ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਰੇਲਵੇ ਨੇ ਯਾਰਤੀਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਇਕ ਨਵੀਂ ਸਹੂਲਤ ਦੀ ਸ਼ੁਰੂਆਤ ਕੀਤੀ ਹੈ। ਰੇਲਵੇ ਨੇ Railway Reservation Chart ਨੂੰ ਆਨਲਾਈਨ ਕਰ ਦਿੱਤਾ ਹੈ ਤੇ ਕੋਈ ਵੀ ਵਿਅਕਤੀ ਮਹਿਜ਼ ਕੁਝ ਕਲਿੱਕ 'ਤੇ ਕਿਸੇ ਵੀ ਟ੍ਰੇਨ 'ਚ ਰਿਜ਼ਰਵੇਸ਼ਨ ਦੀ ਸਥਿਤੀ ਦੇਖ ਸਕਦਾ ਹੈ। ਕਿਸੇ ਵੀ ਟ੍ਰੇਨ ਦਾ ਪਹਿਲਾ ਰਿਜ਼ਰਵੇਸ਼ਨ ਚਾਰਟ ਤੁਸੀਂ ਟ੍ਰੇਨ ਦੀ ਰਵਾਨਗੀ ਤੋਂ ਚਾਰ ਘੰਟੇ ਪਹਿਲਾਂ ਦੇਖ ਸਕੋਗੇ। ਉੱਥੇ ਹੀ ਦੂਸਰਾ ਚਾਰਟ ਤੁਸੀਂ ਟ੍ਰੇਨ ਦੇ ਰਵਾਨਾ ਹੋਣ ਤੋਂ 30 ਮਿੰਟ ਪਹਿਲਾਂ ਦੇਖ ਸਕੋਗੇ। ਇਸ ਚਾਰਟ ਜ਼ਰੀਏ ਤੁਹਾਨੂੰ ਟ੍ਰੇਨ 'ਚ ਪੂਰੀ ਯਾਤਰਾ ਲਈ ਬੁੱਕ, ਕਿਸੇ ਸਟੇਸ਼ਨ ਤੋਂ ਕਿਸੇ ਵਿਚਕਾਰਲੇ ਸਟੇਸ਼ਨ ਤਕ ਬੁੱਕ ਬਰਥ ਅਤੇ ਖ਼ਾਲੀ ਸੀਟਾਂ ਦੀ ਜਾਣਕਾਰੀ ਮਿਲ ਜਾਵੇਗੀ।

ਰੇਲ ਮੰਤਰੀ ਪੀਯੂਸ਼ ਗੋਇਲ ਨੇ ਖ਼ੁਦ ਇਸ ਸਹੂਲਤ ਬਾਰੇ ਟਵੀਟ ਕਰ ਕੇ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਟ੍ਰੇਨ ਦੀ ਯਾਤਰਾ ਨੂੰ ਹੋਰ ਸੁਖਾਲਾ ਬਣਾਇਆ ਗਿਆ ਹੈ। ਹੁਣ ਕਿਸੇ ਟ੍ਰੇਨ ਦਾ ਚਾਰਟ ਬਣਨ ਤੋਂ ਬਆਅਦ ਰੇਲ ਯਾਤਰੀ ਇਕ ਕਲਿੱਕ 'ਤੇ ਖ਼ਾਲੀ, ਬੁੱਕ ਤੇ ਅੰਸ਼ਕ ਤੌਰ 'ਤੇ ਬੁੱਕ ਬਰਥ ਦੀ ਸਥਿਤੀ ਦੇਖ ਸਕਦੇ ਹਨ।

Posted By: Seema Anand