ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਪਿਛਲੇ ਕੁਝ ਸਮੇਂ ਪਹਿਲਾਂ ਡਿਜੀਟਲ ਲੈਣ-ਦੇਣ ਦਾ ਚਲਣ ਕਾਫੀ ਵੱਧ ਗਿਆ ਹੈ। ਅਜਿਹੇ 'ਚ ਹੁਣ ਲਗਪਗ ਸਾਰਿਆਂ ਕੋਲ ਏਟੀਐੱਮ ਕਾਰਡ, ਡੇਬਿਟ ਕਾਰਡ, ਜਾਂ ਕ੍ਰੇਡਿਟ ਕਾਰਡ ਮੌਜੂਦ ਰਹਿੰਦਾ ਹੈ। ਇਨ੍ਹਾਂ ਕਾਰਡਾਂ 'ਤੇ ਇਕ 16 ਅੰਕਾਂ ਦਾ ਨੰਬਰ ਲਿਖਿਆ ਹੁੰਦਾ ਹੈ। ਜਿਸ 'ਤੇ ਅਮੂਮਨ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਹੈ ਪਰ ਇਹ ਨੰਬਰ ਬੇਹੱਦ ਖ਼ਾਸ ਹੁੰਦਾ ਹੈ ਜਿਸ 'ਚ ਕਸਟਰਮਜ਼ ਨਾਲ ਜੁੜੀ ਬੇਹੱਦ ਜਾਣਕਾਰੀਆਂ ਮੌਜੂਦ ਰਹਿੰਦੀਆਂ ਹਨ। ਇਸ ਨਾਲ ਹੀ ਬੈਂਕ ਨਾਲ ਜੁੜੀ ਜਾਣਕਾਰੀਆਂ ਵੀ ਇਨ੍ਹਾਂ ਕਾਰਡਾਂ ਦੇ ਨੰਬਰਾਂ 'ਚ ਛੁੱਪੀ ਰਹਿੰਦੀ ਹੈ। ਇਨ੍ਹਾਂ ਨੰਬਰਾਂ ਦਾ ਆਨਲਾਈਨ ਬੈਂਕਿੰਗ ਦੌਰਾਨ ਇਸਤੇਮਾਲ ਕੀਤਾ ਜਾਂਦਾ ਹੈ। ਜਾਣੋ ਆਖਿਰ ਕੀ ਇਨ੍ਹਾਂ ਨੰਬਰਾਂ ਦਾ ਕੀ ਮਤਲਬ ਹੁੰਦਾ ਹੈ।

Firist Digit: ATM Card ਦਾ ਪਹਿਲਾਂ ਅੰਕ ਦਰਸਾਉਂਦਾ ਹੈ ਕਿ ਇਹ ਕਾਰਡ ਕਿਸ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਨੰਬਰ ਨੂੰ Major Industy Identifer ਕਿਹਾ ਜਾਂਦਾ ਹੈ। ਹਰ ਕਾਰਡ 'ਤੇ ਲਿਖਿਆ ਪਹਿਲਾਂ ਅੰਕ ਸਬੰਧਿਤ ਬੈਂਕ ਦਾ ਨੰਬਰ ਹੁੰਦਾ ਹੈ ਜੋ ਵੱਖ-ਵੱਖ ਬੈਂਕਾਂ ਲਈ ਅਲਗ-ਅਲਗ ਹੁੰਦਾ ਹੈ।

Initial 6 Digits: ਕਾਰਡ 'ਤੇ ਲਿਖੇ ਪਹਿਲਾਂ ਅੰਕ ਨੂੰ ਛੱਡ ਤੋਂ ਬਾਅਦ ਆਉਣ ਵਾਲੇ 6 ਅੰਕਾਂ ਤੋਂ ਪਤਾ ਲਗਦਾ ਹੈ ਕਿ ਇਹ ਕਾਰਡ ਕਿਸ ਵੱਲੋਂ ਜਾਰੀ ਕੀਤਾ ਗਿਆ ਹੈ। ਯਾਨੀ ਕਿਹੜੇ ਗਾਹਕ ਲਈ ਇਸ ਨੂੰ ਜਾਰੀ ਕੀਤਾ ਗਿਆ ਹੈ। ਇਸ ਨੂੰ Issue Identification Number ਕਿਹਾ ਜਾਂਦਾ ਹੈ।

Subsequent 9 Digits: ਕਾਰਡ 'ਤੇ ਲਿਖੇ ਗਏ ਆਖਿਰੀ 9 ਅੰਕ ਕਸਟਮਰ ਦੇ ਅਕਾਊਂਟ ਨੰਬਰ ਤੋਂ ਜੁੜੇ ਰਹਿੰਦੇ ਹਨ। ਇਹ ਬੈਂਕ ਅਕਾਊਂਟ ਨੰਬਰ ਦਾ ਹਿੱਸਾ ਨਹੀਂ ਹੁੰਦੇ ਹਨ ਪਰ ਇਹ ਉਸ ਨਾਲ ਲਿੰਕ ਰਹਿੰਦੇ ਹਨ।

Last Digit : ਕਿਸੇ ਵੀ ਕ੍ਰੇਡਿਟ ਕਾਰਡ ਜਾਂ ਡੇਬਿਟ ਕਾਰਡ ਦਾ ਆਖਿਰੀ ਅੰਕ Check Digit ਕਹਿਲਾਉਂਦਾ ਹੈ। ਇਸ ਨਾਲ ਉਸ ਕਾਰਡ ਦੀ ਵੈਧਤਾ ਦਾ ਪਤਾ ਚੱਲਦਾ ਹੈ।

Posted By: Amita Verma