Gold Price After Diwali : ਕਾਮਾਖਿਆ ਜਿਊਲਰਜ਼ ਦੇ ਕੋ-ਫਾਉਂਡਰ ਮਨੋਜ ਝਾ ਨੇ ਦੀਵਾਲੀ ਦੇ ਬਾਅਦ ਸੋਨੇ ਦੀਆਂ ਕੀਮਤਾਂ 'ਚ ਆਉਣ ਵਾਲੀ ਗਿਰਾਵਟ ਦਾ ਟਾਰਗੇਟ ਪ੍ਰਾਈਸ ਦਿੱਤਾ ਹੈ ਜੋ ਕਿ ਕਾਫੀ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਸੋਨੇ ਦੀ ਕੀਮਤ ਆਪਣੇ ਸਿਖਰ 'ਤੇ ਪਹੁੰਚ ਗਈ ਹੈ ਜਿਸ ਕਾਰਨ ਨਿਵੇਸ਼ਕਾਂ ਵਿਚ ਚਿੰਤਾ ਦਾ ਮਾਹੌਲ ਹੈ।
Gold Price After Diwali : ਦੀਵਾਲੀ ਸਾਲ ਦਾ ਸਭ ਤੋਂ ਵੱਡਾ ਤਿਉਹਾਰ ਹੈ। ਦੀਵਾਲੀ ਤਕ ਸੋਨੇ ਦੀ ਮੰਗ ਆਪਣੇ ਸਿਖਰ 'ਤੇ ਰਹਿੰਦੀ ਹੈ। ਇਸ ਲਈ, ਦੀਵਾਲੀ ਸਮੇਂ ਸੋਨੇ ਦੀ ਕੀਮਤ ਵੀ ਆਪਣੇ ਉਚਾਈ 'ਤੇ ਹੁੰਦੀ ਹੈ। ਪਰ, ਦੀਵਾਲੀ ਦੇ ਬਾਅਦ ਸੋਨੇ ਦੀਆਂ ਕੀਮਤਾਂ 'ਚ ਇਕ ਸੁਧਾਰ ਦੇਖਣ ਨੂੰ ਮਿਲਦਾ ਹੈ ਕਿਉਂਕਿ ਇਸ ਸਮੇਂ ਸੋਨੇ ਦੀ ਮੰਗ ਘਟ ਜਾਂਦੀ ਹੈ।
ਇਕ ਮੀਡੀਆ ਰਿਪੋਰਟ ਅਨੁਸਾਰ, ਕਾਮਾਖਿਆ ਜਿਊਲਰਜ਼ ਦੇ ਕੋ-ਫਾਉਂਡਰ ਮਨੋਜ ਝਾ ਨੇ ਦੀਵਾਲੀ ਦੇ ਬਾਅਦ ਸੋਨੇ ਦੀਆਂ ਕੀਮਤਾਂ 'ਚ ਆਉਣ ਵਾਲੀ ਗਿਰਾਵਟ ਦਾ ਟਾਰਗੇਟ ਪ੍ਰਾਈਸ ਦਿੱਤਾ ਹੈ ਜੋ ਕਿ ਕਾਫੀ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਸੋਨੇ ਦੀ ਕੀਮਤ ਆਪਣੇ ਸਿਖਰ 'ਤੇ ਪਹੁੰਚ ਗਈ ਹੈ ਜਿਸ ਕਾਰਨ ਨਿਵੇਸ਼ਕਾਂ ਵਿਚ ਚਿੰਤਾ ਦਾ ਮਾਹੌਲ ਹੈ। ਇਸ ਤੋਂ ਪਹਿਲਾਂ, ਇੰਨਾ ਵੱਡਾ ਵਾਧਾ 1979-80 ਅਤੇ 2010-11 ਵਿਚ ਦੇਖਿਆ ਗਇਆ ਸੀ, ਪਰ ਇੰਨੀ ਉੱਚਾਈ 'ਤੇ ਪਹੁੰਚਣ ਤੋਂ ਬਾਅਦ ਸੋਨੇ ਦੀ ਕੀਮਤ 'ਚ ਵੱਡੀ ਗਿਰਾਵਟ ਜਾਂ ਸੁਧਾਰ ਵੀ ਆਇਆ।
ਉਨ੍ਹਾਂ ਇਹ ਵੀ ਦੱਸਿਆ ਕਿ ਹਾਲ ਹੀ 'ਚ ਸੋਨੇ ਦੀ ਕੀਮਤ 'ਚ ਹੋਏ ਵਾਧੇ ਕਾਰਨ, ਨਿਵੇਸ਼ਕਾਂ ਨੇ ਆਪਣੇ ਪੋਰਟਫੋਲਿਓ 'ਚ ਸੋਨੇ ਦੀ ਹਿੱਸੇਦਾਰੀ ਵਧਾ ਦਿੱਤੀ ਹੈ। ਪਹਿਲਾਂ, ਨਿਵੇਸ਼ਕ ਆਪਣੇ ਪੋਰਟਫੋਲਿਓ ਦੇ ਮੁਕਾਬਲੇ 10 ਤੋਂ 12 ਫੀਸਦ ਪੈਸਾ ਸੋਨੇ 'ਚ ਨਿਵੇਸ਼ ਕਰਦੇ ਸਨ, ਪਰ ਹੁਣ ਇਹ ਅੰਕੜਾ 18 ਤੋਂ 22 ਫੀਸਦ ਤਕ ਪਹੁੰਚ ਗਿਆ ਹੈ। ਜਿਵੇਂ ਕਿ ਸੋਨਾ ਆਪਣੇ ਸਿਖਰ 'ਤੇ ਹੈ, ਲੋਕ ਸੋਨੇ 'ਚ ਪ੍ਰੌਫਿਟ ਬੁੱਕਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣਗੇ।
ਮਨੋਜ ਝਾ ਅਨੁਸਾਰ, ਗਲੋਬਲ ਮਾਰਕੀਟ 'ਚ ਸੋਨੇ ਦੀ ਕੀਮਤ 300 ਤੋਂ 400 ਡਾਲਰ ਪ੍ਰਤੀ ਔਂਸ ਘਟ ਸਕਦੀ ਹੈ। ਭਾਰਤੀ ਰੁਪਏ 'ਚ ਇਹ ਲਗਪਗ 9000 ਤੋਂ 13000 ਰੁਪਏ ਪ੍ਰਤੀ 10 ਗ੍ਰਾਮ ਦੇ ਬਰਾਬਰ ਹੈ। ਹੁਣ ਸਵਾਲ ਇਹ ਹੈ ਕਿ ਕੀ ਗਿਰਾਵਟ ਦੇ ਸਮੇਂ ਸਾਨੂੰ ਸੋਨੇ 'ਚ ਲੰਬੇ ਸਮੇਂ ਲਈ ਪੈਸਾ ਲਗਾਉਣਾ ਚਾਹੀਦਾ ਹੈ?
ਮਨੋਜ ਝਾ ਨੇ ਨਿਵੇਸ਼ਕਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਕੋਈ ਲੰਬੇ ਸਮੇਂ ਲਈ ਸੋਨੇ 'ਚ ਪੈਸਾ ਲਗਾਉਣਾ ਚਾਹੁੰਦਾ ਹੈ, ਤਾਂ ਉਹ ਕੀਮਤਾਂ ਦੇ ਸਥਿਰ ਹੋਣ ਦੀ ਉਡੀਕ ਕਰੇ। ਜਿਵੇਂ ਹੀ ਕੀਮਤਾਂ ਸਥਿਰ ਹੋਣਗੀਆਂ, ਤੁਸੀਂ ਸੋਨੇ 'ਚ ਲੰਬੇ ਸਮੇਂ ਲਈ ਨਿਵੇਸ਼ ਕਰ ਸਕਦੇ ਹੋ।
(ਡਿਸਕਲੇਮਰ: ਸੋਨੇ 'ਚ ਨਿਵੇਸ਼, ਕਮੋਡਿਟੀ ਮਾਰਕੀਟ ਦੇ ਜੋਖ਼ਮ ਅਧੀਨ ਹੈ, ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਪ੍ਰਮਾਣਿਤ ਨਿਵੇਸ਼ ਸਲਾਹਕਾਰ ਨਾਲ ਸਲਾਹ-ਮਸ਼ਵਰਾ ਜ਼ਰੂਰ ਕਰੋ।)