ਫਾਰਮਰ ਆਈਡੀ ਹੋਰ ਪਛਾਣ ਪੱਤਰਾਂ ਵਾਂਗ ਹੀ ਕਿਸਾਨਾਂ ਦੀ ਇੱਕ ਡਿਜੀਟਲ ਪਛਾਣ ਹੈ। ਇਸ ਵਿੱਚ ਕਿਸਾਨਾਂ ਦਾ ਪੂਰਾ ਡੇਟਾਬੇਸ ਹੈ ਜਿਸ ਵਿਚ ਖੇਤੀਬਾੜੀ ਵਾਲੀ ਜ਼ਮੀਨ ਦੇ ਰਿਕਾਰਡ, ਫ਼ਸਲ ਦਾ ਵੇਰਵਾ ਅਤੇ ਬੈਂਕ ਖਾਤੇ ਦੀ ਜਾਣਕਾਰੀ ਸ਼ਾਮਲ ਹੁੰਦੀ ਹੈ। ਇਹ PM ਕਿਸਾਨ ਯੋਜਨਾ, ਖਾਦ-ਬੀਜ ਸਬਸਿਡੀ ਅਤੇ ਬੀਮਾ ਵਰਗੀਆਂ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਲਾਜ਼ਮੀ ਹੈ।

ਜੇਕਰ ਤੁਸੀਂ ਕਿਸਾਨ ਹੋ ਅਤੇ ਸਰਕਾਰੀ ਸਕੀਮਾਂ ਦਾ ਲਾਭ ਲੈਂਦੇ ਹੋ ਤਾਂ 'ਫਾਰਮਰ ਆਈਡੀ' (Farmer ID) ਬਣਵਾਉਣੀ ਲਾਜ਼ਮੀ ਹੋ ਗਈ ਹੈ। ਪਿਛਲੇ ਦਿਨੀਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਜੈਪੁਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਫਾਰਮਰ ਆਈਡੀ ਲਾਜ਼ਮੀ ਕਰਨ ਦੀ ਗੱਲ ਕਹੀ ਸੀ। ਫਾਰਮਰ ਆਈਡੀ ਸਰਕਾਰ ਦੇ 'ਐਗਰੀਸਟੈਕ' (AgriStack) ਦਾ ਹਿੱਸਾ ਹੈ ਜੋ ਪੂਰੇ ਦੇਸ਼ ਵਿੱਚ ਲਾਗੂ ਹੈ। ਹੁਣ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਐੱਸਪੀ ਗੋਇਲ ਨੇ ਫਾਰਮਰ ਆਈਡੀ ਦੀ ਲਾਜ਼ਮੀਤਾ ਨੂੰ ਲੈ ਕੇ ਸਾਰੇ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਉੱਤਰ ਪ੍ਰਦੇਸ਼ ਦੇ ਕਿਸਾਨ 31 ਮਈ ਤੱਕ ਆਪਣੀ ਫਾਰਮਰ ਆਈਡੀ ਬਣਵਾ ਲੈਣ। 01 ਜੂਨ ਤੋਂ ਖੇਤੀ ਨਾਲ ਜੁੜੇ ਸਾਰੇ ਲਾਭ ਪੂਰੀ ਤਰ੍ਹਾਂ ਫਾਰਮਰ ਆਈਡੀ ਰਾਹੀਂ ਹੀ ਦਿੱਤੇ ਜਾਣਗੇ। MSP ਰਾਹੀਂ ਫ਼ਸਲ ਦੀ ਵਿਕਰੀ ਤੋਂ ਲੈ ਕੇ, ਸਬਸਿਡੀ ਅਤੇ ਹੋਰ ਖੇਤੀਬਾੜੀ ਸਕੀਮਾਂ ਦੇ ਲਾਭ ਦੇ ਨਾਲ-ਨਾਲ ਖਾਦ ਦੀ ਖਰੀਦ ਲਈ ਵੀ ਇਹ ਆਈਡੀ ਲਾਜ਼ਮੀ ਹੋਵੇਗੀ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਖਾਦ ਦੀ ਕਾਲਾਬਜ਼ਾਰੀ ਨੂੰ ਰੋਕਿਆ ਜਾ ਸਕੇਗਾ ਅਤੇ ਵੰਡ ਪ੍ਰਣਾਲੀ ਵਿੱਚ ਪਾਰਦਰਸ਼ਤਾ ਆਵੇਗੀ।
ਉੱਤਰ ਪ੍ਰਦੇਸ਼ टਚ 2,88,70,495 ਕਿਸਾਨਾਂ ਦੀ ਫਾਰਮਰ ਆਈਡੀ ਬਣਾਉਣ ਦਾ ਟੀਚਾ ਹੈ, ਇਸ ਨੂੰ ਪੂਰਾ ਕਰਨ ਲਈ ਸਰਕਾਰੀ ਅਧਿਕਾਰੀਆਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ। ਕਿਸਾਨਾਂ ਨੂੰ ਇਸ ਆਈਡੀ ਦੀ ਮਹੱਤਤਾ ਸਮਝਾਉਣ ਅਤੇ ਬਣਾਉਣ ਲਈ ਸਬੰਧਤ ਅਧਿਕਾਰੀਆਂ ਵੱਲੋਂ ਘਰ-ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਫਾਰਮਰ ਆਈਡੀ ਬਣਾਈ ਜਾ ਰਹੀ ਹੈ। ਇਸ ਟੀਚੇ ਨੂੰ ਹਾਸਲ ਕਰਨ ਲਈ ਕਿਸਾਨ ਗੋਸ਼ਟੀਆਂ, ਪਿੰਡਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ, ਹੋਰਡਿੰਗਜ਼ ਅਤੇ ਗ੍ਰਾਮ ਪੰਚਾਇਤ ਪੱਧਰ 'ਤੇ ਖੁੱਲ੍ਹੀਆਂ ਚੌਪਾਲਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਲਈ ਪੋਰਟਲ ਵੀ ਹਨ ਜਿੱਥੇ ਤੁਸੀਂ ਖੁਦ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਨਜ਼ਦੀਕੀ ਖੇਤੀਬਾੜੀ ਅਧਿਕਾਰੀ, ਕਿਸਾਨ ਮਿੱਤਰ, ਗ੍ਰਾਮ ਸਕੱਤਰ ਅਤੇ ਰੁਜ਼ਗਾਰ ਸਹਾਇਕ ਵੀ ਤੁਹਾਡੀ ਮਦਦ ਕਰ ਸਕਦੇ ਹਨ।
ਫਾਰਮਰ ਆਈਡੀ ਹੋਰ ਪਛਾਣ ਪੱਤਰਾਂ ਵਾਂਗ ਹੀ ਕਿਸਾਨਾਂ ਦੀ ਇੱਕ ਡਿਜੀਟਲ ਪਛਾਣ ਹੈ। ਇਸ ਵਿੱਚ ਕਿਸਾਨਾਂ ਦਾ ਪੂਰਾ ਡੇਟਾਬੇਸ ਹੈ ਜਿਸ ਵਿਚ ਖੇਤੀਬਾੜੀ ਵਾਲੀ ਜ਼ਮੀਨ ਦੇ ਰਿਕਾਰਡ, ਫ਼ਸਲ ਦਾ ਵੇਰਵਾ ਅਤੇ ਬੈਂਕ ਖਾਤੇ ਦੀ ਜਾਣਕਾਰੀ ਸ਼ਾਮਲ ਹੁੰਦੀ ਹੈ। ਇਹ PM ਕਿਸਾਨ ਯੋਜਨਾ, ਖਾਦ-ਬੀਜ ਸਬਸਿਡੀ ਅਤੇ ਬੀਮਾ ਵਰਗੀਆਂ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਲਾਜ਼ਮੀ ਹੈ।