ਕ੍ਰੈਡਿਟ ਕਾਰਡ ਬਲਾਕ ਕਰਨ ਲਈ ਇਹ 4 ਆਸਾਨ ਤਰੀਕੇ ਅਪਣਾਓ, ਘਰ ਬੈਠੇ ਹੋ ਜਾਵੇਗਾ ਕੰਮ
SBI ਦੇ ਗਾਹਕ Credit Card ਗਵਾਚਣ ਦੀ ਸੂਰਤ 'ਚ ਉਸ ਨੂੰ ਬਲਾਕ ਕਰਵਾ ਸਕਦੇ ਹਨ। ਗਾਹਕ ਹੈਲਪਲਾਈਨ ਨੰਬਰ 'ਤੇ ਕਾਲ ਕਰ ਕੇ ਜਾਂ ਰਜਿਸਟਰਡ ਮੋਬਾਈਲ ਨੰਬਰ ਤੋਂ SMS ਭੇਜ ਕੇ ਕਾਰਡ ਬਲਾਕ ਕਰ ਸਕਦੇ ਹਨ। ਇਸ ਤੋਂ ਇਲਾਵਾ ਐੱਸਬੀਆਈ ਦੀ ਵੈੱਬਸਾਈਟ ਜਾਂ ਐਪ ਜ਼ਰੀਏ ਵੀ ਬਲਾਕ ਕੀਤਾ ਸਕਦਾ ਹੈ।
Publish Date: Mon, 28 Jun 2021 10:30 AM (IST)
Updated Date: Mon, 28 Jun 2021 02:46 PM (IST)
ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਭਾਰਤੀ ਸਟੇਟ ਬੈਂਕ (SBI) ਦੇ ਗਾਹਕ Credit Card ਗਵਾਚਣ ਦੀ ਸੂਰਤ 'ਚ ਉਸ ਨੂੰ ਬਲਾਕ ਕਰਵਾ ਸਕਦੇ ਹਨ। ਗਾਹਕ ਹੈਲਪਲਾਈਨ ਨੰਬਰ 'ਤੇ ਕਾਲ ਕਰ ਕੇ ਜਾਂ ਰਜਿਸਟਰਡ ਮੋਬਾਈਲ ਨੰਬਰ ਤੋਂ SMS ਭੇਜ ਕੇ ਕਾਰਡ ਬਲਾਕ ਕਰ ਸਕਦੇ ਹਨ। ਇਸ ਤੋਂ ਇਲਾਵਾ ਐੱਸਬੀਆਈ ਦੀ ਵੈੱਬਸਾਈਟ ਜਾਂ ਐਪ ਜ਼ਰੀਏ ਵੀ ਬਲਾਕ ਕੀਤਾ ਸਕਦਾ ਹੈ।
SBI ਕ੍ਰੈਡਿਟ ਕਾਰਡ ਨੂੰ ਬਲਾਕ ਕਰਨ ਦੇ ਚਾਰ ਤਰੀਕੇ ਹਨ।
ਫੋਨ ਕਰਕੇ
ਕਾਰਡ ਨੂੰ ਬਲਾਕ ਕਰਨ ਲਈ ਯੂਜ਼ਰਜ਼ ਨੂੰ ਹੈਲਪਲਾਈਨ ਨੰਬਰ 39 02 02 02 (ਸਥਾਨਕ ਐਸਟੀਡੀ ਜੋੜਨ ਤੋਂ ਬਾਅਦ) 'ਤੇ ਕਾਲ ਕਰਨੀ ਪਵੇਗਾ। ਉਹ ਕ੍ਰੈਡਿਟ ਕਾਰਡ ਬਲਾਕ ਕਰਨ ਲਈ 1860 180 1290 ਡਾਇਲ ਵੀ ਕਰ ਸਕਦੇ ਹਨ।
SMS ਰਾਹੀਂ
SMS ਰਾਹੀਂ ਬਲਾਕ ਕਰਨ ਲਈ ਯੂਜ਼ਰਜ਼ ਨੂੰ ਰਜਿਸਟਰਡ ਮੋਬਾਈਲ ਨੰਬਰ ਤੋਂ 5676791 ਨੰਬਰ 'ਤੇ 'ਬਲਾਕ XXXX' (ਕ੍ਰੈਡਿਟ ਕਾਰਡ ਦੇ ਆਖਰੀ 4 ਅੰਕ) ਲਿਖ ਕੇ SMS ਭੇਜਣਾ ਪਵੇਗਾ।
SBI ਵੈੱਬਸਾਈਟ ਜ਼ਰੀਏ
- sbicard.com - 'ਤੇ ਜਾਓ, ਖਾਤੇ 'ਚ ਲਾਗਇਨ ਕਰੋ।
- 'ਰਿਕਵੈਸਟ ਟੈਬ' 'ਤੇ ਜਾਓ ਤੇ 'ਗਵਾਚੇ ਕਾਰਡ ਦੀ ਰਿਪੋਰਟ ਕਰੋ' ਚੁਣੋ।
- ਗਵਾਚੇ ਹੋਏ ਕਾਰਡ ਦੀ ਰਿਪੋਰਟ ਕਰਨ ਲਈ ਕਾਰਡ ਨੰਬਰ 'ਤੇ ਕਲਿੱਕ ਕਰੋ।
- ਕਾਰਡ ਮੁੜ ਜਾਰੀ ਕਰਨ ਲਈ, 'ਕਾਰਡ ਮੁੜ ਜਾਰੀ ਕਰੋ' ਦੀ ਚੋਣ ਕਰੋ ਤੇ 'ਸਬਮਿਟ' 'ਤੇ ਕਲਿੱਕ ਕਰੋ।
- ਹੁਣ ਕ੍ਰੈਡਿਟ ਕਾਰਡ ਬਲਾਕ ਕਰ ਦਿੱਤਾ ਜਾਵੇਗਾ।
ਮੋਬਾਈਲ ਐਪ ਜ਼ਰੀਏ ਕਿਵੇਂ ਕਰੀਏ ਬਲਾਕ
- SBI ਐਪ ਜ਼ਰੀਏ ਖਾਤੇ 'ਚ ਲਾਗਇਨ ਕਰੋ ਤੇ 'ਮੈਨਿਊ' ਐਪ 'ਤੇ ਜਾਓ।
- 'ਸਰਵਿਸ ਰਿਕਵੈਸਟ' 'ਤੇ ਕਲਿੱਕ ਕਰੋ ਤੇ 'ਰਿਪੋਰਟ ਲੌਸਟ ਸਟੋਲਨ' 'ਤੇ ਕਲਿੱਕ ਕਰੋ।
- ਕਾਰਡ ਨੰਬਰ 'ਤੇ ਕਲਿੱਕ ਕਰੋ ਤੇ 'ਸਬਮਿਟ' ਕਰੋ।
- ਕ੍ਰੈਡਿਟ ਕਾਰਡ ਆਪਣੇ-ਆਪ ਬਲਾਕ ਹੋ ਜਾਵੇਗਾ।
- ਕਿਸੇ ਵੀ ਐੱਸਬੀਆਈ ਪਲੇਟਫਾਰਮ ਜ਼ਰੀਏ ਰਿਕਵੈਸਟ ਜਮ੍ਹਾਂ ਕਰਨ ਤੋਂ ਬਾਅਦ ਗਾਹਕਾਂ ਨੂੰ SMS ਜ਼ਰੀਏ ਤੇ ਰਜਿਸਟਰਡ ਮੋਬਾਈਲ ਨੰਬਰ ਤੇ ਈ-ਮੇਲ ਪਤੇ 'ਤੇ ਮਿਲ ਰਾਹੀਂ ਵੀ ਬਲਾਕ ਦੀ ਪੁਸ਼ਟੀ ਮਿਲ ਜਾਵੇਗੀ।