ਕਈ ਵਾਰ ਕਾਰਡ ਗੁਆਚ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤਾਂ ਉਸਨੂੰ ਬਲਾਕ ਕਰਨਾ ਹੁੰਦਾ ਹੈ। ਬੈਂਕਾਂ ਦੁਆਰਾ ਜਾਰੀ ਕੀਤਾ ਗਿਆ ਡੈਬਿਟ ਕਾਰਡ ਆਮ ਤੌਰ 'ਤੇ ਏਟੀਐੱਮ ਤੋਂ ਨਕਦੀ ਕੱਢਵਾਉਣ ਲਈ ਉਪਯੋਗ ਕੀਤਾ ਜਾਂਦਾ ਹੈ। ਕਿਸੇ ਨੁਕਸਾਨ ਤੋਂ ਬਚਣ ਲਈ ਡੈਬਿਟ ਕਾਰਡ ਨੂੰ ਬਲਾਕ ਕਰਨਾ ਸਹੀ ਕਦਮ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਬੈਂਕ ਖਾਤੇ ਨੂੰ ਆਨਲਾਈਨ ਕਰਨ ਦੇ ਆਪਣੇ ਫਾਇਦੇ ਅਤੇ ਨੁਕਸਾਨ ਹੈ। ਜੇਕਰ ਆਨਲਾਈਨ ਪੈਸਾ ਮੰਗਵਾਇਆ ਜਾਂਦਾ ਹੈ ਅਤੇ ਭੇਜਿਆ ਜਾਂਦਾ ਹੈ ਤਾਂ ਇਸਦੇ ਆਪਣੇ ਖ਼ਤਰੇ ਹਨ। ਆਪਣੇ ਬੈਂਕ ਖਾਤੇ ਨੂੰ ਹੈਕਰਸ ਜਾਂ ਆਨਲਾਈਨ ਧੋਖਾਧੜੀ ਤੋਂ ਸੁਰੱਖਿਅਤ ਰੱਖਣ ਲਈ ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ। ਕਈ ਵਾਰ ਕਾਰਡ ਗੁਆਚ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤਾਂ ਉਸਨੂੰ ਬਲਾਕ ਕਰਨਾ ਹੁੰਦਾ ਹੈ। ਬੈਂਕਾਂ ਦੁਆਰਾ ਜਾਰੀ ਕੀਤਾ ਗਿਆ ਡੈਬਿਟ ਕਾਰਡ ਆਮ ਤੌਰ 'ਤੇ ਏਟੀਐੱਮ ਤੋਂ ਨਕਦੀ ਕੱਢਵਾਉਣ ਲਈ ਉਪਯੋਗ ਕੀਤਾ ਜਾਂਦਾ ਹੈ। ਕਿਸੇ ਨੁਕਸਾਨ ਤੋਂ ਬਚਣ ਲਈ ਡੈਬਿਟ ਕਾਰਡ ਨੂੰ ਬਲਾਕ ਕਰਨਾ ਸਹੀ ਕਦਮ ਹੈ। ਤੁਸੀਂ ਬੈਂਕ ਦੇ ਕਸਟਮਰ ਕੇਅਰ ਨੰਬਰ 'ਤੇ ਕਾਲ ਕਰਕੇ ਵੀ ਏਟੀਐੱਮ ਕਾਰਡ ਨੂੰ ਬਲਾਕ ਕਰ ਸਕਦੇ ਹਾਂ।
ਕਿਵੇਂ ਬਲਾਕ ਕਰੀਏ SBI ATM ਡੈਬਿਟ ਕਾਰਡ
ਜੇਕਰ ਤੁਹਾਡਾ ਕਾਰਡ ਗੁਆਚ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤਾਂ ਤੁਸੀਂ ਆਨਲਾਈਨ ਆਪਣੇ SBI ATM ਡੈਬਿਟ ਕਾਰਡ ਨੂੰ ਬਲਾਕ ਕਰ ਸਕਦੇ ਹਨ। ਆਪਣੇ ਕਾਰਡ ਨੂੰ ਤੁਰੰਤ ਬਲਾਕ ਕਰਨ ਲਈ ਕੀ ਕਰੀਏ, ਜਾਣੋ :
ਇਸ ਤਰ੍ਹਾਂ ਕਰਵਾਓ ਆਪਣੇ ਏਟੀਐੱਮ ਕਮ ਡੈਬਿਟ ਕਾਰਡ ਨੂੰ ਬਲਾਕ
ਸਟੈੱਪ 1. ਯੂਜ਼ਰਨੇਮ ਅਤੇ ਪਾਸਵਰਡ ਦੇ ਨਾਲ www.onlinesbi.com ਵੈਬਸਾਈਟ 'ਤੇ ਲਾਗਇਨ ਕਰਨਾ ਹੋਵੇਗਾ।
ਸਟੈੱਪ 2. ਈ-ਸਰਵਿਸਿਜ ਟੈਬ 'ਚ ਜਾ ਕੇ 'ATM Card Services>Block ATM Card' ਲਿੰਕ ਨੂੰ ਚੁਣਨਾ ਹੋਵੇਗਾ।
ਸਟੈੱਪ 3. ਹੁਣ ਤੁਹਾਨੂੰ ਉਹ ਖਾਤਾ ਚੁਣਨਾ ਹੋਵੇਗਾ, ਜਿਸ 'ਚ ਤੁਹਾਨੂੰ ਆਪਣਾ ਏਟੀਐੱਮ ਕਮ ਡੈਬਿਟ ਕਾਰਡ ਬਲਾਕ ਕਰਵਾਉਣ ਹੈ।
ਸਟੈੱਪ 4. ਹੁਣ ਤੁਹਾਨੂੰ ਸਾਰੇ ਸਰਗਰਮ ਕਾਰਡ ਦਿਖਾਈ ਦੇਣਗੇ। ਆਪਣੇ ਕਾਰਡ ਦੇ ਪਹਿਲੇ ਚਾਰ ਅੰਕ ਦਿਖਾਈ ਦੇਣਗੇ।
ਸਟੈੱਪ 5. ਹੁਣ ਤੁਸੀਂ ਜਿਸ ਕਾਰਡ ਨੂੰ ਬਲਾਕ ਕਰਨਾ ਚਾਹੁੰਦੇ ਹੋ, ਉਸਨੂੰ ਸਲੈਕਟ ਕਰਨਾ ਹੋਵੇਗਾ ਅਤੇ ਸਬਮਿਟ ਕਰਨਾ ਹੋਵੇਗਾ।
ਸਟੈੱਪ 6. ਹੁਣ ਜਾਣਕਾਰੀ ਵੈਰੀਫਾਈ ਕਰਨੀ ਹੋਵੇਗੀ ਤੇ ਕੰਫਰਮ ਕਰਨੀ ਹੋਵੇਗੀ।
ਸਟੈੱਪ 7. ਹੁਣ ਤੁਹਾਨੂੰ ਪ੍ਰਮਾਣੀਕਰਨ ਦੇ ਵਿਕੱਲਪ ਦੇ ਰੂਪ 'ਚ ਐੱਸਐੱਮਐੱਸ ਓਟੀਪੀ ਜਾਂ ਪ੍ਰੋਫਾਈਲ ਪਾਸਵਰਡ ਨੂੰ ਚੁਣਨਾ ਹੋਵੇਗਾ।
ਸਟੈੱਪ 8. ਹੁਣ ਅਗਲੀ ਸਕਰੀਨ 'ਚ ਤੁਹਾਨੂੰ ਓਟੀਪੀ ਪਾਸਵਰਡ ਜਾਂ ਪ੍ਰੋਫਾਈਲ ਪਾਸਵਰਡ ਦਰਜ ਕਰਨਾ ਹੋਵਗਾ ਤੇ ਕੰਫਰਮ 'ਤੇ ਕਲਿੱਕ ਕਰਨਾ ਹੋਵੇਗਾ।
ਸਟੈੱਪ 9. ਹੁਣ ਕਾਰਡ ਦੇ ਬਲਾਕ ਹੋਣ ਤੋਂ ਬਾਅਦ ਤੁਹਾਨੂੰ ਸਕਸੈੱਸਫੁੱਲ ਦਾ ਮੈਸੇਜ ਆਵੇਗਾ।
ICICI ਬੈਂਕ ਦੇ ਏਟੀਐੱਮ ਡੈਬਿਟ ਨੂੰ ਕਿਵੇਂ ਕਰੀਏ ਬਲਾਕ
1. ਬੈਂਕ ਖਾਤੇ 'ਚ ਜਾਓ।
2. ਮੇਰੇ ਖਾਤਿਆਂ 'ਤੇ ਨੈਵੀਗੇਟ ਕਰੋ।
3. ਬੈਂਕ ਖਾਤੇ
4. ਸਰਵਿਸ ਰਿਕਵੇਸਟ
5. ਏਟੀਐੱਮ/ਡੈਬਿਟ ਕਾਰਡ ਸਬੰਧੀ
6. ਬਲਾਕ ਡੈਬਿਟ/ਏਟੀਐੱਮ ਕਾਰਡ