ਬਿਜਨੈਸ ਡੈਸਕ, ਨਵੀਂ ਦਿੱਲੀ :Glenmark Life Sciences ਦਾ ਆਈਪੀਓ ਅੱਜ ਭਾਵ 27 ਜੁਲਾਈ ਮੰਗਲਵਾਰ ਨੂੰ ਖੁੱਲ੍ਹ ਰਿਹਾ ਹੈ। ਕੰਪਨੀ ਦੇ ਆਈਪੀਓ ਵਿਚ 29 ਜੁਲਾਈ ਤਕ ਨਿਵੇਸ਼ ਕਰ ਸਕਦੇ ਹੋ। ਕੰਪਨੀ 1060 ਰੁਪਏ ਦੇ ਨਵੇਂ ਸ਼ੇਅਰ ਆਈਪੀਓ ਵਿਚ ਜਾਰੀ ਕਰੇਗੀ। ਹਰ ਸ਼ੇਅਰ ਦੀ ਫੇਸ ਵੈਲਿਊ 2 ਰੁਪਏ ਹੋਵੇਗੀ। Offer For Sale ਤਹਿਤ ਕੰਪਨੀ ਦੇ ਪ੍ਰਮੋਟਰ ਆਪਣੇ 63 ਲੱਖ ਸ਼ੇਅਰ ਵੇਚਣਗੇ।

ਕੰਪਨੀ ਨੇ ਆਈਪੀਓ ਲਈ ਪ੍ਰਾਈਜ਼ ਬੈਂਡ ਬਾਰੇ ਜਾਣਕਾਰੀ ਦਿੱਤੀ ਹੈ। ਪ੍ਰਾਈਜ਼ ਬੈਂਡ ਉਪਰਲੇ ਪੱਧਰ ’ਤੇ ਕੰਪਨੀ ਨੂੰ ਆਈਪੀਓ ਤੋਂ 1513.6 ਕਰੋਡ਼ ਰੁਪਏ ਇਕੱਠੇ ਕਰਨ ਦਾ ਟੀਚਾ ਹੈ। ਇਸ ਆਈਪੀਓ ਵਿਚ ਨਿਵੇਸ਼ ਕਰਨ ਲਈ ਘੱਟ ਤੋਂ ਘੱਟ 20 ਸ਼ੇਅਰਾਂ ਲਈ ਬੋਲੀ ਲਾਉਣੀ ਹੋਵੇਗੀ। ਪ੍ਰਾਈਜ਼ ਬੈਂਡ ਦੇ ਹੇਠਲੇ ਪੱਧਰ ਤੋਂ ਘੱਟੋ ਘੱਟ 13900 ਰੁਪਏ ਦਾ ਨਿਵੇਸ਼ ਜ਼ਰੂਰੀ ਹੈ। ਪ੍ਰਾਈਜ਼ ਬੈਂਡ ਦੇ ਉਪਰਲੇ ਪੱਧਰ ’ਤੇ ਘੱਟੋ ਘੱਟ 14400 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਕੰਪਨੀ ਦੇ ਸ਼ੇਅਰ ਬੀਐਸਈ ਅਤੇ ਐਨਐਸਈ ਦੋਵੇਂ ਹੀ ਸਟਾਕ ਐਕਸਜਚੇਂਜਾਂ ’ਤੇ ਲਿਸਟ ਹੋਣਗੇ।

Posted By: Tejinder Thind