Gold Price Today : ਸਵੇਰੇ 10:18 ਵਜੇ ਐਮਸੀਐਕਸ 'ਤੇ ਸੋਨੇ ਦੀ ਕੀਮਤ 120,815 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। ਇਸ ਵਿਚ 566 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਹੈ। ਸੋਨੇ ਨੇ ਹੁਣ ਤਕ 120,350 ਰੁਪਏ ਪ੍ਰਤੀ 10 ਗ੍ਰਾਮ ਦਾ ਨਵਾਂ ਰਿਕਾਰਡ ਤੇ 120,879 ਰੁਪਏ ਪ੍ਰਤੀ 10 ਗ੍ਰਾਮ ਦਾ ਹਾਈ ਰਿਕਾਰਡ ਬਣਾਇਆ ਹੈ।
ਨਵੀਂ ਦਿੱਲੀ : 6 ਅਕਤੂਬਰ ਯਾਨੀ ਕੱਲ੍ਹ ਸੋਨੇ ਨੇ ਨਵਾਂ ਰਿਕਾਰਡ ਬਣਾਇਆ। ਅੱਜ ਵੀ ਸੋਨੇ ਦੀ ਕੀਮਤ 'ਚ ਵਾਧਾ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਇਹ ਵਾਧਾ ਇੰਨਾ ਜ਼ਿਆਦਾ ਨਹੀਂ ਹੈ। ਸਵੇਰੇ 10:15 ਵਜੇ ਐਮਸੀਐਕਸ 'ਤੇ 24 ਕੈਰਟ ਸੋਨੇ ਦੀ ਕੀਮਤ 'ਚ 566 ਰੁਪਏ ਦੀ ਤੇਜ਼ੀ ਦੇਖੀ ਜਾ ਰਹੀ ਹੈ। ਉੱਥੇ ਹੀ ਚਾਂਦੀ 'ਚ ਤੇਜ਼ੀ ਹੈ। ਚਾਂਦੀ 'ਚ ਅਜੇ 100 ਰੁਪਏ ਪ੍ਰਤੀ ਕਿੱਲੋ ਤੋਂ ਵੀ ਘੱਟ ਵਾਧਾ ਹੈ। ਹੁਣ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਦੇਸ਼ ਭਰ ਵਿਚ ਸੋਨੇ ਅਤੇ ਚਾਂਦੀ ਦੀ ਕੀਮਤ ਕੀ ਚੱਲ ਰਹੀ ਹੈ।
ਸਵੇਰੇ 10:18 ਵਜੇ ਐਮਸੀਐਕਸ 'ਤੇ ਸੋਨੇ ਦੀ ਕੀਮਤ 120,815 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। ਇਸ ਵਿਚ 566 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਹੈ। ਸੋਨੇ ਨੇ ਹੁਣ ਤਕ 120,350 ਰੁਪਏ ਪ੍ਰਤੀ 10 ਗ੍ਰਾਮ ਦਾ ਨਵਾਂ ਰਿਕਾਰਡ ਤੇ 120,879 ਰੁਪਏ ਪ੍ਰਤੀ 10 ਗ੍ਰਾਮ ਦਾ ਹਾਈ ਰਿਕਾਰਡ ਬਣਾਇਆ ਹੈ।
ਚਾਂਦੀ 'ਚ ਅਜੇ ਤਕ ਇੰਨਾ ਵਾਧਾ ਨਹੀਂ ਦੇਖਿਆ ਜਾ ਰਿਹਾ। 1 ਕਿਲੋ ਚਾਂਦੀ ਦਾ ਭਾਅ ਹੁਣ 131 ਰੁਪਏ ਪ੍ਰਤੀ ਕਿਲੋ ਵਧਿਆ ਹੈ। 1 ਕਿਲੋ ਚਾਂਦੀ ਦੀ ਕੀਮਤ ਹੁਣ 147,650 ਰੁਪਏ ਪ੍ਰਤੀ ਕਿਲੋ ਹੈ। ਚਾਂਦੀ ਨੇ ਹੁਣ ਤਕ 147,211 ਰੁਪਏ ਪ੍ਰਤੀ ਕਿਲੋ ਦਾ ਨਵਾਂ ਰਿਕਾਰਡ ਅਤੇ 147,761 ਰੁਪਏ ਪ੍ਰਤੀ ਕਿਲੋ ਦਾ ਹਾਈ ਰਿਕਾਰਡ ਬਣਾਇਆ ਹੈ।
ਸ਼ਹਿਰ--------------------ਸੋਨੇ ਦਾ ਭਾਅ--------------------ਚਾਂਦੀ ਦੀ ਕੀਮਤ
ਪਟਨਾ--------------------₹120,430--------------------₹147,430
ਜੈਪੁਰ--------------------₹120,470--------------------₹147,480
ਕਾਨਪੁਰ--------------------₹120,520--------------------₹147,540
ਲਖਨਉ--------------------₹120,520--------------------₹147,540
ਭੋਪਾਲ--------------------₹120,620--------------------₹147,660
ਇੰਦੌਰ--------------------₹120,570--------------------₹147,590
ਚੰਡੀਗੜ੍ਹ--------------------₹120,440--------------------₹147,440
ਰਾਇਪੁਰ--------------------₹120,390 | ₹147,380 |
ਅੱਜ ਸਭ ਤੋਂ ਸਸਤਾ ਸੋਨਾ ਰਾਇਪੁਰ 'ਚ ਮਿਲ ਰਿਹਾ ਹੈ। ਇੱਥੇ 10 ਗ੍ਰਾਮ ਸੋਨੇ ਦੀ ਕੀਮਤ 120,390 ਰੁਪਏ ਹੈ ਜਦਕਿ ਭੋਪਾਲ 'ਚ ਸੋਨੇ ਦਾ ਭਾਅ ਸਭ ਤੋਂ ਵੱਧ ਹੈ, ਜਿੱਥੇ 10 ਗ੍ਰਾਮ ਸੋਨੇ ਦੀ ਕੀਮਤ 120,620 ਰੁਪਏ ਪ੍ਰਤੀ 10 ਗ੍ਰਾਮ ਹੈ। ਜੇ ਚਾਂਦੀ ਦੀ ਗੱਲ ਕਰੀਏ ਤਾਂ ਰਾਇਪੁਰ 'ਚ 1 ਕਿਲੋ ਚਾਂਦੀ ਦਾ ਭਾਅ 147,380 ਰੁਪਏ ਹੈ। ਇਸ ਦੇ ਨਾਲ ਹੀ ਭੋਪਾਲ ਵਿਚ ਚਾਂਦੀ ਦਾ ਭਾਅ ਸਭ ਤੋਂ ਵੱਧ ਹੈ ਜਿੱਥੇ 1 ਕਿਲੋ ਚਾਂਦੀ 147,660 ਰੁਪਏ ਵਿਚ ਮਿਲ ਰਹੀ ਹੈ।