NPCI ਨੇ ਹੁਣ UPI ਤੋਂ ਪਰਸਨ-ਟੂ-ਮਰਚੈਂਟ (P2M) ਭੁਗਤਾਨਾਂ ਦੀ ਲਿਮਟ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਹੈ। ਇਹ ਬਦਲਾਅ 15 ਸਤੰਬਰ, ਅੱਜ ਤੋਂ ਲਾਗੂ ਹੋ ਚੁੱਕਾ ਹੈ। ਇਸ ਦਾ ਮਤਲਬ ਹੈ ਕਿ ਚਾਹੇ ਤੁਸੀਂ ਲੱਖਾਂ ਦਾ ਕਾਰੋਬਾਰ ਕਰ ਰਹੇ ਹੋ ਜਾਂ ਤਿਉਹਾਰਾਂ 'ਤੇ ਮਹਿੰਗੀ ਜਿਊਲਰੀ ਤੇ ਗੈਜੇਟ ਖਰੀਦ ਰਹੇ ਹੋ, ਹੁਣ ਨਕਦ ਜਾਂ ਬੈਂਕ ਟਰਾਂਸਫਰ ਦੇ ਝੰਜਟ ਤੋਂ ਛੁਟਕਾਰਾ ਮਿਲ ਗਿਆ ਹੈ।
ਨਵੀਂ ਦਿੱਲੀ : UPI New Rules : ਤਿਉਹਾਰਾਂ ਦਾ ਮੌਸਮ ਆਉਣ ਵਾਲਾ ਹੈ ਤੇ ਖਰੀਦਦਾਰੀ ਦਾ ਮਾਹੌਲ ਪਹਿਲਾਂ ਹੀ ਗਰਮ ਹੈ। ਇਸ ਸਮੇਂ, ਜੇ ਤੁਸੀਂ ਸੋਨੇ ਦੇ ਗਹਿਣੇ ਖਰੀਦਣ ਬਾਰੇ ਸੋਚ ਰਹੇ ਹੋ ਜਾਂ ਫਿਰ ਕ੍ਰੈਡਿਟ ਕਾਰਡ ਰਾਹੀਂ ਵੱਡੇ ਭੁਗਤਾਨ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ।
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਹੁਣ UPI ਤੋਂ ਪਰਸਨ-ਟੂ-ਮਰਚੈਂਟ (P2M) ਭੁਗਤਾਨਾਂ ਦੀ ਲਿਮਟ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਹੈ। ਇਹ ਬਦਲਾਅ 15 ਸਤੰਬਰ, ਅੱਜ ਤੋਂ ਲਾਗੂ ਹੋ ਚੁੱਕਾ ਹੈ। ਇਸ ਦਾ ਮਤਲਬ ਹੈ ਕਿ ਚਾਹੇ ਤੁਸੀਂ ਲੱਖਾਂ ਦਾ ਕਾਰੋਬਾਰ ਕਰ ਰਹੇ ਹੋ ਜਾਂ ਤਿਉਹਾਰਾਂ 'ਤੇ ਮਹਿੰਗੀ ਜਿਊਲਰੀ ਤੇ ਗੈਜੇਟ ਖਰੀਦ ਰਹੇ ਹੋ, ਹੁਣ ਨਕਦ ਜਾਂ ਬੈਂਕ ਟਰਾਂਸਫਰ ਦੇ ਝੰਜਟ ਤੋਂ ਛੁਟਕਾਰਾ ਮਿਲ ਗਿਆ ਹੈ।
15 ਸਤੰਬਰ ਤੋਂ ਕੀ ਬਦਲਿਆ?
1. ਗਹਿਣਿਆਂ ਦੀ ਖਰੀਦਾਰੀ: ਪਹਿਲਾਂ UPI ਰਾਹੀਂ ਸਿਰਫ 1 ਲੱਖ ਰੁਪਏ ਤਕ ਦੀ ਜਿਊਲਰੀ ਖਰੀਦ ਸਕਦੇ ਸੀ। ਹੁਣ ਲਿਮਟ ਵਧ ਕੇ 2 ਲੱਖ ਰੁਪਏ ਪ੍ਰਤੀ ਟ੍ਰਾਂਜ਼ੈਕਸ਼ਨ ਤੇ 6 ਲੱਖ ਰੁਪਏ ਡੇਲੀ ਹੋ ਗਈ ਹੈ।
2. ਕ੍ਰੈਡਿਟ ਕਾਰਡ ਬਿੱਲ: ਹੁਣ ਪ੍ਰਤੀ ਟ੍ਰਾਂਜ਼ੈਕਸ਼ਨ 5 ਲੱਖ ਰੁਪਏ ਤੇ ਦਿਨ ਵਿਚ 6 ਲੱਖ ਰੁਪਏ ਤਕ UPI ਰਾਹੀਂ ਭੁਗਤਾਨ ਕੀਤਾ ਜਾ ਸਕੇਗਾ।
3. ਬੀਮਾ ਤੇ ਕੈਪੀਟਲ ਮਾਰਕੀਟ: ਲਿਮਟ 2 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਪ੍ਰਤੀ ਟ੍ਰਾਂਜ਼ੈਕਸ਼ਨ ਤੇ 10 ਲੱਖ ਰੁਪਏ ਡੇਲੀ ਕਰ ਦਿੱਤੀ ਗਈ ਹੈ।
4. ਯਾਤਰਾ ਬੁਕਿੰਗ: ਹੁਣ 5 ਲੱਖ ਰੁਪਏ ਪ੍ਰਤੀ ਟ੍ਰਾਂਜ਼ੈਕਸ਼ਨ ਅਤੇ 10 ਲੱਖ ਰੁਪਏ ਪ੍ਰਤੀ ਦਿਨ ਦੀ ਸਹੂਲਤ ਹੈ।
5. GEM ਪੋਰਟਲ: ਸਰਕਾਰੀ ਖਰੀਦ-ਬਿਕਰੀ ਲਈ ਲਿਮਟ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ।
ਕ੍ਰਮਾਂਕ-------ਸ਼੍ਰੇਣੀ--------------ਪੁਰਾਣੀ ਲਿਮਟ-------ਨਵੀਂ ਲਿਮਟ (1 ਟ੍ਰਾਂਜ਼ੈਕਸ਼ਨ)-----------ਕੁੱਲ ਲਿਮਟ (24 ਘੰਟੇ)
1----------ਕੈਪੀਟਲ ਮਾਰਕੀਟ ਨਿਵੇਸ਼---------------2 ਲੱਖ ਰੁਪਏ---------------5 ਲੱਖ ਰੁਪਏ------------10 ਲੱਖ ਰੁਪਏ
2----------ਇੰਸ਼ੋਰੈਂਸ------------------2 ਲੱਖ ਰੁਪਏ------------------5 ਲੱਖ ਰੁਪਏ------------------10 ਲੱਖ ਰੁਪਏ
3---------ਯਾਤਰਾ------------------1 ਲੱਖ ਰੁਪਏ------------------5 ਲੱਖ ਰੁਪਏ------------------10 ਲੱਖ ਰੁਪਏ
4-------ਕ੍ਰੈਡਿਟ ਕਾਰਡ ਭੁਗਤਾਨ------------2 ਲੱਖ ਰੁਪਏ------------5 ਲੱਖ ਰੁਪਏ---------------6 ਲੱਖ ਰੁਪਏ
5--------ਕੁਲੇਕਸ਼ਨ------------------2 ਲੱਖ ਰੁਪਏ------------------5 ਲੱਖ ਰੁਪਏ------------------10 ਲੱਖ ਰੁਪਏ
6-----------ਜਿਵੈਲਰੀ------------------1 ਲੱਖ ਰੁਪਏ------------------2 ਲੱਖ ਰੁਪਏ------------------6 ਲੱਖ ਰੁਪਏ
7---------ਡਿਜੀਟਲ ਖਾਤਾ ਖੋਲ੍ਹਣਾ----------2 ਲੱਖ ਰੁਪਏ--------------5 ਲੱਖ ਰੁਪਏ---------------5 ਲੱਖ ਰੁਪਏ
ਫਿਨਟੈਕ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਖਾਸ ਕਰਕੇ ਉਹ ਗਾਹਕ ਤੇ ਵਪਾਰੀਆਂ ਨੂੰ ਫਾਇਦਾ ਹੋਵੇਗਾ, ਜੋ ਰੋਜ਼ਾਨਾ ਲੱਖਾਂ ਦੀ ਟ੍ਰਾਂਜ਼ੈਕਸ਼ਨ ਕਰਦੇ ਹਨ। ਹੁਣ ਉਨ੍ਹਾਂ ਨੂੰ ਵਾਰ-ਵਾਰ ਭੁਗਤਾਨ ਕਰਨ ਦੀ ਬਜਾਏ ਇਕ ਵਾਰੀ 'ਚ ਪੂਰਾ ਭੁਗਤਾਨ ਕਰਨ ਦੀ ਸਹੂਲਤ ਮਿਲੇਗੀ।
ਇਸ ਦਾ ਮਤਲਬ ਹੈ ਕਿ ਤਿਉਹਾਰੀ ਮੌਸਮ 'ਚ ਚਾਹੇ ਤੁਸੀਂ ਸੋਨੇ ਦੇ ਗਹਿਣੇ ਖਰੀਦ ਰਹੇ ਹੋ, ਕਰੈਡਿਟ ਕਾਰਡ ਦਾ ਵੱਡਾ ਬਿੱਲ ਭਰ ਰਹੇ ਹੋ, ਜਾਂ ਰੋਜ਼ਾਨਾ 10 ਲੱਖ ਤਕ ਦੇ ਟ੍ਰਾਂਜ਼ੈਕਸ਼ਨ ਕਰ ਰਹੇ ਹੋ, ਹੁਣ UPI ਰਾਹੀਂ ਸਭ ਕੁਝ ਆਸਾਨ ਅਤੇ ਸੁਰੱਖਿਅਤ ਹੋ ਗਿਆ ਹੈ।