ਆਮ ਆਦਮੀ ਲਈ ਖੁਸ਼ਖਬਰੀ ! RBI ਨੇ ਬੈਂਕਿੰਗ ਨਿਯਮਾਂ 'ਚ ਕੀਤਾ ਬਦਲਾਅ, ਇਨ੍ਹਾਂ 5 ਸਹੂਲਤਾਂ 'ਚ ਦਿੱਤੀ ਰਾਹਤ
RBI ਵੱਲੋਂ ਜਾਰੀ ਕੀਤੇ ਗਏ ਨਵੇਂ ਨਿਰਦੇਸ਼ਾਂ ਅਨੁਸਾਰ BSBD ਖਾਤਾਧਾਰਕਾਂ ਨੂੰ ਹੁਣ ਘੱਟੋ-ਘੱਟ ਸਹੂਲਤਾਂ ਦੀ ਇਕ ਵਿਸਤ੍ਰਿਤ ਸੂਚੀ ਮਿਲੇਗੀ। ਹਰ ਮਹੀਨੇ ਜਮ੍ਹਾਂ ਹੋਣ ਵਾਲੀ ਰਕਮ 'ਤੇ ਕੋਈ ਅਪਰ ਲਿਮਟ ਨਹੀਂ ਹੋਵੇਗੀ।
Publish Date: Fri, 05 Dec 2025 03:48 PM (IST)
Updated Date: Fri, 05 Dec 2025 03:58 PM (IST)
ਭਾਰਤੀ ਰਿਜ਼ਰਵ ਬੈਂਕ (RBI) ਨੇ ਦੇਸ਼ ਦੇ ਆਮ ਗਾਹਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਬੇਸਿਕ ਸੇਵਿੰਗ ਬੈਂਕ ਡਿਪਾਜ਼ਿਟ (BSBD) ਯਾਨੀ ਜ਼ੀਰੋ ਬੈਲੇਂਸ ਖਾਤਿਆਂ ਦੇ ਨਿਯਮਾਂ 'ਚ ਮਹੱਤਵਪੂਰਨ ਬਦਲਾਅ ਕੀਤੇ ਹਨ। ਇਨ੍ਹਾਂ ਨਵੇਂ ਨਿਰਦੇਸ਼ਾਂ ਦਾ ਉਦੇਸ਼ ਘੱਟ ਆਮਦਨ ਵਾਲੇ ਜਮ੍ਹਾਕਰਤਾਵਾਂ ਲਈ ਬੈਂਕਿੰਗ ਸੇਵਾਵਾਂ ਨੂੰ ਵਧੇਰੇ ਪਹੁੰਚਯੋਗ ਅਤੇ ਕਿਫ਼ਾਇਤੀ ਬਣਾਉਣਾ ਹੈ।
BSBD ਖਾਤਿਆਂ 'ਚ ਜੋੜੀਆਂ ਗਈਆਂ ਨਵੀਆਂ ਸਹੂਲਤਾਂ
RBI ਵੱਲੋਂ ਜਾਰੀ ਕੀਤੇ ਗਏ ਨਵੇਂ ਨਿਰਦੇਸ਼ਾਂ ਅਨੁਸਾਰ BSBD ਖਾਤਾਧਾਰਕਾਂ ਨੂੰ ਹੁਣ ਘੱਟੋ-ਘੱਟ ਸਹੂਲਤਾਂ ਦੀ ਇਕ ਵਿਸਤ੍ਰਿਤ ਸੂਚੀ ਮਿਲੇਗੀ। ਇਨ੍ਹਾਂ 'ਹੂਲਤਾਂ ਵਿੱਚ ਸ਼ਾਮਲ ਹਨ:
ਜਮ੍ਹਾਂ ਰਾਸ਼ੀ : ਹਰ ਮਹੀਨੇ ਜਮ੍ਹਾਂ ਹੋਣ ਵਾਲੀ ਰਕਮ 'ਤੇ ਕੋਈ ਅਪਰ ਲਿਮਟ ਨਹੀਂ ਹੋਵੇਗੀ।
ATM/ਡੈਬਿਟ ਕਾਰਡ : ਬਿਨਾਂ ਕਿਸੇ ਸਾਲਾਨਾ ਜਾਂ ਨਵੀਨੀਕਰਨ ਫੀਸ ਦੇ ਮੁਫ਼ਤ 'ਚ ATM ਜਾਂ ਡੈਬਿਟ ਕਾਰਡ ਦੀ ਵਰਤੋਂ।
ਚੈੱਕਬੁੱਕ : ਹਰ ਸਾਲ ਘੱਟੋ-ਘੱਟ 25 ਪੰਨਿਆਂ ਵਾਲੀ ਚੈੱਕਬੁੱਕ ਮੁਫ਼ਤ ਮਿਲੇਗੀ।
ਡਿਜੀਟਲ ਸੇਵਾਵਾਂ : ਇੰਟਰਨੈੱਟ ਤੇ ਮੋਬਾਈਲ ਬੈਂਕਿੰਗ ਦੀ ਸਹੂਲਤ।
ਵੇਰਵੇ : ਪਾਸਬੁੱਕ ਜਾਂ ਮਾਸਿਕ ਵੇਰਵੇ (Monthly Details) ਦੀ ਸਹੂਲਤ।
ਮੁਫ਼ਤ ਨਿਕਾਸੀ ਦੀ ਲਿਮਟ ਵਧੀ, ਡਿਜੀਟਲ ਲੈਣ-ਦੇਣ 'ਤੇ ਵੱਡੀ ਰਾਹਤ
ਗਾਹਕਾਂ ਨੂੰ ਸਭ ਤੋਂ ਵੱਡੀ ਰਾਹਤ ਪੈਸੇ ਕਢਵਾਉਣ ਦੇ ਨਿਯਮਾਂ 'ਚ ਮਿਲੀ ਹੈ।
ਨਿਕਾਸੀ : ਬੈਂਕ ਖਾਤਾਧਾਰਕਾਂ ਨੂੰ ATM ਤੇ ਦੂਜੇ ਬੈਂਕ ਦੇ ATM ਦੇ ਲੈਣ-ਦੇਣ ਸਮੇਤ, ਹਰ ਮਹੀਨੇ ਘੱਟੋ-ਘੱਟ ਚਾਰ ਵਾਰ ਤਕ ਬਿਨਾਂ ਕਿਸੇ ਫੀਸ ਦੇ ਪੈਸੇ ਕਢਵਾਉਣ ਦੀ ਇਜਾਜ਼ਤ ਹੋਵੇਗੀ।
ਡਿਜੀਟਲ ਪੇਮੈਂਟ 'ਤੇ ਛੋਟ: UPI, IMPS, NEFT ਅਤੇ RTGS ਵਰਗੇ ਡਿਜੀਟਲ ਭੁਗਤਾਨ ਲੈਣ-ਦੇਣ ਨੂੰ 'ਨਿਕਾਸੀ' (Withdrawal) ਵਜੋਂ ਨਹੀਂ ਗਿਣਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਇਨ੍ਹਾਂ ਡਿਜੀਟਲ ਗਤੀਵਿਧੀਆਂ 'ਤੇ ਯੂਜ਼ਰਜ਼ ਤੋਂ ਵੱਖਰਾ ਕੋਈ ਚਾਰਜ ਨਹੀਂ ਲਿਆ ਜਾਵੇਗਾ।
ਮੌਜੂਦਾ ਗਾਹਕ ਵੀ ਚੁੱਕ ਸਕਦੇ ਹਨ ਲਾਭ
ਮੌਜੂਦਾ BSBD ਖਾਤਾਧਾਰਕ ਇਨ੍ਹਾਂ ਨਵੀਆਂ ਸ਼ੁਰੂ ਕੀਤੀਆਂ ਗਈਆਂ ਸਹੂਲਤਾਂ ਦਾ ਲਾਭ ਲੈਣ ਲਈ ਬੈਂਕ ਨੂੰ ਬੇਨਤੀ ਕਰ ਸਕਦੇ ਹਨ। ਇਸ ਦੇ ਨਾਲ ਹੀ ਰੈਗੂਲਰ ਬਚਤ ਖਾਤਿਆਂ ਦੇ ਧਾਰਕ ਵੀ ਆਪਣੇ ਖਾਤੇ ਨੂੰ BSBD ਖਾਤੇ 'ਚ ਬਦਲ ਸਕਦੇ ਹਨ, ਬਸ਼ਰਤੇ ਉਨ੍ਹਾਂ ਕੋਲ ਪਹਿਲਾਂ ਤੋਂ ਕਿਸੇ ਹੋਰ ਬੈਂਕ ਵਿੱਚ ਕੋਈ ਖਾਤਾ ਨਾ ਹੋਵੇ।