PF Account Balance: SMS, ਮਿਸਡ ਕਾਲ ਰਾਹੀਂ ਇੰਝ ਚੈੱਕ ਕਰੋ ਆਪਣੇ EPFO ਖਾਤੇ ਦਾ ਬੈਲੇਂਸ
ਦੇਸ਼ ਇਸ ਸਮੇਂ ਕੋਰੋਨਾ ਮਹਾਮਾਰੀ ਦੀ ਲੜਾਈ ਲੜ ਰਿਹਾ ਹੈ। ਇਸ ਤੋਂ ਨਜਿੱਠਣ ਲਈ ਦੇਸ਼ 'ਚ ਲਾਕਡਾਊਨ ਜਾਰੀ ਹੈ। ਅਜਿਹੇ 'ਚ ਸਰਕਾਰ ਨੇ ਮੁਲਾਜ਼ਮਾਂ ਨੂੰ ਆਰਥਿਕ ਤੰਗੀ ਤੋਂ ਨਜਿੱਠਣ ਲਈ ਰਾਹਤ ਦੇਣ ਲਈ ਉਨ੍ਹਾਂ ਨੂੰ ਆਪਣੇ PF Account ਤੋਂ ਤੈਅ ਸ਼ਰਤਾਂ ਨਾਲ ਰਾਸ਼ੀ ਕੱਢਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਮੁਲਾਜ਼ਮ ਦੇ ਪੀਐੱਫ ਖ਼ਾਤੇ 'ਚ ਕਿੰਨੀ ਰਾਸ਼ੀ ਹੈ ਕਈ ਵਾਰ ਇਸ ਨੂੰ ਲੈ ਕੇ ਉਨ੍ਹਾਂ ਨੂੰ ਠੀਕ ਜਾਣਕਾਰੀ ਨਹੀਂ ਹੁੰਦੀ ਹੈ।
Publish Date: Tue, 14 Apr 2020 05:42 PM (IST)
Updated Date: Fri, 17 Apr 2020 03:24 PM (IST)
ਨਈ ਦੁਨੀਆ, ਨਵੀਂ ਦਿੱਲੀ : ਦੇਸ਼ ਇਸ ਸਮੇਂ ਕੋਰੋਨਾ ਮਹਾਮਾਰੀ ਦੀ ਲੜਾਈ ਲੜ ਰਿਹਾ ਹੈ। ਇਸ ਤੋਂ ਨਜਿੱਠਣ ਲਈ ਦੇਸ਼ 'ਚ ਲਾਕਡਾਊਨ ਜਾਰੀ ਹੈ। ਅਜਿਹੇ 'ਚ ਸਰਕਾਰ ਨੇ ਮੁਲਾਜ਼ਮਾਂ ਨੂੰ ਆਰਥਿਕ ਤੰਗੀ ਤੋਂ ਨਜਿੱਠਣ ਲਈ ਰਾਹਤ ਦੇਣ ਲਈ ਉਨ੍ਹਾਂ ਨੂੰ ਆਪਣੇ PF Account ਤੋਂ ਤੈਅ ਸ਼ਰਤਾਂ ਨਾਲ ਰਾਸ਼ੀ ਕੱਢਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਮੁਲਾਜ਼ਮ ਦੇ ਪੀਐੱਫ ਖ਼ਾਤੇ 'ਚ ਕਿੰਨੀ ਰਾਸ਼ੀ ਹੈ ਕਈ ਵਾਰ ਇਸ ਨੂੰ ਲੈ ਕੇ ਉਨ੍ਹਾਂ ਨੂੰ ਠੀਕ ਜਾਣਕਾਰੀ ਨਹੀਂ ਹੁੰਦੀ ਹੈ। ਇਸ ਦਾ ਪਤਾ ਲਗਾਉਣ ਦੇ ਕੁਝ ਆਸਾਨ ਤਰੀਕੇ ਹਨ। ਇਨ੍ਹਾਂ ਦਾ ਇਸਤੇਮਾਲ ਕਰ ਘਰ ਬੈਠੇ ਹੀ ਆਪਣੇ Provident Fund 'ਚ ਜਮ੍ਹਾਂ ਰਾਸ਼ੀ 'ਚ ਸਹੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਆਪਣੇ ਪੀਐੱਫ ਖਾਤੇ 'ਚ ਮੌਜੂਦ ਰਾਸ਼ੀ ਦੀ ਜਾਣਕਾਰੀ ਨੂੰ SMS ਰਾਹੀਂ ਵੀ ਪਤਾ ਕੀਤਾ ਜਾ ਸਕਦਾ ਹੈ। ਇਸ ਲਈ 7738299899 'ਤੇ ਆਪਣੇ ਯੂਨੀਵਰਸਲ ਅਕਾਊਂਟ ਨੰਬਰ ਨਾਲ ਜਾਣਕਾਰੀ ਭੇਜੋ। ਮੈਸੇਜ ਨੂੰ EPFO Your UAN ENG ਇਸ ਫਾਰਮੇਟ 'ਚ ਭੇਜੋ। ਇਸ 'ਚ ਆਪਣਾ ਯੂਏਐੱਨ ਨੰਬਰ ਪਾਉਣ ਨਾਲ ਹੀ ENG ਇੰਗਲਿਸ਼ ਸ਼ਬਦ ਦੇ ਸ਼ੁਰੂਆਤੀ ਤਿੰਨ ਲੈਟਰਸ ਹੈ। ਸਰਕਾਰ ਵੱਲੋਂ ਇਹ ਸੇਵਾ 9 ਵੱਖ-ਵੱਖ ਭਾਸ਼ਾਵਾਂ 'ਚ ਦਿੱਤੀ ਗਈ ਹੈ। ਇਸ 'ਚ ਹਿੰਦੀ, ਪੰਜਾਬੀ, ਗੁਜਾਰਤੀ, ਮਰਾਠੀ, ਬੰਗਾਲੀ ਆਦਿ ਭਾਸ਼ਾ ਸ਼ਾਮਲ ਹਨ। ਅੰਗ੍ਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ 'ਚ ਮੈਸੇਜ ਭੇਜਣ ਦੀ ਸੁਰਤ 'ਚ ਜਿਸ ਭਾਸ਼ਾ 'ਚ ਮੈਸੇਜ ਭੇਜਣਾ ਚਾਹੁੰਦੇ ਹੋ ਉਸ 'ਚ ਆਖਰੀ ਦੇ ਤਿੰਨ ਅਖਰਾਂ 'ਚ ENG ਲਿਖਣ ਦੇ ਬਜਾਇ ਸਬੰਧਿਤ ਭਾਸ਼ਾ ਦੇ ਸ਼ੁਰੂਆਤੀ ਤਿੰਨ ਅਕਸ਼ਰਾਂ ਨੂੰ ਲਿਖੋ।
Missed Calls ਰਾਹੀਂ ਜਾਣੋ ਬੈਲੇਂਸ
EPFO ਨੇ ਮਿਸਡ ਕਾਲ ਰਾਹੀਂ ਵੀ ਆਪਣੇ ਪੀਐੱਫ ਖਾਤੇ ਦਾ ਬੈਲੇਂਸ ਪਤਾ ਲਗਾਉਣ ਦੀ ਸੁਵਿਧਾ ਦਿੱਤੀ ਹੈ। ਇਸ ਲਈ 011-22901406 ਤੇ ਮਿਸਡ ਕਾਲ ਕਰੋ। ਇਸ ਦੇ ਚੰਦ ਸੈਕੇਂਡਸ ਤੋਂ ਬਾਅਦ ਹੀ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ EPFO ਵੱਲੋਂ ਬੈਲੇਂਸ ਦਾ ਮੈਸੇਜ ਭੇਜ ਦਿੱਤਾ ਜਾਵੇਗਾ।
ਇਸ ਪ੍ਰਕਿਰਿਆ ਦੌਰਾਨ ਇਹ ਵੀ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ ਕਿ ਬੈਂਕ ਅਕਾਊਂਟ, ਆਧਾਰ ਤੇ ਪੈਨ ਕਾਰਡ UAN ਅਕਾਊਂਟ ਤੋਂ ਲਿੰਕ ਰਹੇ। ਅਜਿਹਾ ਨਾ ਕਰਨ ਦੀ ਸੂਰਤ ਚ EPFO ਵੱਲੋਂ ਮੈਸੇਜ ਨਹੀਂ ਭੇਜਿਆ ਜਾਵੇਗਾ। ਯੂਜ਼ਰਜ਼ ਪਲੇਅ ਸਟੋਰ 'ਤੇ ਜਾ ਕੇ ਉਮੰਗ ਐਪ ਵੀ ਡਾਊਨਲੋਡ ਕਰ ਸਕਦੇ ਹੋ।