ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਕਦਮ ਨਾਲ ਡੇਅਰੀ ਫਾਰਮਿੰਗ ਕਰਨ ਵਾਲੇ ਲੋਕਾਂ ਦੀ ਆਮਦਨ ਵਿੱਚ ਸੁਧਾਰ ਹੋਵੇਗਾ। ਇਸ ਨਾਲ ਦੁੱਧ ਦੀ ਗੁਣਵੱਤਾ ਵਿੱਚ ਵੀ ਵਾਧਾ ਹੋਵੇਗਾ। ਪੇਂਡੂ ਆਰਥਿਕਤਾ ਦੀ ਮਜ਼ਬੂਤੀ 'ਤੇ ਧਿਆਨ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਸ ਫੈਸਲੇ ਨਾਲ ਹਰ ਮਹੀਨੇ ਪੇਂਡੂ ਆਰਥਿਕਤਾ ਵਿੱਚ 100 ਕਰੋੜ ਰੁਪਏ ਦਾ ਨਿਵੇਸ਼ ਵਧ ਸਕਦਾ ਹੈ।

ਨਵੀਂ ਦਿੱਲੀ : ਦੁੱਧ ਹਰ ਘਰ ਦੀ ਰੋਜ਼ਾਨਾ ਦੀ ਲੋੜ ਦਾ ਅਹਿਮ ਹਿੱਸਾ ਹੈ। ਦੁੱਧ ਦੀ ਕੀਮਤ ਵਧਣਾ ਘਰੇਲੂ ਖ਼ਰਚੇ ਵਿੱਚ ਆਰਥਿਕ ਬੋਝ ਵਧਣ ਵਾਂਗ ਹੁੰਦਾ ਹੈ। ਹੁਣ ਪੰਜਾਬ ਸਰਕਾਰ ਨੇ ਸੂਬੇ ਦੇ ਡੇਅਰੀ ਫਾਰਮਰਾਂ ਨੂੰ ਫਾਇਦਾ ਪਹੁੰਚਾਉਣ ਲਈ ਦੁੱਧ ਦੇ ਖ਼ਰੀਦ ਮੁੱਲ ਵਿੱਚ ਵਾਧੇ ਦਾ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਮਿਲਕਫੈੱਡ (ਵੇਰਕਾ) ਨਾਲ ਜੁੜੇ ਕਿਸਾਨਾਂ ਲਈ ਦੁੱਧ ਦੇ ਭਾਅ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਹੈ।
ਪੰਜਾਬ ਸਰਕਾਰ ਦੀ ਸੰਸਥਾ ਮਿਲਕਫੈੱਡ ਪੰਜਾਬ (ਵੇਰਕਾ) ਉੱਤਰੀ ਭਾਰਤ ਦੀਆਂ ਸਭ ਤੋਂ ਵੱਡੀਆਂ ਸਹਿਕਾਰੀ ਦੁੱਧ ਸੰਸਥਾਵਾਂ ਵਿੱਚੋਂ ਇੱਕ ਹੈ। ਪੈਕੇਜਡ ਦੁੱਧ ਅਤੇ ਦੁੱਧ ਉਤਪਾਦਾਂ ਦੇ ਬਾਜ਼ਾਰ ਵਿੱਚ ਇਸ ਦੀ ਮਜ਼ਬੂਤ ਪਕੜ ਹੈ। ਵੇਰਕਾ ਨਾਲ ਜੁੜੇ ਡੇਅਰੀ ਫਾਰਮਰਾਂ ਲਈ ₹20 ਪ੍ਰਤੀ ਕਿਲੋਗ੍ਰਾਮ ਫੈਟ ਦਾ ਵਾਧਾ ਕੀਤਾ ਗਿਆ ਹੈ। ਵਧੀਆਂ ਹੋਈਆਂ ਕੀਮਤਾਂ 01 ਮਈ ਤੋਂ ਲਾਗੂ ਹੋਣਗੀਆਂ।
ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਕਿ ਪਸ਼ੂ ਪਾਲਕਾਂ ਅਤੇ ਡੇਅਰੀ ਫਾਰਮਰਾਂ ਨੂੰ ਰਾਹਤ ਦੇਣ ਲਈ ਇਸ ਵਾਧੇ ਦਾ ਐਲਾਨ ਕੀਤਾ ਗਿਆ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਫੈਸਲੇ ਨਾਲ ਮਿਲਕਫੈੱਡ ਨਾਲ ਜੁੜੇ ਕਰੀਬ 2.5 ਲੱਖ ਡੇਅਰੀ ਫਾਰਮਰਾਂ ਨੂੰ ਸਿੱਧਾ ਲਾਭ ਪਹੁੰਚੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਫੈਸਲੇ ਦਾ ਅਸਰ ਹੋਰ ਨਿੱਜੀ ਦੁੱਧ ਕੰਪਨੀਆਂ 'ਤੇ ਵੀ ਪਵੇਗਾ, ਜਿਸ ਨਾਲ ਸੂਬੇ ਦੇ ਲਗਪਗ 30 ਲੱਖ ਡੇਅਰੀ ਕਿਸਾਨਾਂ ਨੂੰ ਲਾਭ ਮਿਲਣ ਦੀ ਉਮੀਦ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਕਦਮ ਨਾਲ ਡੇਅਰੀ ਫਾਰਮਿੰਗ ਕਰਨ ਵਾਲੇ ਲੋਕਾਂ ਦੀ ਆਮਦਨ ਵਿੱਚ ਸੁਧਾਰ ਹੋਵੇਗਾ। ਇਸ ਨਾਲ ਦੁੱਧ ਦੀ ਗੁਣਵੱਤਾ ਵਿੱਚ ਵੀ ਵਾਧਾ ਹੋਵੇਗਾ। ਪੇਂਡੂ ਆਰਥਿਕਤਾ ਦੀ ਮਜ਼ਬੂਤੀ 'ਤੇ ਧਿਆਨ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਸ ਫੈਸਲੇ ਨਾਲ ਹਰ ਮਹੀਨੇ ਪੇਂਡੂ ਆਰਥਿਕਤਾ ਵਿੱਚ 100 ਕਰੋੜ ਰੁਪਏ ਦਾ ਨਿਵੇਸ਼ ਵਧ ਸਕਦਾ ਹੈ।
ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ₹20 ਪ੍ਰਤੀ ਕਿਲੋਗ੍ਰਾਮ ਫੈਟ ਦੇ ਵਾਧੇ ਦਾ ਮਤਲਬ ਕੀ ਹੈ ਅਤੇ ਆਮ ਗਾਹਕਾਂ ਨੂੰ ਦੁੱਧ ਕਿੰਨੇ ਵਿੱਚ ਮਿਲੇਗਾ। ਦੱਸ ਦੇਈਏ ਕਿ ਭਾਰਤ ਵਿੱਚ ਜ਼ਿਆਦਾਤਰ ਦੁੱਧ ਡੇਅਰੀਆਂ ਕਿਸਾਨਾਂ ਤੋਂ ਦੁੱਧ ਖ਼ਰੀਦਦੇ ਸਮੇਂ ਦੁੱਧ ਦੀ ਕੀਮਤ ਫੈਟ ਦੀ ਮਾਤਰਾ ਦੇ ਅਧਾਰ 'ਤੇ ਤੈਅ ਕਰਦੀਆਂ ਹਨ। "20 ਰੁਪਏ ਪ੍ਰਤੀ ਕਿਲੋਗ੍ਰਾਮ ਫੈਟ" ਦਾ ਅਰਥ ਹੈ ਕਿ ਦੁੱਧ ਵਿੱਚ ਮੌਜੂਦ ਹਰ ਇੱਕ ਕਿਲੋਗ੍ਰਾਮ ਫੈਟ (ਘਿਓ ਵਾਲਾ ਹਿੱਸਾ) ਲਈ ਕਿਸਾਨ ਨੂੰ ਵਾਧੂ 20 ਰੁਪਏ ਦਿੱਤੇ ਜਾਣਗੇ। ਆਮ ਖ਼ਪਤਕਾਰਾਂ ਲਈ ਦੁੱਧ ਦੀਆਂ ਕੀਮਤਾਂ ਵਿੱਚ ਕਰੀਬ ₹1.20 ਤੋਂ ₹1.40 ਤੱਕ ਦਾ ਵਾਧਾ ਹੋ ਸਕਦਾ ਹੈ।