 2022 11:09 AM (IST)
Updated Date: Fri, 29 Apr 2022 11:12 AM (IST)
ਪੀਟੀਆਈ, ਨਵੀਂ ਦਿੱਲੀ - ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਵੀਰਵਾਰ ਨੂੰ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਅਤੇ ਦੀਵਾਨ ਹਾਊਸਿੰਗ ਫਾਈਨਾਂਸ ਕਾਰਪੋਰੇਸ਼ਨ ਲਿਮਟਿਡ (ਡੀਐੱਚਐੱਫਐੱਲ) ਖ਼ਿਲਾਫ਼ ਕਥਿਤ ਭਿ੍ਰਸ਼ਟਾਚਾਰ ਦੇ ਇਕ ਮਾਮਲੇ ’ਚ ਵੀਰਵਾਰ ਨੂੰ ਮੁੰਬਈ ਦੇ ਕਾਰੋਬਾਰੀ ਸੰਜੈ ਛਾਬੜੀਆ ਨੂੰ ਗਿ੍ਰਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਰੇਡੀਅਸ ਡਿਵੈਲਪਰਜ਼ ਦੇ ਛਾਬੜੀਆ ਨੂੰ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਜਾਂਚ ਵਿਚ ਸੀਬੀਆਈ ਨੇ ਪਾਇਆ ਕਿ ਕੁਝ ਸਾਲ ਪਹਿਲਾਂ ਰਾਣਾ ਕਪੂਰ ਦੀ ਅਗਵਾਈ ਵਾਲੇ ਯੈੱਸ ਬੈਂਕ ਤੋਂ ਨਿਵੇਸ਼ ਵਜੋਂ ਡੀਐੱਚਐੱਫਐਲ ਨੂੰ ਪ੍ਰਾਪਤ ਹੋਏ ਪੈਸੇ ਦਾ ਇਕ ਵੱਡਾ ਹਿੱਸਾ ਰੇਡੀਅਸ ਸਮੂਹ ਨੂੰ ਡਾਇਵਰਟ ਕਰ ਦਿੱਤਾ ਗਿਆ ਸੀ।
ਸੀਬੀਆਈ ਨੇ 2020 ਵਿਚ ਰਾਣਾ ਕਪੂਰ, ਡੀਐੱਚਐੱਫਐੱਲ ਦੇ ਕਪਿਲ ਵਧਾਵਨ ਤੇ ਹੋਰਾਂ ਖ਼ਿਲਾਫ਼ ਭਿ੍ਰਸ਼ਟਾਚਾਰ ਦੇ ਦੋਸ਼ ਦਾ ਮਾਮਲਾ ਦਰਜ ਕੀਤਾ ਸੀ। ਏਜੰਸੀ ਨੇ ਦੋਸ਼ ਲਾਇਆ ਹੈ ਕਿ ਕਪੂਰ ਨੇ ਡੀਐੱਚਐੱਫਐੱਲ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਅਪਰਾਧਿਕ ਸਾਜ਼ਿਸ਼ ਰਚੀ ਸੀ। ਸੀਬੀਆਈ ਐੱਫਆਈਆਰ ਮੁਤਾਬਿਕ ਇਹ ਘੁਟਾਲਾ ਅਪ੍ਰੈਲ ਤੋਂ ਜੂਨ 2018 ਦਰਮਿਆਨ ਸ਼ੁਰੂ ਹੋਇਆ ਸੀ।
ਕਪੂਰ ਦੀਆਂ ਧੀਆਂ ਰੋਸਨੀ, ਰਾਧਾ ਤੇ ਰਾਖੀ ਮੋਰਗਨ ਕ੍ਰੈਡਿਟ ਪ੍ਰਾਈਵੇਟ ਲਿਮਟਿਡ ਦੁਆਰਾ ਕੰਪਨੀ ਦੀਆਂ 100 ਫ਼ੀਸਦੀ ਸ਼ੇਅਰਧਾਰਕ ਹਨ। ਏਜੰਸੀ ਨੇ ਦੋਸ਼ ਲਾਇਆ ਕਿ ਡੀਐੱਚਐੱਫਐੱਲ ਨੇ ਬਹੁਤ ਘੱਟ ਮੁੱਲ ਦੀਆਂ ਜਾਇਦਾਦਾਂ ਨੂੰ ਗਹਿਣੇ ਰੱਖ ਕੇ ਡੀਓਆਈਟੀ ਅਰਬਨ ਵੈਂਚਰਸ (ਇੰਡੀਆ) ਪ੍ਰਾਈਵੇਟ ਲਿਮਟਿਡ ਨੂੰ 600 ਕਰੋੜ ਰੁਪਏ ਦਾ ਕਰਜ਼ਾ ਮਨਜੂਰ ਕੀਤਾ। ਡੀਐੱਚਐੱਫਐੱਲ ਨੇ ਅੱਜ ਤਕ ਯੈੱਸ ਬੈਂਕ ਦੁਆਰਾ ਆਪਣੇ ਡਿਬੈਂਚਰਾਂ ’ਚ ਨਿਵੇਸ਼ ਕੀਤੀ 3,700 ਕਰੋੜ ਰੁਪਏ ਦੀ ਰਕਮ ਨੂੰ ਵਾਪਸ ਨਹੀਂ ਕੀਤਾ। ਯੈੱਸ ਬੈਂਕ ਨੇ ਆਰਕੇਡਬਲਿਊ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਨੂੰ 750 ਕਰੋੜ ਰੁਪਏ ਦਾ ਕਰਜ਼ਾ ਵੀ ਮਨਜ਼ੂਰ ਕੀਤਾ, ਜਿਸ ਦਾ ਡਾਇਰੈਕਟਰ ਧੀਰਜ ਵਧਾਵਨ ਹੈ। ਇਹ ਬਾਂਦਰਾ ਪ੍ਰਾਜੈਕਟ ਲਈ ਬਣਾਈ ਗਈ ਡੀਐੱਚਐੱਫਐੱਲ ਸਮੂਹ ਦੀ ਇਕਲੌਤੀ ਕੰਪਨੀ ਹੈ। ਇਹ ਰਕਮ ਪ੍ਰਾਜੈਕਟ ’ਚ ਨਿਵੇਸ਼ ਕਰਨ ਲਈ ਦਿੱਤੀ ਗਈ ਸੀ ਪਰ ਪ੍ਰਾਜੈਕਟ ’ਚ ਨਿਵੇਸ ਕਰਨ ਦੀ ਬਜਾਏ ਇਹ ਰਕਮ ਡੀ.ਐੱਚ.ਐੱਫ.ਐੱਲ ਨੂੰ ਟਰਾਂਸਫਰ ਕਰ ਦਿੱਤੀ ਗਈ।