LPG ਸਿਲੰਡਰ ਜਲਦੀ ਖ਼ਤਮ ਹੋਇਆ ਤਾਂ ਡਿਸਟ੍ਰੀਬਿਊਟਰ ਨੂੰ ਭਰਨਾ ਪਵੇਗਾ ਜੁਰਮਾਨਾ, ਇੱਥੇ ਕਰੋ ਸ਼ਿਕਾਇਤ
ਜੇ ਸਿਲੰਡਰ 'ਚੋਂ ਘੱਟ ਗੈਸ ਨਿਕਲਦੀ ਹੈ ਤਾਂ ਇਸ ਦੀ ਸ਼ਿਕਾਇਤ ਖਪਤਕਾਰ ਫੋਰਮ ਜਾਂ ਕੰਪਨੀ ਨੂੰ ਦਿੱਤੀ ਫੀਡਬੈਕ 'ਚ ਕੀਤੀ ਜਾਵੇ ਤਾਂ ਡਿਸਟ੍ਰੀਬਿਊਟਰ ਨੂੰ ਸਜ਼ਾ ਦਿੱਤੀ ਜਾਵੇਗੀ।
Publish Date: Sun, 16 Aug 2020 02:11 PM (IST)
Updated Date: Mon, 17 Aug 2020 09:14 AM (IST)
ਨਈਂ ਦੁਨੀਆ : LPG ਸਿਲੰਡਰ 'ਚੋਂ ਘੱਟ ਗੈਸ ਨਿਕਲਣ ਦੀਆਂ ਸ਼ਿਕਾਇਤਆਂ ਲਗਾਤਾਰ ਹੁੰਦੀਆਂ ਰਹਿੰਦੀਆਂ ਹੈ ਪਰ ਅਜੇ ਤਕ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਗਈ। ਏਜੰਸੀ ਸੰਚਾਲਕ, ਡਿਸਟ੍ਰੀਬਿਊਟਰ ਜਾਂ ਡਿਲੀਵਰੀ ਮੈਨ ਖ਼ਿਲਾਫ਼ ਕਦੀ ਕੋਈ ਕਦਮ ਨਹੀਂ ਚੁੱਕਿਆ ਗਿਆ, ਪਰ ਹੁਣ ਸਥਿਤੀਆਂ ਬਦਲ ਰਹੀਆਂ ਹਨ। ਜੇ ਸਿਲੰਡਰ 'ਚੋਂ ਘੱਟ ਗੈਸ ਨਿਕਲਦੀ ਹੈ ਤਾਂ ਇਸ ਦੀ ਸ਼ਿਕਾਇਤ ਖਪਤਕਾਰ ਫੋਰਮ ਜਾਂ ਕੰਪਨੀ ਨੂੰ ਦਿੱਤੀ ਫੀਡਬੈਕ 'ਚ ਕੀਤੀ ਜਾਵੇ ਤਾਂ ਡਿਸਟ੍ਰੀਬਿਊਟਰ ਨੂੰ ਸਜ਼ਾ ਦਿੱਤੀ ਜਾਵੇਗੀ। ਖਪਤਕਾਰ ਸੁਰੱਖਿਆ ਐਕਟ 2019 'ਚ ਸਾਫ਼ ਕਿਹਾ ਗਿਆ ਹੈ ਕਿ ਜੇ ਕੋਈ ਵੀ ਗੈਸ ਡਿਸਟ੍ਰੀਬਿਊਟਰ ਖਪਤਕਾਰ ਦੇ ਅਧਿਕਾਰ 'ਤੇ ਡਾਕਾ ਮਾਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਨਵੇਂ ਕਾਨੂੰਨ ਅਨੁਸਾਰ ਤੁਹਾਡਾ LPG Cylinder ਸਮੇਂ ਤੋਂ ਪਹਿਲਾਂ ਖ਼ਤਮ ਹੋ ਗਿਆ ਤਾਂ ਡਿਸਟ੍ਰੀਬਿਊਟਰ ਖ਼ਿਲਾਫ਼ ਸ਼ਿਕਾਈਤ ਕਰ ਸਕਦੇ ਹੋ। ਇਕ ਮਹੀਨੇ ਦੇ ਅੰਦਰ ਤੁਹਾਡੀ ਸ਼ਿਕਾਇਤ 'ਤੇ ਕਾਰਵਾਈ ਕਰ ਲਈ ਜਾਵੇਗੀ।
ਡਿਸਟ੍ਰੀਬਿਊਟਰ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ
ਨਵੇਂ ਨਿਯਮਾਂ ਅਨੁਸਾਰ ਜੇ ਖਪਤਕਾਰ ਨੂੰ ਘੱਟ ਐੱਲਪੀਜੀ ਮਿਲਦੀ ਹੈ ਤਾਂ ਇਹ ਗੰਭੀਰ ਅਪਰਾਧ ਹੈ। ਕਿਸੇ ਡਿਸਟ੍ਰੀਬਿਊਟਰ ਖ਼ਿਲਾਫ਼ ਲਗਾਤਾਰ ਸ਼ਿਕਾਇਤਾਂ ਮਿਲਣ 'ਤੇ ਉਸ ਦਾ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ।
ਖਪਤਕਾਰਾਂ ਨੂੰ LPG Cylinder ਦੀ ਡਿਲਿਵਰੀ ਲੈਂਦੇ ਸਮੇਂ ਉਨ੍ਹਾਂ ਦਾ ਭਾਰ ਚੈੱਕ ਕਰਨ ਚਾਹੀਦਾ ਹੈ, ਪਰ ਡਿਲਿਵਰੀ ਮੈਨ ਆਪਣੇ ਨਾਲ ਭਾਰ ਤੋਲਣ ਵਾਲੀ ਮਸ਼ੀਨ ਨਹੀਂ ਰੱਖ ਸਕਦੇ। ਇਸ ਕਾਰਨ ਰੋਜ਼ ਹਜ਼ਾਰਾਂ-ਲੱਖਾਂ ਪਖਤਕਾਰਾਂ ਦੇ ਘਰ ਗੈਸ ਸਿਲੰਡਰ ਬਿਨਾਂ ਤੋਲਿਆਂ ਹੀ ਪਹੁੰਚ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਬੇਈਮਾਨੀ ਦਾ ਸ਼ੱਕ ਵੱਧ ਜਾਂਦਾ ਹੈ। ਆਇਲ ਮਾਰਕੀਟਿੰਗ ਕੰਪਨੀਆਂ ਨੇ LPG Gas ਡਿਲਿਵਰੀ ਸਿਸਟਮ ਨੂੰ ਵਧੀਆ ਬਣਾਉਣ ਲਈ ਇਕ ਪ੍ਰਸਤਾਵ ਪੈਟਰੋਲੀਅਮ ਮੰਤਰਾਲੇ ਨੂੰ ਸੌਂਪਿਆ ਹੈ। ਇਸ ਪ੍ਰਸਤਾਵ ਨਾਲ ਡਿਸਟ੍ਰੀਬਿਊਟਰ ਦੀ ਕਮੀਸ਼ਨ ਪ੍ਰਣਾਲੀ 'ਚ ਬਦਲਾਅ ਆਵੇਗਾ। ਕੰਪਨੀ ਚਾਹੁੰਦੀ ਹੈ ਕਿ ਜੇ ਕੋਈ ਐੱਲਪੀਜੀ ਡਿਸਟ੍ਰੀਬਿਊਟਰ ਦੀ ਕਮੀਸ਼ਨ ਨੂੰ ਦੋ ਹਿੱਸਿਆਂ 'ਚ ਵੰਡਣ ਦੀ ਸਿਫਾਰਸ਼ ਕੀਤੀ ਗਈ ਹੈ। ਇਸ 'ਚ ਡਿਸਟ੍ਰੀਬਿਊਟਰ ਦੀ 80 ਫ਼ੀਸਦੀ ਰਾਸ਼ੀ ਫਿਕਸ ਤੇ 20 ਫ਼ੀਸਦੀ ਰਕਮ ਫੀਡਬੈਕ ਦੇ ਆਧਾਰ 'ਤੇ ਦਿੱਤੀ ਜਾਵੇ। ਡਿਸਟ੍ਰੀਬਿਊਟਰ ਨੂੰ ਫਿਕਸਡ ਕਮੀਸ਼ਨ ਦੇ ਰੂਪ 'ਚ 60 ਰੁਪਏ ਮਿਲਦੇ ਹਨ। ਹੁਣ ਆਈਲ ਕੰਪਨੀਆਂ ਚਾਹੁੰਦੀਆਂ ਹਨ ਕਿ ਉਹ ਫੀਡਬੈਕ ਦੇ ਆਧਾਰ 'ਤੇ ਡਿਸਟ੍ਰੀਬਿਊਟਰ ਨੂੰ ਰੇਟਿੰਗ ਅੰਕ ਦੇਵੇ ਤੇ ਉਸ 'ਚੋਂ 20 ਫ਼ੀਸਦੀ ਰਾਸ਼ੀ ਦਾ ਹਿੱਸਾ ਤੈਅ ਕੀਤਾ ਜਾਵੇਗਾ।