DGFT ਵੱਲੋਂ ਵਣਜ ਅਤੇ ਉਦਯੋਗ ਮੰਤਰਾਲੇ ਅਧੀਨ ਜਾਰੀ ਕੀਤਾ ਗਿਆ ਹੈ। ਵਿਦੇਸ਼ੀ ਵਪਾਰ ਨੀਤੀ (FTP), 2023 ਤਹਿਤ ਇਹ ਫੈਸਲਾ ਲਿਆ ਹੈ। ਇਹ ਨਵੀਂ ਨੋਟੀਫਿਕੇਸ਼ਨ 1 ਅਪ੍ਰੈਲ 2026 ਤੋਂ ਪ੍ਰਭਾਵ ਵਿਚ ਆ ਚੁੱਕੀ ਹੈ ਅਤੇ 31 ਮਾਰਚ 2029 ਤਕ ਵੈਲਿਡ ਰਹੇਗੀ।

ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਵਣਜ ਮੰਤਰਾਲੇ ਨੇ ਸੋਨੇ ਅਤੇ ਚਾਂਦੀ ਦੀ ਦਰਾਮਦ (Import) ਨੂੰ ਲੈ ਕੇ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿਚ ਉਨ੍ਹਾਂ ਅਧਿਕਾਰਤ ਬੈਂਕਾਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਨੂੰ ਭਾਰਤ 'ਚ ਬੁਲੀਅਨ (ਸੋਨਾ ਅਤੇ ਚਾਂਦੀ) ਦਰਾਮਦ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਹ ਆਦੇਸ਼ ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (DGFT) ਵੱਲੋਂ ਵਣਜ ਅਤੇ ਉਦਯੋਗ ਮੰਤਰਾਲੇ ਅਧੀਨ ਜਾਰੀ ਕੀਤਾ ਗਿਆ ਹੈ। DGFT ਨੇ ਵਿਦੇਸ਼ੀ ਵਪਾਰ ਨੀਤੀ (FTP), 2023 ਤਹਿਤ ਇਹ ਫੈਸਲਾ ਲਿਆ ਹੈ। ਇਹ ਨਵੀਂ ਨੋਟੀਫਿਕੇਸ਼ਨ 1 ਅਪ੍ਰੈਲ 2026 ਤੋਂ ਪ੍ਰਭਾਵ ਵਿਚ ਆ ਚੁੱਕੀ ਹੈ ਅਤੇ 31 ਮਾਰਚ 2029 ਤਕ ਵੈਲਿਡ ਰਹੇਗੀ।
ਐਕਸਿਸ ਬੈਂਕ (Axis Bank)
ਬੈਂਕ ਆਫ਼ ਇੰਡੀਆ (Bank of India)
ਡਾਇਚੇ ਬੈਂਕ (Deutsche Bank)
ਫੈਡਰਲ ਬੈਂਕ (Federal Bank)
ਐਚਡੀਐਫਸੀ ਬੈਂਕ (HDFC Bank)
ਇੰਡਸਟਰੀਅਲ ਐਂਡ ਕਮਰਸ਼ੀਅਲ ਬੈਂਕ ਆਫ਼ ਚਾਈਨਾ (ICBC)
ਆਈਸੀਆਈਸੀਆਈ ਬੈਂਕ (ICICI Bank)
ਇੰਡਸਇੰਡ ਬੈਂਕ (IndusInd Bank)
ਇੰਡੀਅਨ ਓਵਰਸੀਜ਼ ਬੈਂਕ (Indian Overseas Bank)
ਕੋਟਕ ਮਹਿੰਦਰਾ ਬੈਂਕ (Kotak Mahindra Bank)
ਕਰੂਰ ਵੈਸ਼ਿਆ ਬੈਂਕ (Karur Vysya Bank)
ਪੰਜਾਬ ਨੈਸ਼ਨਲ ਬੈਂਕ (Punjab National Bank)
ਆਰਬੀਐਲ ਬੈਂਕ (RBL Bank)
ਭਾਰਤੀ ਸਟੇਟ ਬੈਂਕ (State Bank of India)
ਯੈੱਸ ਬੈਂਕ (Yes Bank)
ਜੀ ਹਾਂ, ਸਰਕਾਰ ਦੇ ਇਸ ਨੋਟੀਫਿਕੇਸ਼ਨ 'ਚ ਦੋ ਅਜਿਹੇ ਬੈਂਕਾਂ ਦੇ ਨਾਮ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਸਿਰਫ਼ ਸੋਨਾ (Gold) ਦਰਾਮਦ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ। ਇਨ੍ਹਾਂ ਦੋ ਬੈਂਕਾਂ 'ਚ ਯੂਨੀਅਨ ਬੈਂਕ ਆਫ਼ ਇੰਡੀਆ (Union Bank of India) ਅਤੇ ਸਬੇਰ ਬੈਂਕ (SBER Bank) ਸ਼ਾਮਲ ਹਨ।
ਦਰਅਸਲ, ਰਾਇਟਰਜ਼ ਦੀ ਹਾਲੀਆ ਰਿਪੋਰਟ 'ਚ ਦੱਸਿਆ ਗਿਆ ਸੀ ਕਿ ਨਵੇਂ ਸਰਕਾਰੀ ਆਦੇਸ਼ ਦੀ ਉਡੀਕ 'ਚ ਬੈਂਕਾਂ ਵੱਲੋਂ ਬੁਲੀਅਨ ਦਰਾਮਦ 'ਚ ਦੇਰ ਹੋ ਰਹੀ ਸੀ। ਹੁਣ ਇਹ ਆਦੇਸ਼ ਬਿਲਕੁਲ ਸਹੀ ਸਮੇਂ 'ਤੇ ਆਇਆ ਹੈ, ਕਿਉਂਕਿ 19 ਅਪ੍ਰੈਲ 2026 ਨੂੰ 'ਅਕਸ਼ੈ ਤ੍ਰਿਤੀਆ' ਦਾ ਤਿਉਹਾਰ ਮਨਾਇਆ ਜਾਣਾ ਹੈ। ਭਾਰਤੀ ਬਾਜ਼ਾਰ 'ਚ ਬਿਨਾਂ ਵਿਆਹਾਂ ਵਾਲੇ ਸੀਜ਼ਨ ਦੇ ਵੀ ਸੋਨੇ ਦੀ ਖਰੀਦਦਾਰੀ ਲਈ ਇਸ ਨੂੰ ਸਭ ਤੋਂ ਵੱਡਾ ਅਤੇ ਪਵਿੱਤਰ ਮੌਕਾ ਮੰਨਿਆ ਜਾਂਦਾ ਹੈ।