ITR Deadline : ITR ਸਿਰਫ ਤੁਹਾਡੇ ਤਨਖ਼ਾਹ ਤਕ ਸੀਮਤ ਨਹੀਂ ਹੈ। ਆਮ ਤੌਰ 'ਤੇ ਕਈ ਲੋਕ ਛੋਟੀਆਂ-ਛੋਟੀਆਂ ਆਮਦਨੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਜਿਵੇਂ ਕਿ ਸੇਵਿੰਗ ਅਕਾਊਂਟ 'ਤੇ ਮਿਲਣ ਵਾਲਾ ਵਿਆਜ, ਡਿਵਿਡੈਂਡ, ਕਿਰਾਏ ਦੀ ਆਮਦਨ, ਕ੍ਰਿਪਟੋਕਰੰਸੀ ਤੋਂ ਕਮਾਈ, ਵਿਦੇਸ਼ੀ ਸ਼ੇਅਰ ਜਾਂ ETF, ਇਥੇ ਤਕ ਕਿ ਵਿਦੇਸ਼ਾਂ 'ਚ ਰੱਖੇ ਬੈਂਕ ਅਕਾਊਂਟ ਅਤੇ ਜਾਇਦਾਦ ਦੀ ਜਾਣਕਾਰੀ।
ITR Deadline : ਨਵੀਂ ਦਿੱਲੀ : ਅੱਜ 15 ਸਤੰਬਰ ਆਮਦਨ ਕਰ (Income Tax) ਰਿਟਰਨ ਭਰਨ ਦੀ ਆਖ਼ਰੀ ਤਰੀਕ ਹੈ। ਜੇਕਰ ਤੁਸੀਂ ਹੁਣ ਤਕ ਰਿਟਰਨ ਫਾਈਲ ਨਹੀਂ ਕੀਤਾ ਤਾਂ ਜਲਦੀ ਕਰੋ। ਅੱਜ ਦੀ ਡੈਡਲਾਈਨ ਮਿਸ ਕਰਨ 'ਤੇ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।
ਟੈਕਸ ਮਾਹਿਰਾਂ ਦਾ ਕਹਿਣਾ ਹੈ ਕਿ ਆਈਟੀਆਰ (ITR) ਸਿਰਫ ਤੁਹਾਡੇ ਤਨਖ਼ਾਹ ਤਕ ਸੀਮਤ ਨਹੀਂ ਹੈ। ਆਮ ਤੌਰ 'ਤੇ ਕਈ ਲੋਕ ਛੋਟੀਆਂ-ਛੋਟੀਆਂ ਆਮਦਨੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਜਿਵੇਂ ਕਿ ਸੇਵਿੰਗ ਅਕਾਊਂਟ 'ਤੇ ਮਿਲਣ ਵਾਲਾ ਵਿਆਜ, ਡਿਵਿਡੈਂਡ, ਕਿਰਾਏ ਦੀ ਆਮਦਨ, ਕ੍ਰਿਪਟੋਕਰੰਸੀ ਤੋਂ ਕਮਾਈ, ਵਿਦੇਸ਼ੀ ਸ਼ੇਅਰ ਜਾਂ ETF, ਇਥੇ ਤਕ ਕਿ ਵਿਦੇਸ਼ਾਂ 'ਚ ਰੱਖੇ ਬੈਂਕ ਅਕਾਊਂਟ ਅਤੇ ਜਾਇਦਾਦ ਦੀ ਜਾਣਕਾਰੀ। ਇਨ੍ਹਾਂ ਸਭਨਾਂ ਨੂੰ ਲੁਕਾਉਣਾ ਜਾਂ ਭੁੱਲ ਜਾਣਾ ਟੈਕਸ ਭਰਨ ਵਾਲਿਆਂ ਲਈ ਖਤਰੇ ਦੀ ਘੰਟੀ ਸਾਬਤ ਹੋ ਸਕਦੀ ਹੈ।
ਟੈਕਸ ਮਾਹਿਰਾਂ ਅਨੁਸਾਰ, ਆਮਦਨਕਰ ਵਿਭਾਗ ਆਮਦਨ ਦੀ ਪਛਾਣ ਲਈ ਹੁਣ ਐਡਵਾਂਸ ਟੈਕਨੋਲੋਜੀ ਦਾ ਇਸਤੇਮਾਲ ਕਰਦਾ ਹੈ। ਇਸ ਲਈ ਬਚਣਾ ਆਸਾਨ ਨਹੀਂ। ਨਿਯਮਾਂ ਅਨੁਸਾਰ, ਕਿਸੇ ਵੀ ਵਿਦੇਸ਼ੀ ਜਾਇਦਾਦ ਜਾਂ ਅਕਾਊਂਟ ਦੀ ਜਾਣਕਾਰੀ ਨਾ ਦੇਣ 'ਤੇ ਪ੍ਰਤੀ ਸਾਲ ਪ੍ਰਤੀ ਜਾਇਦਾਦ 10 ਲੱਖ ਰੁਪਏ ਤਕ ਦਾ ਜੁਰਮਾਨਾ ਲਗ ਸਕਦਾ ਹੈ। ਇਸ ਤੋਂ ਇਲਾਵਾ, 6 ਮਹੀਨੇ ਤੋਂ 7 ਸਾਲ ਤਕ ਦੀ ਜੇਲ੍ਹ ਦੀ ਸਜ਼ੀ ਵੀ ਹੋ ਸਕਦੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਹਾਲ ਹੀ 'ਚ ਆਮਦਨਕਰ ਵਿਭਾਗ ਨੇ 44 ਹਜ਼ਾਰ ਤੋਂ ਵੱਧ ਲੋਕਾਂ ਨੂੰ ਵਰਚੁਅਲ ਡਿਜੀਟਲ ਐਸੈਟ ਜਾਂ ਕ੍ਰਿਪਟੋ ਆਮਦਨ ਦੀ ਜਾਣਕਾਰੀ ਨਾ ਦੇਣ 'ਤੇ ਨੋਟਿਸ ਭੇਜੇ ਹਨ।
ਟੈਕਸ ਮਾਹਿਰਾਂ ਦਾ ਕਹਿਣਾ ਹੈ ਕਿ ਆਈਟੀ ਆਰ ਫਾਈਲ ਕਰਨ ਤੋਂ ਪਹਿਲਾਂ ਸਾਰੇ ਜ਼ਰੂਰੀ ਦਸਤਾਵੇਜ਼ਾਂ ਨੂੰ ਇਕੱਠਾ ਕਰਨਾ ਬਹੁਤ ਜਰੂਰੀ ਹੈ:
- ਆਈਟੀ ਆਰ ਫਾਈਲ ਕਰਨ ਤੋਂ ਪਹਿਲਾਂ ਫਾਰਮ 16, ਫਾਰਮ 26AS, AIS ਅਤੇ TIS ਦਾ ਮਿਲਾਨ ਕਰੋ।
- ਬੈਂਕ ਵਿਆਜ, ਕਿਰਾਇਆ, ਡਿਵਿਡੈਂਡ ਵਰਗੀਆਂ ਛੋਟੀ-ਛੋਟੀ ਆਮਦਨੀਆਂ ਨੂੰ ਵੀ ਸ਼ਾਮਲ ਕਰੋ।
- ਜੇਕਰ ਕੋਈ ਗਲਤੀ ਹੋ ਗਈ ਹੈ ਤਾਂ ਅਪਡੇਟਡ ਜਾਂ ਰਿਵਾਈਜ਼ਡ ਰਿਟਰਨ ਫਾਈਲ ਕਰੋ।
- ਸਾਰੇ ਦਸਤਾਵੇਜ਼ ਘੱਟੋ-ਘੱਟ 6 ਸਾਲ ਤਕ ਸੁਰੱਖਿਅਤ ਰੱਖੋ।
ਖਾਸ ਕਰਕੇ ਫਾਰਮ 16, ਫਾਰਮ 26AS, AIS ਅਤੇ TIS। ਇਸ ਤੋਂ ਇਲਾਵਾ ਬੈਂਕ ਵਿਆਜ, ਡਿਵਿਡੈਂਡ, ਕਿਰਾਇਆ, ਕੈਪੀਟਲ ਗੇਨ ਵਰਗੀਆਂ ਛੋਟੀ-ਛੋਟੀ ਆਮਦਨੀਆਂ ਨੂੰ ਵੀ ਯਕੀਨੀ ਤੌਰ 'ਤੇ ਸ਼ਾਮਲ ਕਰੋ। ਜੇਕਰ ਕੁਝ ਛੁੱਟ ਗਿਆ ਹੈ ਤਾਂ ਅਪਡੇਟਡ ਜਾਂ ਰਿਵਾਈਜ਼ਡ ਰਿਟਰਨ ਫਾਈਲ ਕਰਨ ਦਾ ਬਦਲ ਹੈ।
ਯਾਦ ਰਹੇ ਕਿ 15 ਸਤੰਬਰ ਆਈਟੀਆਰ ਫਾਈਲ ਕਰਨ ਦੀ ਆਖ਼ਰੀ ਤਰੀਕ ਹੈ ਅਤੇ ਇਸ ਦਿਨ 1 ਕਰੋੜ ਤੋਂ ਵਧ ਲੋਕ ਆਈਟੀਆਰ ਫਾਈਲ ਕਰਨਗੇ। ਕਿਉਂਕਿ, 14 ਸਤੰਬਰ ਤਕ 6 ਕਰੋੜ ਤੋਂ ਵੱਧ ਲੋਕ ਆਪਣਾ ਆਈਟੀ ਆਰ ਫਾਈਲ ਕਰ ਚੁੱਕੇ ਹਨ।