ਇਕ ਵਾਰ ਫਿਰ Flipkart-Amazon 'ਤੇ ਵੱਡੀ ਸੇਲ ਲਾਈਵ ਹੋ ਗਈ ਹੈ। ਇਸ ਵਾਰ ਕੰਪਨੀ ਗਣਤੰਤਰਤਾ ਦਿਵਸ ਸੇਲ ਲੈ ਕੇ ਆਈ ਹੈ, ਜਿਸ ਵਿੱਚ ਵੱਡੀ ਸਕਰੀਨ ਵਾਲੇ Smart TV ਟੀਵੀ ਭਾਰੀ ਛੋਟ ਨਾਲ ਮੁਹੱਈਆ ਕਰਵਾਏ ਜਾ ਰਹੇ ਹਨ। ਜੇਕਰ ਤੁਸੀਂ ਲੰਬੇ ਸਮੇਂ ਤੋਂ 65 ਇੰਜ ਦਾ ਸਮਾਰਟ ਟੀਵੀ ਖਰੀਦਣ ਦਾ ਪਲਾਨ ਬਣਾ ਰਹੇ ਸੀ, ਤਾਂ ਇਹ ਸਹੀ ਮੌਕਾ ਹੋ ਸਕਦਾ ਹੈ।

ਤਕਨਾਲੋਜੀ ਡੈਸਕ, ਨਵੀਂ ਦਿੱਲੀ: ਇਕ ਵਾਰ ਫਿਰ Flipkart-Amazon 'ਤੇ ਵੱਡੀ ਸੇਲ ਲਾਈਵ ਹੋ ਗਈ ਹੈ। ਇਸ ਵਾਰ ਕੰਪਨੀ ਗਣਤੰਤਰਤਾ ਦਿਵਸ ਸੇਲ ਲੈ ਕੇ ਆਈ ਹੈ, ਜਿਸ ਵਿੱਚ ਵੱਡੀ ਸਕਰੀਨ ਵਾਲੇ Smart TV ਟੀਵੀ ਭਾਰੀ ਛੋਟ ਨਾਲ ਮੁਹੱਈਆ ਕਰਵਾਏ ਜਾ ਰਹੇ ਹਨ। ਜੇਕਰ ਤੁਸੀਂ ਲੰਬੇ ਸਮੇਂ ਤੋਂ 65 ਇੰਜ ਦਾ ਸਮਾਰਟ ਟੀਵੀ ਖਰੀਦਣ ਦਾ ਪਲਾਨ ਬਣਾ ਰਹੇ ਸੀ, ਤਾਂ ਇਹ ਸਹੀ ਮੌਕਾ ਹੋ ਸਕਦਾ ਹੈ। ਇਸ ਸੇਲ ਦੌਰਾਨ ਪ੍ਰੀਮੀਅਮ ਅਤੇ ਪਾਪੂਲਰ ਬ੍ਰਾਂਡਸ ਦੇ ਟੀਵੀ ਪਹਿਲਾਂ ਦੇ ਮੁਕਾਬਲੇ ਕਾਫੀ਼ ਘੱਟ ਕੀਮਤ 'ਤੇ ਮਿਲ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਡੀਲ ਸੂਚੀ ਵਿੱਚ Sony ਅਤੇ Samsung ਵਰਗੇ ਦਿੱਗਜ ਬ੍ਰਾਂਡਜ਼ ਦੇ 65 ਇੰਜ ਸਮਾਰਟ ਟੀਵੀ ਵੀ ਸ਼ਾਮਲ ਹਨ, ਜਿਨ੍ਹਾਂ 'ਤੇ ਬੈਂਕ ਆਫ਼ਰਜ਼ ਅਤੇ ਵਾਧੂ ਡਿਸਕਾਊਂਟ ਦਾ ਫਾਇਦਾ ਲਿਆ ਜਾ ਸਕਦਾ ਹੈ।
realme TechLife 164 cm (65 inch) Ultra HD (4K)
ਇਸ ਸੂਚੀ ਵਿੱਚ ਪਹਿਲਾ ਟੀਵੀ realme ਦਾ ਹੈ ਅਤੇ ਇਹ ਹੁਣ ਫਲਿੱਪਕਾਰਟ ਦੀ ਗਣਤੰਤਰਤਾ ਦਿਵਸ ਸੇਲ ਵਿੱਚ ਸਿਰਫ਼ 34,499 ਰੁਪਏ ਵਿੱਚ ਮਿਲ ਰਿਹਾ ਹੈ। ਕੰਪਨੀ ਇਸ ਟੀਵੀ 'ਤੇ 56 ਫ਼ੀਸਦੀ ਤੱਕ ਦਾ ਡਿਸਕਾਊਂਟ ਦੇ ਰਹੀ ਹੈ। ਟੀਵੀ 'ਤੇ ਬੈਂਕ ਆਫ਼ਰਜ਼ ਵੀ ਉਪਲੱਬਧ ਹਨ, ਜਿਸ ਵਿੱਚ ਐੱਚਡੀਐੱਫਸੀ ਬੈਂਕ ਕ੍ਰੈਡਿਟ ਕਾਰਡ EMI ਆਪਸ਼ਨ 'ਤੇ 1500 ਰੁਪਏ ਦਾ ਡਿਸਕਾਊਂਟ ਅਤੇ ਐਕਸਚੇਂਜ ਆਫ਼ਰ ਤਹਿਤ 6650 ਦਾ ਡਿਸਕਾਊਂਟ ਮਿਲ ਰਿਹਾ ਹੈ।
Hisense 164 cm (65 inches) E6N Series 4K Ultra HD
ਇਸ ਸੂਚੀ ਵਿੱਚ ਅਗਲਾ ਟੀਵੀ ਐਮਾਜ਼ੋਨ ਦੀ ਗਣਤੰਤਰਤਾ ਦਿਵਸ ਸੇਲ ਵਿੱਚ 48 ਫ਼ੀਸਦੀ ਡਿਸਕਾਊਂਟ 'ਤੇ ਮਿਲ ਰਿਹਾ ਹੈ, ਜਿੱਥੇ ਤੁਸੀਂ ਇਸ ਨੂੰ ਸਿਰਫ਼ 41,999 ਰੁਪਏ ਵਿੱਚ ਖਰੀਦ ਸਕਦੇ ਹੋ। ਇਸ ਤੋਂ ਇਲਾਵਾ, ਜੇਕਰ ਤੁਸੀਂ ਐੱਸਬੀਆਈ ਕ੍ਰੈਡਿਟ ਕਾਰਡ ਤੋਂ ਟੀਵੀ ਖਰੀਦਦੇ ਹੋ, ਤਾਂ ਤੁਹਾਨੂੰ 2000 ਰੁਪਏ ਤੱਕ ਵਾਧੂ ਡਿਸਕਾਊਂਟ ਮਿਲੇਗਾ। ਇਸ ਟੀਵੀ 'ਤੇ 5950 ਰੁਪਏ ਤੱਕ ਦਾ ਐਕਸਚੇਂਜ ਆਫ਼ਰ ਵੀ ਮਿਲ ਰਿਹਾ ਹੈ।
Samsung Crystal 4K Infinity Vision 163 cm (65 inch)
ਜੇਕਰ ਤੁਸੀਂ ਸੈਮਸੰਗ ਵਰਗੇ ਬ੍ਰਾਂਡ ਦਾ ਸਮਾਰਟ ਟੀਵੀ ਖਰੀਦਣਾ ਚਾਹੁੰਦੇ ਹੋ, ਤਾਂ ਇਹ ਫਲਿੱਪਕਾਰਟ ਦੀ ਗਣਤੰਤਰਤਾ ਦਿਵਸ ਸੇਲ 'ਚ 33 ਫ਼ੀਸਦੀ ਡਿਸਕਾਊਂਟ 'ਤੇ ਮਿਲ ਰਿਹਾ ਹੈ। ਤੁਸੀਂ ਇਹ ਟੀਵੀ ਸਿਫ਼ਰ 56990 ਰੁਪਏ ਵਿੱਚ ਖਰੀਦ ਸਕਦੇ ਹੋ। ਇੰਨਾ ਹੀ ਨਹੀਂ, ਤੁਸੀਂ ਐੱਚਡੀਐੱਫ਼ਸੀ ਬੈਂਕ ਕ੍ਰੈਡਿਟ ਕਾਰਨ ਈਐੱਮਆਈ ਆਪਸ਼ਨ ਨਾਲ 1500 ਰੁਪਏ ਦਾ ਵਾਧੂ ਡਿਸਕਾਊਂਟ ਵੀ ਲੈ ਸਕਦੇ ਅਤੇ 6650 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਹੈ, ਜੋ ਇਸ ਡੀਲ ਨੂੰ ਹੋਰ ਵੀ ਆਕਰਸ਼ਕ ਬਣਾਉਂਦਾ ਹੈ।
Xiaomi Smart TV X Pro QLED Series 65
ਐਮਾਜ਼ੋਨ ਦੀ ਰੀਪਬਲਿਕ ਡੇਅ ਸੇਲ ਦੌਰਾਨ XIaomi ਦਾ ਟਵੀ ਵੀ ਕਾਫ਼ੀ ਡਿਸਕਾਊਂਟ ਕੀਮਤ 'ਤੇ ਮਿਲ ਰਿਹਾ ਹੈ, ਜਿੱਥੇ ਤੁਸੀਂ ਇਸ 'ਤੇ 36 ਫ਼ੀਸਦੀ ਤੱਕ ਦਾ ਡਿਸਕਾਊਂਟ ਲੈ ਸਕਦੇ ਹੋ। ਤੁਸੀਂ ਇਸ ਟੀਵੀ ਨੂੰ ਹੁਣ ਸਿਰਫ਼ 57,999 ਰੁਪਏ 'ਚ ਖਰੀਦ ਸਕਦੇ ਹੋ। ਇਸ ਟੀਵੀ 'ਤੇ ਸ਼ਾਨਦਾਰ ਬੈਂਕ ਆਫ਼ਰਜ਼ ਵੀ ਮਿਲ ਰਹੇ ਹਨ, ਜਿੱਥੇ ਆਈਸੀਆਈਸੀਆਈ ਬੈਂਕ ਕ੍ਰੈਡਿਟ ਕਾਰਡ ਈਐੱਮਆਈ ਆਪਸ਼ਨ 'ਤੇ 3000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ, ਜਦੋਂਕਿ ਐੱਸਬੀਆਈ ਕ੍ਰੈਡਿਟ ਕਾਰਡ Non-EMI ਆਪਸ਼ਨ 'ਤੇ 1250 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ।
SONY Bravia 2 163.9 cm (65 inch) Ultra HD (4K)
ਇਸ ਸੂਚੀ ਦਾ ਆਖਰੀ ਟੀਵੀ ਸੋਨੀ ਦਾ ਹੈ ਅਤੇ ਹੁਣ ਫਲਿੱਪਕਾਰਟ 'ਤੇ 45 ਫ਼ੀਸਦੀ ਛੋਟ ਤੋਂ ਬਾਅਦ ਸਿਰਫ਼ 69,990 ਰੁਪਏ ਦਾ ਮਿਲ ਰਿਹਾ ਹੈ। ਇੰਨਾ ਹੀ ਨਹੀਂ, ਤੁਸੀਂ ਐੱਚਡੀਐੱਫਸੀ ਬੈਂਕ ਕ੍ਰੈਡਿਟ ਕਾਰਡ EMI ਆਪਸ਼ਨ ਨਾਲ ਟੀਵੀ 'ਤੇ 3000 ਰੁਪਏ ਤੱਕ ਦੀ ਛੋਟ ਵੀ ਲੈ ਸਕਦੇ ਹੋ। ਇਸ ਤੋਂ ਇਲਾਵਾ ਇਸ ਟੀਵੀ 'ਤੇ 6650 ਰੁਪਏ ਤੱਕ ਦਾ ਐਕਸਚੇਂਜ ਆਫ਼ਰ ਵੀ ਮਿਲ ਰਿਹਾ ਹੈ, ਜੋ ਇਸ ਨੂੰ ਇਕ ਸ਼ਾਨਦਾਰ ਡੀਲ ਬਣਾਉਂਦਾ ਹੈ।