IT Minister ਅਸ਼ਵਨੀ ਵੈਸ਼ਣਵ ਨੇ ਸ਼ਨਿਚਰਵਾਰ ਨੂੰ ਜੀਐਸਟੀ ਬਚਤ ਉਤਸਵ 'ਤੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਰਥਵਿਵਸਥਾ 'ਚ 20 ਲੱਖ ਕਰੋੜ ਰੁਪਏ ਦੀ ਵਾਧੂ ਖਪਤ ਨੂੰ ਹੱਲਾਸ਼ੇਰੀ ਅੰਸ਼ਕ ਰੂਪ 'ਚ ਹਾਲ ਹੀ 'ਚ ਜੀਐਸਟੀ ਕਟੌਤੀ ਜ਼ਰੀਏ ਉਤਸ਼ਾਹਤ ਕੀਤਾ ਜਾਵੇਗਾ।
ਨਵੀਂ ਦਿੱਲੀ : GST Rate Cut : ਜੀਐਸਟੀ ਦੀਆਂ ਨਵੀਆਂ ਦਰਾਂ ਲਾਗੂ ਹੋਇਆਂ ਲਗਪਗ ਇਕ ਮਹੀਨਾ ਹੋਣ ਨੂੰ ਹੈ। 22 ਸਤੰਬਰ ਤੋਂ New GST Rate ਲਾਗੂ ਹੋਏ ਸਨ। ਇਸ ਦਿਨ ਤੋਂ ਬਾਅਦ ਖਾਣ-ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਰੋਜ਼ਾਨਾ ਇਸਤੇਮਾਲ ਕੀਤੀ ਜਾਣ ਵਾਲੀ ਲਗਪਗ ਹਰ ਚੀਜ਼ ਸਸਤੀ ਹੋ ਗਈ ਸੀ। ਹੁਣ ਇਸੇ ਸਬੰਧ 'ਚ ਧਨਤੇਰਸ ਦੇ ਮੌਕੇ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੁਝ ਕਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨਿਚਰਵਾਰ ਨੂੰ ਜੀਐਸਟੀ 2.0 ਸੁਧਾਰਾਂ ਦੇ ਪ੍ਰਭਾਵ ਬਾਰੇ ਗੱਲ ਕੀਤੀ ਅਤੇ ਕਿਹਾ ਕਿ "ਜੀਐਸਟੀ ਕਟੌਤੀ ਦਾ ਅਸਰ ਤਿਉਹਾਰੀ ਸੀਜ਼ਨ ਦੇ ਬਾਅਦ ਵੀ ਜਾਰੀ ਰਹੇਗਾ"।
ਉੱਥੇ ਹੀ, ਆਈਟੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਸ਼ਨਿਚਰਵਾਰ ਨੂੰ ਜੀਐਸਟੀ ਬਚਤ ਉਤਸਵ 'ਤੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਰਥਵਿਵਸਥਾ 'ਚ 20 ਲੱਖ ਕਰੋੜ ਰੁਪਏ ਦੀ ਵਾਧੂ ਖਪਤ ਨੂੰ ਹੱਲਾਸ਼ੇਰੀ ਅੰਸ਼ਕ ਰੂਪ 'ਚ ਹਾਲ ਹੀ 'ਚ ਜੀਐਸਟੀ ਕਟੌਤੀ ਜ਼ਰੀਏ ਉਤਸ਼ਾਹਤ ਕੀਤਾ ਜਾਵੇਗਾ।
ਵੈਸ਼ਣਵ ਨੇ ਕਿਹਾ, "ਜੀਐੱਸਟੀ ਸੁਧਾਰ ਦੌਰਾਨ, ਦੇਸ਼ ਵਿਚ ਖਪਤ ਤੇ ਮੰਗ 'ਚ ਵਾਧੇ ਨੂੰ ਲੈ ਕੇ ਕਈ ਅਨੁਮਾਨ ਲਗਾਏ ਗਏ ਸਨ। ਜੇ ਅਸੀਂ ਪਿਛਲੇ ਸਾਲ ਦੇ ਆਪਣੇ ਜੀਡੀਪੀ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਹ 335 ਲੱਖ ਕਰੋੜ ਰੁਪਏ ਸੀ। ਇਸ ਵਿੱਚੋਂ ਸਾਡੀ ਖਪਤ 202 ਲੱਖ ਕਰੋੜ ਰੁਪਏ ਤੇ ਨਿਵੇਸ਼ 98 ਲੱਖ ਕਰੋੜ ਰੁਪਏ ਸੀ।"
ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਤਾਰਮਨ ਨੇ ਕਿਹਾ, "ਦੱਬੀ ਹੋਈ ਮੰਗ ਸਿਰਫ ਇਕ ਮਹੀਨੇ ਲਈ ਸੀ ਕਿਉਂਕਿ ਲੋਕ ਅਗਸਤ 'ਚ ਜੀਐਸਟੀ ਕਟੌਤੀ ਦੇ ਸੰਕੇਤਾਂ ਦੀ ਉਡੀਕ ਕਰ ਰਹੇ ਸਨ। ਇਸ ਲਈ ਸਾਨੂੰ ਇਸਨੂੰ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਖਰਚੀਲੀ ਮੰਗ ਨਾਲ ਨਹੀਂ ਜੋੜਨਾ ਚਾਹੀਦਾ ਤੇ ਕੀ ਇਹ ਜਾਰੀ ਰਹੇਗੀ? ਜੀਐਸਟੀ ਕਟੌਤੀ ਦਾ ਅਸਰ ਤਿਉਹਾਰੀ ਸੀਜ਼ਨ ਤੋਂ ਬਾਅਦ ਵੀ ਜਾਰੀ ਰਹੇਗਾ। ਉਪਭੋਗ ਦੀ ਕਹਾਣੀ ਜਾਰੀ ਰਹੇਗੀ। ਅਸੀਂ ਉਲਟੇ ਟੈਕਸ ਢਾਂਚੇ 'ਚੋਂ ਜ਼ਿਆਦਾਤਰ ਨੂੰ ਠੀਕ ਕਰ ਦਿੱਤਾ ਹੈ।"
ਉਨ੍ਹਾਂ ਅੱਗੇ ਕਿਹਾ ਕਿ ਜੀਐਸਟੀ ਕਟੌਤੀ ਦਾ ਲਾਭ ਆਖਰੀ ਯੂਜ਼ਰਜ਼ ਤਕ ਪਹੁੰਚ ਰਿਹਾ ਹੈ, ਅਤੇ ਕੁਝ ਵਸਤੂਆਂ ਦੀਆਂ ਕੀਮਤਾਂ 'ਚ ਉਮੀਦ ਤੋਂ ਵੱਧ ਕਮੀ ਦੇਖੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੋਧੀ ਗਏ ਟੈਕਸ ਢਾਂਚੇ ਦਾ ਲਾਭ ਆਮ ਲੋਕਾਂ ਤਕ ਪਹੁੰਚਾਉਣ ਲਈ 54 ਉਤਪਾਦਾਂ ਦੀਆਂ ਕੀਮਤਾਂ 'ਤੇ ਕੜੀ ਨਜ਼ਰ ਰੱਖ ਰਹੀ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 18 ਅਕਤੂਬਰ ਨੂੰ ਧਨਤੇਰਸ ਦੇ ਸ਼ੁੱਭ ਦਿਨ ਵਾਣਿਜ ਮੰਤਰੀ ਪੀਯੂਸ਼ ਗੋਇਲ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਵ ਨਾਲ ਜੀਐਸਟੀ ਬਚਤ ਉਤਸਵ ਪ੍ਰੈਸ ਕਾਨਫਰੰਸ ਦੌਰਾਨ ਕਿਹਾ, "ਟੈਕਸ ਵਿਚ ਉਮੀਦ ਤੋਂ ਵੱਧ ਕਮੀ ਹੋਈ ਹੈ ਤੇ ਯੂਜ਼ਰਜ਼ ਨੂੰ ਉਮੀਦ ਮੁਤਾਬਕ ਲਾਭ ਮਿਲਿਆ ਹੈ, ਕੁਝ ਤਾਂ ਉਸ ਤੋਂ ਵੀ ਵੱਧ।"