ਇਸ ਤੋਂ ਇਲਾਵਾ ਉਨ੍ਹਾਂ ਦੀ ਕਮਾਈ ਦਾ ਸਭ ਤੋਂ ਵੱਡਾ ਜ਼ਰੀਆ 'ਡਿਵੀਡੈਂਡ' ਹੈ। ਜਦੋਂ ਕੰਪਨੀ ਮੁਨਾਫਾ ਕਮਾਉਂਦੀ ਹੈ, ਤਾਂ ਉਹ ਆਪਣੇ ਸ਼ੇਅਰਧਾਰਕਾਂ ਨੂੰ ਲਾਭ ਦਾ ਹਿੱਸਾ ਦਿੰਦੀ ਹੈ। ਮੁਕੇਸ਼ ਅੰਬਾਨੀ ਕੋਲ ਰਿਲਾਇੰਸ ਦੇ 1.61 ਕਰੋੜ ਸ਼ੇਅਰ ਹਨ। ਵਿੱਤੀ ਸਾਲ 2025 ਵਿੱਚ ਕੰਪਨੀ ਵੱਲੋਂ ਐਲਾਨੇ ਗਏ 6 ਰੁਪਏ ਪ੍ਰਤੀ ਸ਼ੇਅਰ ਡਿਵੀਡੈਂਡ ਦੇ ਆਧਾਰ 'ਤੇ ਉਨ੍ਹਾਂ ਨੂੰ 9.66 ਕਰੋੜ ਰੁਪਏ ਦੀ ਆਮਦਨ ਹੋਈ।

ਨਵੀਂ ਦਿੱਲੀ: ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਨੇ ਕੋਰੋਨਾ ਕਾਲ ਦੌਰਾਨ ਆਰਥਿਕ ਅਤੇ ਸਮਾਜਿਕ ਸਥਿਤੀ ਨੂੰ ਦੇਖਦੇ ਹੋਏ ਆਪਣੀ ਸੈਲਰੀ (ਤਨਖ਼ਾਹ) ਛੱਡਣ ਦਾ ਫ਼ੈਸਲਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਵਿੱਤੀ ਸਾਲ 2020-21 ਤੋਂ 2025-26 ਤੱਕ ਰਿਲਾਇੰਸ ਤੋਂ ਸੈਲਰੀ, ਭੱਤੇ, ਸਹੂਲਤਾਂ, ਰਿਟਾਇਰਮੈਂਟ ਲਾਭ ਅਤੇ ਸਟਾਕ ਆਪਸ਼ਨ ਵਰਗੇ ਕਿਸੇ ਵੀ ਲਾਭ ਦੀ ਵਰਤੋਂ ਨਹੀਂ ਕੀਤੀ। ਰਿਪੋਰਟਾਂ ਮੁਤਾਬਕ ਵਿੱਤੀ ਸਾਲ 2025-26 ਵਿੱਚ ਕੰਪਨੀ ਦਾ ਕੁੱਲ ਮੁਨਾਫਾ ₹95,754 ਕਰੋੜ ਰਿਹਾ ਹੈ।
ਕਿੰਨੀ ਹੈ ਮੁਕੇਸ਼ ਅੰਬਾਨੀ ਦੀ ਤਨਖ਼ਾਹ?
ਦੱਸ ਦੇਈਏ ਕਿ ਮੁਕੇਸ਼ ਅੰਬਾਨੀ ਨੇ ਬੀਤੇ 6 ਸਾਲਾਂ ਤੋਂ ਕੋਈ ਤਨਖ਼ਾਹ ਨਹੀਂ ਲਈ ਹੈ, ਪਰ ਉਸ ਤੋਂ ਪਹਿਲਾਂ ਉਨ੍ਹਾਂ ਦੀ ਸਾਲਾਨਾ ਸੈਲਰੀ ₹15 ਕਰੋੜ ਸੀ। ਸਾਲ 2008-09 ਤੋਂ ਉਨ੍ਹਾਂ ਨੇ ਆਪਣੀ ਸਾਲਾਨਾ ਤਨਖ਼ਾਹ ਨੂੰ ₹15 ਕਰੋੜ ਤੱਕ ਸੀਮਤ ਕਰ ਦਿੱਤਾ ਸੀ। ਇਸ ਦੌਰਾਨ ਰਿਲਾਇੰਸ ਦੇ ਕਾਰੋਬਾਰ ਅਤੇ ਮੁਨਾਫੇ ਵਿੱਚ ਵੱਡਾ ਉਛਾਲ ਆਇਆ, ਪਰ 12 ਸਾਲਾਂ ਤੱਕ ਉਨ੍ਹਾਂ ਨੇ ਆਪਣੀ ਸੈਲਰੀ ਨਹੀਂ ਵਧਾਈ।
ਕਿਵੇਂ ਹੁੰਦੀ ਹੈ ਮੁਕੇਸ਼ ਅੰਬਾਨੀ ਦੀ ਕਮਾਈ?
ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਉਹ ਸੈਲਰੀ ਨਹੀਂ ਲੈਂਦੇ ਤਾਂ ਅਮੀਰ ਕਿਵੇਂ ਬਣਦੇ ਹਨ? ਦਰਅਸਲ ਉਨ੍ਹਾਂ ਦੇ ਪਰਿਵਾਰ ਦੀ ਰਿਲਾਇੰਸ ਇੰਡਸਟਰੀਜ਼ ਵਿੱਚ ਵੱਡੀ ਹਿੱਸੇਦਾਰੀ ਹੈ। ਜਦੋਂ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਵਧਦੀ ਹੈ, ਤਾਂ ਉਨ੍ਹਾਂ ਦੀ ਨੈੱਟਵਰਥ (ਕੁੱਲ ਜਾਇਦਾਦ) ਵਿੱਚ ਵੀ ਵਾਧਾ ਹੁੰਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੀ ਕਮਾਈ ਦਾ ਸਭ ਤੋਂ ਵੱਡਾ ਜ਼ਰੀਆ 'ਡਿਵੀਡੈਂਡ' ਹੈ। ਜਦੋਂ ਕੰਪਨੀ ਮੁਨਾਫਾ ਕਮਾਉਂਦੀ ਹੈ, ਤਾਂ ਉਹ ਆਪਣੇ ਸ਼ੇਅਰਧਾਰਕਾਂ ਨੂੰ ਲਾਭ ਦਾ ਹਿੱਸਾ ਦਿੰਦੀ ਹੈ। ਮੁਕੇਸ਼ ਅੰਬਾਨੀ ਕੋਲ ਰਿਲਾਇੰਸ ਦੇ 1.61 ਕਰੋੜ ਸ਼ੇਅਰ ਹਨ। ਵਿੱਤੀ ਸਾਲ 2025 ਵਿੱਚ ਕੰਪਨੀ ਵੱਲੋਂ ਐਲਾਨੇ ਗਏ 6 ਰੁਪਏ ਪ੍ਰਤੀ ਸ਼ੇਅਰ ਡਿਵੀਡੈਂਡ ਦੇ ਆਧਾਰ 'ਤੇ ਉਨ੍ਹਾਂ ਨੂੰ 9.66 ਕਰੋੜ ਰੁਪਏ ਦੀ ਆਮਦਨ ਹੋਈ।
ਲੱਖਾਂ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ ਕੰਪਨੀ
ਰਿਲਾਇੰਸ ਗਰੁੱਪ ਦੁਨੀਆ ਦੀਆਂ ਮੰਨੀਆਂ-ਪ੍ਰਮੰਨੀਆਂ ਕੰਪਨੀਆਂ ਵਿੱਚੋਂ ਇੱਕ ਹੈ। ਪਿਛਲੇ ਸਾਲ ਰਿਲਾਇੰਸ ਨੇ 1 ਲੱਖ ਤੋਂ ਵੱਧ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਸਨ, ਜਿਸ ਤੋਂ ਬਾਅਦ 31 ਮਾਰਚ 2026 ਤੱਕ ਕੰਪਨੀ ਦੇ ਕੁੱਲ ਕਰਮਚਾਰੀਆਂ ਦੀ ਸੰਖਿਆ 4,19,911 ਹੋ ਗਈ ਹੈ। ਹੁਣ ਜਾਮਨਗਰ ਵਿੱਚ ਬਣ ਰਹੇ 'ਧੀਰੂਭਾਈ ਅੰਬਾਨੀ ਗ੍ਰੀਨ ਐਨਰਜੀ ਗੀਗਾ ਕੰਪਲੈਕਸ' ਵਿੱਚ 2 ਲੱਖ ਨਵੀਆਂ ਨੌਕਰੀਆਂ ਦੀ ਉਮੀਦ ਜਤਾਈ ਜਾ ਰਹੀ ਹੈ।