Gold Silver Price Today: ਇਸ ਹਫ਼ਤੇ ਸੋਨਾ ₹8100 ਤੇ ਚਾਂਦੀ ₹12900 ਰੁਪਏ ਹੋਈ ਮਹਿੰਗੀ; ਦੇਖੋ ਕਿੰਨਾ ਹੈ ਤਾਜ਼ਾ ਭਾਅ
IBJA ਵੱਲੋਂ ਸਵੇਰ ਅਤੇ ਸ਼ਾਮ ਦੇ ਸੈਸ਼ਨ 'ਚ ਦੋ ਵਾਰ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਇਸ ਹਫ਼ਤੇ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਦੀ ਵਜ੍ਹਾ ਮੋਦੀ ਸਰਕਾਰ ਵੱਲੋਂ ਕੀਮਤੀ ਧਾਤਾਂ 'ਤੇ ਦਰਾਮਦ ਡਿਊਟੀ ਨੂੰ ਸੈੱਸ ਸਮੇਤ ਵਧਾ ਕੇ 15 ਫੀਸਦੀ ਕਰਨਾ ਸੀ, ਜੋ ਕਿ ਪਹਿਲਾਂ 6 ਫੀਸਦੀ ਸੀ।
Publish Date: Sat, 16 May 2026 04:07 PM (IST)
Updated Date: Sat, 16 May 2026 04:10 PM (IST)
IANS, ਨਵੀਂ ਦਿੱਲੀ: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਇਸ ਹਫ਼ਤੇ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸੋਨੇ ਦਾ ਦਾਅ 8100 ਰੁਪਏ ਪ੍ਰਤੀ 10 ਗ੍ਰਾਮ ਤੋਂ ਜ਼ਿਆਦਾ ਤੇ ਚਾਂਦੀ ਦੀਆਂ ਕੀਮਤਾਂ 'ਚ 12900 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ।
ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ (IBJA) ਮੁਤਾਬਕ, 24 ਕੈਰੇਟ ਸੋਨੇ ਦਾ ਦਾਅ ਵਧ ਕੇ 158210 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਹੈ, ਜੋ ਕਿ ਪਿਛਲੇ ਹਫ਼ਤੇ ਇਸੇ ਦਿਨ 151078 ਰੁਪਏ ਪ੍ਰਤੀ 10 ਗ੍ਰਾਮ ਸੀ।
ਇਹ ਦਿਖਾਉਂਦਾ ਹੈ ਕਿ ਸੋਨੇ ਦੀਆਂ ਕੀਮਤਾਂ 'ਚ ਬੀਤੇ ਇਕ ਹਫ਼ਤੇ ਦੌਰਾਨ 8132 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਹੋਇਆ ਹੈ। 22 ਕੈਰੇਟ ਸੋਨੇ ਦਾ ਦਾਅ ਵਧ ਕੇ 144920 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਹੈ ਜੋ ਕਿ ਪਹਿਲਾਂ 138387 ਰੁਪਏ ਪ੍ਰਤੀ 10 ਗ੍ਰਾਮ ਸੀ। ਉੱਥੇ ਹੀ, 18 ਕੈਰੇਟ ਸੋਨੇ ਦੀ ਕੀਮਤ 113309 ਰੁਪਏ ਪ੍ਰਤੀ 10 ਗ੍ਰਾਮ ਤੋਂ ਵਧ ਕੇ 118658 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ।
ਚਾਂਦੀ ਦੀਆਂ ਕੀਮਤਾਂ 'ਚ ਵੀ ਤੇਜ਼ੀ
ਸੋਨੇ ਦੇ ਨਾਲ ਚਾਂਦੀ ਦੀਆਂ ਕੀਮਤਾਂ 'ਚ ਵੀ ਤੇਜ਼ੀ ਬਣੀ ਹੋਈ ਹੈ। ਚਾਂਦੀ ਦੀ ਕੀਮਤ ਇਕ ਹਫ਼ਤੇ 'ਚ 12900 ਰੁਪਏ ਵਧ ਕੇ 2,68,500 ਰੁਪਏ ਪ੍ਰਤੀ ਕਿਲੋ ਹੋ ਗਈ ਹੈ, ਜੋ ਕਿ ਬੀਤੇ ਹਫ਼ਤੇ 2,55,600 ਰੁਪਏ ਪ੍ਰਤੀ ਕਿਲੋ ਸੀ। ਇਸ ਹਫ਼ਤੇ ਦੇ ਦੌਰਾਨ ਹਾਜ਼ਰ ਬਾਜ਼ਾਰ 'ਚ 24 ਕੈਰੇਟ ਦੇ ਸੋਨੇ ਨੇ 14 ਮਈ ਨੂੰ ਸਵੇਰ ਦੇ ਸੈਸ਼ਨ 'ਚ 1,61,349 ਰੁਪਏ ਪ੍ਰਤੀ 10 ਗ੍ਰਾਮ ਦਾ ਉੱਚਤਮ ਭਾਅ ਛੂਹਿਆ। ਉੱਥੇ ਹੀ, ਨਿਊਨਤਮ ਭਾਅ 11 ਮਈ ਨੂੰ 1,49,677 ਰੁਪਏ ਪ੍ਰਤੀ 10 ਗ੍ਰਾਮ ਸ਼ਾਮ ਦੇ ਸੈਸ਼ਨ ਵਿੱਚ ਦੇਖਿਆ ਗਿਆ। ਚਾਂਦੀ ਨੇ 14 ਮਈ ਨੂੰ ਸਵੇਰ ਦੇ ਸੈਸ਼ਨ 'ਚ 2,87,350 ਰੁਪਏ ਪ੍ਰਤੀ ਕਿਲੋ ਦਾ ਉੱਚਤਮ ਭਾਅ ਛੂਹਿਆ।
ਉੱਥੇ ਹੀ, ਨਿਊਨਤਮ ਭਾਅ 11 ਮਈ ਨੂੰ 2,55,300 ਰੁਪਏ ਪ੍ਰਤੀ ਕਿਲੋ ਸਵੇਰ ਦੇ ਸੈਸ਼ਨ ਵਿਚ ਦੇਖਿਆ ਗਿਆ। IBJA ਵੱਲੋਂ ਸਵੇਰ ਅਤੇ ਸ਼ਾਮ ਦੇ ਸੈਸ਼ਨ 'ਚ ਦੋ ਵਾਰ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਇਸ ਹਫ਼ਤੇ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਦੀ ਵਜ੍ਹਾ ਮੋਦੀ ਸਰਕਾਰ ਵੱਲੋਂ ਕੀਮਤੀ ਧਾਤਾਂ 'ਤੇ ਦਰਾਮਦ ਡਿਊਟੀ ਨੂੰ ਸੈੱਸ ਸਮੇਤ ਵਧਾ ਕੇ 15 ਫੀਸਦੀ ਕਰਨਾ ਸੀ, ਜੋ ਕਿ ਪਹਿਲਾਂ 6 ਫੀਸਦੀ ਸੀ।