ਪੰਜਾਬ ਵਿਧਵਾ ਪੈਨਸ਼ਨ ਯੋਜਨਾ (Punjab Widow Pension Yojana) ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਬੇਸਹਾਰਾ ਵਿਧਵਾ ਔਰਤਾਂ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ। ਲਾਭਪਾਤਰੀ ਕੋਲ ਇਕ ਐਕਟਿਵ ਬਚਤ ਖਾਤਾ ਹੋਣਾ ਚਾਹੀਦੈ ਤੇ ਬੈਂਕ ਖਾਤਾ ਆਧਾਰ ਕਾਰਡ ਨਾਲ ਜੁੜਿਆ ਹੋਵੇ। ਯੋਜਨਾ ਤਹਿਤ ਕੋਈ ਵੀ ਵਿਧਵਾ ਔਰਤ ਅਪਲਾਈ ਕਰ ਸਕਦੀ ਹੈ।

Punjab Vidhwa Pension Yojana : ਪੰਜਾਬ ਸਰਕਾਰ ਨੇ ਸੂਬੇ 'ਚ ਵਿਧਵਾ ਔਰਤਾਂ ਦੇ ਕਲਿਆਣ ਲਈ ਪੰਜਾਬ ਵਿਧਵਾ ਪੈਨਸ਼ਨ ਯੋਜਨਾ (Punjab Vidhwa Pension Yojana) ਸ਼ੁਰੂ ਕੀਤੀ ਹੈ। ਇਸ ਯੋਜਨਾ ਦਾ ਉਦੇਸ਼ ਪੰਜਾਬ ਦੀਆਂ ਯੋਗ ਵਿਧਵਾ ਔਰਤਾਂ ਨੂੰ ਮਾਸਿਕ ਵਿੱਤੀ ਮਦਦ ਮੁਹੱਈਆ ਕਰਵਾਉਣਾ ਹੈ। ਯੋਜਨਾ ਦੇ ਯੋਗ ਲਾਭ ਪਾਤਰੀਆਂ ਨੂੰ ਪੰਜਾਬ ਸਰਕਾਰ ਤੋਂ ਹਰ ਮਹੀਨੇ 1000 ਰੁਪਏ ਦੀ ਮਦਦ ਮਿਲਦੀ ਹੈ। ਪਰ ਕਈ ਔਰਤਾਂ ਨੂੰ ਪੈਨਸ਼ਨ ਦਾ ਲਾਭ ਕਿਵੇਂ ਲੈਣਾ ਹੈ ਬਾਰੇ ਪਤਾ ਨਹੀਂ ਹੁੰਦਾ। ਇਸ ਲੇਖ ਜ਼ਰੀਏ ਅਸੀਂ ਤੁਹਾਨੂੰ ਇਸ ਯੋਜਨਾ ਬਾਰੇ ਵਿਸਥਾਰ ਨਾਲ ਦੱਸਾਂਗੇ।
ਪੰਜਾਬ ਸਰਕਾਰ ਵੱਲੋਂ ਸੂਬੇ 'ਚ ਤਰ੍ਹਾਂ-ਤਰ੍ਹਾਂ ਦੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿਚੋਂ ਹੀ ਇਕ ਹੈ Punjab Widow Pension Scheme। ਸਰਕਾਰ ਨੇ ਲੋੜਵੰਦ ਅਤੇ ਆਰਥਿਕ ਪੱਖੋਂ ਕਮਜ਼ੋਰ ਤੇ ਬੀਪੀਐੱਲ ਪਰਿਵਾਰਾਂ ਲਈ ਸਮਾਜਿਕ ਸੁਰੱਖਿਆ ਤੇ ਪੰਜਾਬ ਵਿਧਵਾ ਪੈਨਸ਼ਨ ਯੋਜਨਾ (Punjab Vidhwa Pension Yojana) ਆਦਿ ਯੋਜਨਾਵਾਂ ਬਣਾਈਆਂ ਹੈ। ਜਿਵੇਂ ਬੁਢਾਪਾ ਪੈਨਸ਼ਨ ਯੋਜਨਾ, ਵਿਕਲਾਂਗ ਪੈਨਸ਼ਨ ਯੋਜਨਾ ਆਦਿ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਔਰਤਾਂ ਲਈ ਨਵੀਂ ਯੋਜਨਾ ਬਣਾਈ ਗਈ ਹੈ ਜਿਸ ਦਾ ਨਾਂ 'ਪੰਜਾਬ ਵਿਧਾਨ ਪੈਨਸ਼ਨ ਯੋਜਨਾ'। ਇਸ ਯੋਜਨਾ ਤਹਿਤ ਜਿਸ ਔਰਤ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਪਤੀ ਦੇ ਜਾਣ ਤੋਂ ਬਾਅਦ ਉਹ ਬੇਸਹਾਰਾ ਹੋ ਗਈ ਹੈ, ਨੂੰ ਕਵਰ ਕੀਤਾ ਜਾਂਦਾ ਹੈ। ਤੁਸੀਂ ਇਸ ਯੋਜਨਾ ਤਹਿਤ ਕਿਵੇਂ ਅਪਲਾਈ ਕਰ ਸਕੋਗੇ? ਇਸ ਦੀ ਯੋਗਤਾ ਕੀ ਹੈ? ਬਾਰੇ ਇਸ ਲੇਖ ਜ਼ਰੀਏ ਤੁਹਾਨੂੰ ਪੂਰੀ ਜਾਣਕਾਰੀ ਦੇ ਰਹੇ ਹਾਂ...
ਜੇਕਰ ਤੁਸੀਂ ਪੰਜਾਬ ਵਿਧਾਨ ਪੈਨਸ਼ਨ (Punjab Vidhwa Pension Yojana) ਦੇ ਚਾਹਵਾਨ ਹੋ ਤੇ ਇਸ ਦੇ ਲਈ ਯੋਗ ਬਣਨਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੀ ਜਾਣਕਾਰੀ ਪੜ੍ਹ ਲਓ।
ਇਸ ਤਰ੍ਹਾਂ ਤੁਹਾਡਾ ਅਪਲਾਈ ਫਾਰਮ ਸਫਲਤਾਪੂਰਵਕ ਜਮ੍ਹਾਂ ਹੋ ਜਾਵੇਗਾ।
ਪੰਜਾਬ ਵਿਧਵਾ ਪੈਨਸ਼ਨ ਯੋਜਨਾ (Punjab Widow Pension Yojana) ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਬੇਸਹਾਰਾ ਵਿਧਵਾ ਔਰਤਾਂ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ। ਲਾਭਪਾਤਰੀ ਕੋਲ ਇਕ ਐਕਟਿਵ ਬਚਤ ਖਾਤਾ ਹੋਣਾ ਚਾਹੀਦੈ ਤੇ ਬੈਂਕ ਖਾਤਾ ਆਧਾਰ ਕਾਰਡ ਨਾਲ ਜੁੜਿਆ ਹੋਵੇ। ਯੋਜਨਾ ਤਹਿਤ ਕੋਈ ਵੀ ਵਿਧਵਾ ਔਰਤ ਅਪਲਾਈ ਕਰ ਸਕਦੀ ਹੈ।