ਬਿਜ਼ਨੈੱਸ ਡੈਸਕ, ਨਵੀਂ ਦਿੱਲੀ : Tesla ਅਤੇ SpaceX ਦੇ ਸੀਈਓ Elon Musk ਦੀ ਸੰਪਤੀ 'ਚ ਹਾਲ ਹੀ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਬਲੂਮਬਰਗ ਬਿਲੀਅਨਰਸ ਇੰਡੇਕਸ ਅਨੁਸਾਰ Elon Musk ਦੀ ਸੰਪਤੀ 152 ਬਿਲੀਅਨ ਡਾਲਰ 'ਤੇ ਪਹੁੰਚ ਗਈ ਹੈ। ਇਸ ਤਰ੍ਹਾਂ ਉਨ੍ਹਾਂ ਨੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਮਾਈਕ੍ਰੋਸਾਫਟ ਦੇ ਬਿੱਲ ਗੇਟਸ ਅਤੇ ਫੇਸਬੁੱਕ ਦੇ ਮਾਰਕ ਜੁਕਰਬਰਗ ਨੂੰ ਪਿੱਛੇ ਛੱਡ ਦਿੱਤਾ ਹੈ। ਉਹ ਵਿਸ਼ਵੀ ਧਨ ਕੁਬੇਰਾਂ ਦੀ ਬਲੂਮਬਰਗ ਦੀ ਕੀਮਤੀ ਸੂਚੀ 'ਚ ਦੂਸਰੇ ਸਥਾਨ 'ਤੇ ਪਹੁੰਚ ਗਏ ਹਨ। ਹੁਣ ਐਮਾਜ਼ੋਨ ਦੇ ਜੇਫ ਬੇਜੋਸ ਹੀ ਇਸ ਲਿਸਟ 'ਚ ਮਸਕ ਤੋਂ ਅੱਗੇ ਹਨ। ਬੇਜੋਸ ਦੀ ਕੁੱਲ ਸੰਪਤੀ 182 ਬਿਲੀਅਨ ਡਾਲਰ ਮਾਪੀ ਗਈ ਹੈ।

ਇਸ ਲਿਸਟ ਅਨੁਸਾਰ ਮਾਈਕ੍ਰੋਸਾਫਟ ਦੇ ਬਿੱਲ ਗੇਟਸ ਦੇ ਕੋਲ 128 ਬਿਲੀਅਨ ਡਾਲਰ ਦੀ ਸੰਪਤੀ ਹੈ ਅਤੇ ਉਹ ਤੀਸਰੇ ਸਥਾਨ 'ਤੇ ਹੈ। ਉਥੇ ਹੀ ਫ੍ਰਾਂਸ, ਦੇ Bernard Arnault ਦੇ ਕੋਲ 111 ਬਿਲੀਅਨ ਡਾਲਰ ਦੀ ਸੰਪਤੀ ਹੈ। ਇਸ ਲਿਸਟ 'ਚ ਉਹ ਚੌਥੇ ਨੰਬਰ 'ਤੇ ਹੈ। ਫੇਸਬੁੱਕ ਦੇ ਮਾਰਕ ਜੁਕਰਬਰਗ 105 ਬਿਲੀਅਨ ਡਾਲਰ ਦੀ ਕੁੱਲ ਸੰਪਤੀ ਦੇ ਨਾਲ ਪੰਜਵੇਂ ਸਥਾਨ 'ਤੇ ਹੈ। ਅਮਰੀਕਾ ਦੇ ਹੀ ਵਾਰੇਨ ਬਫੇ ਦੇ ਕੋਲ 85.8 ਅਰਬ ਡਾਲਰ ਦੀ ਕੁੱਲ ਸੰਪਤੀ ਦੇ ਨਾਲ ਪੰਜਵੇਂ ਸਥਾਨ 'ਤੇ ਹੈ। ਅਮਰੀਕਾ ਦੇ ਹੀ ਵਾਰੇਨ ਬਫੇ ਦੇ ਕੋਲ 85.8 ਅਰਬ ਡਾਲਰ ਦੀ ਕੁੱਲ ਸੰਪਤੀ ਹੈ ਅਤੇ ਉਹ ਛੇਵੇਂ ਨੰਬਰ 'ਤੇ ਹੈ।

ਭਾਰਤ ਤੇ ਏਸ਼ੀਆ ਦੇ ਸਭ ਤੋਂ ਅਮੀਰ ਸਖ਼ਸ਼ ਮੁਕੇਸ਼ ਅੰਬਾਨੀ ਵੀ ਇਸ ਲਿਸਟ ਦੇ ਟਾਪ-10 ਅਮੀਰ ਲੋਕਾਂ 'ਚ ਸ਼ਾਮਿਲ ਹਨ। ਅੰਬਾਨੀ ਦੀ ਕੁੱਲ ਸੰਪਤੀ 76.8 ਅਰਬ ਡਾਲਰ 'ਤੇ ਮਾਪੀ ਗਈ ਹੈ। ਉਹ ਤੇਲ ਤੋਂ ਲੈ ਕੇ ਦੁਰਸੰਚਾਰ ਸੈਕਟਰ 'ਚ ਸਰਗਰਮ ਰਿਲਾਇੰਸ ਇੰਡਸਟ੍ਰੀਜ਼ (RIL) ਦੇ ਚੇਅਰਮੈਨ ਹਨ।

Tesla ਅਤੇ SpaceX ਦੇ ਸੀਈਓ Elon Musk ਨੇ ਇਸ ਤਰ੍ਹਾਂ ਕਾਫੀ ਦੱਸਣਯੋਗ ਉਪਲੱਬਧੀ ਹਾਸਿਲ ਕੀਤੀ ਹੈ। ਹਾਲਾਂਕਿ, ਫੌਰਬਸ ਦੇ ਰੀਅਲ ਟਾਈਮ ਬਿਲੀਅਨਰਸ ਲਿਸਟ 'ਚ ਉਹ ਤੀਸਰੇ ਸਥਾਨ 'ਤੇ ਹੈ। ਇਸ ਸੂਚੀ 'ਚ ਇਨ੍ਹਾਂ ਦੀ ਕੁੱਲ ਸੰਪਤੀ 140.2 ਬਿਲੀਅਨ ਡਾਲਰ ਮਾਪੀ ਗਈ ਹੈ। 49 ਸਾਲਾ ਮਸਕ ਨੂੰ ਇਲੈਕਟਰਿੱਕ ਕਾਰ ਬਣਾਉਣ ਵਾਲੀ ਕੰਪਨੀ ਟੇਲਸਾ ਰਾਹੀਂ ਧਰਤੀ ਅਤੇ ਰਾਕੇਟ ਪ੍ਰੋਡਿਊਸਰ SpaceX ਰਾਹੀਂ ਅੰਤਰਿਕਸ਼ 'ਚ ਆਵਾਜਾਈ ਖੇਤਰ 'ਚ ਕ੍ਰਾਂਤੀਕਾਰੀ ਬਦਲਾਅ ਦੀ ਦਿਸ਼ਾ 'ਚ ਕੰਮ ਕਰਨ ਦਾ ਕ੍ਰੇਡਿਟ ਕੀਤਾ ਜਾਂਦਾ ਹੈ।

Posted By: Ramanjit Kaur