ਮੀਡੀਆ ਰਿਪੋਰਟਾਂ ਮੁਤਾਬਕ 11 ਮਈ ਨੂੰ ਸਰਕਾਰੀ ਸੂਤਰਾਂ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਸੋਨੇ ਅਤੇ ਚਾਂਦੀ 'ਤੇ ਆਯਾਤ ਸ਼ੁਲਕ (Import Duty) ਵਧਾਉਣ ਦੀ ਕੋਈ ਯੋਜਨਾ ਨਹੀਂ ਹੈ। ਇਹ ਸਪੱਸ਼ਟੀਕਰਨ ਇਸ ਲਈ ਅਹਿਮ ਹੈ ਕਿਉਂਕਿ ਬਾਜ਼ਾਰ ਨੂੰ ਖ਼ਦਸ਼ਾ ਸੀ ਕਿ ਪੀਐਮ ਦੀ ਅਪੀਲ ਤੋਂ ਬਾਅਦ ਵਿਦੇਸ਼ੀ ਮੁਦਰਾ ਬਚਾਉਣ ਲਈ ਸਰਕਾਰ ਡਿਊਟੀ ਵਧਾ ਸਕਦੀ ਹੈ।

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ, ਸੋਮਵਾਰ ਨੂੰ ਸ਼ੇਅਰ ਬਾਜ਼ਾਰ ਖੁੱਲ੍ਹਦੇ ਹੀ ਜਵੈਲਰੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਨਿਵੇਸ਼ਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ ਕਿ ਕਿਤੇ ਸਰਕਾਰ ਸੋਨੇ ਦੀ ਦਰਾਮਦ (ਆਯਾਤ) 'ਤੇ ਕੋਈ ਵੱਡੀ ਸਖ਼ਤੀ ਨਾ ਕਰ ਦੇਵੇ। ਇਸੇ ਦੌਰਾਨ, ਸਰਕਾਰ ਵੱਲੋਂ ਗੋਲਡ ਇੰਪੋਰਟ ਡਿਊਟੀ (Gold Import Duty) ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ, ਜਿਸ ਨੇ ਸਾਰੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਆਓ ਜਾਣਦੇ ਹਾਂ ਬਾਜ਼ਾਰ ਵਿੱਚ ਗਿਰਾਵਟ ਕਿਉਂ ਆਈ, ਸਰਕਾਰ ਨੇ ਕੀ ਸਫਾਈ ਦਿੱਤੀ ਹੈ ਅਤੇ ਪੀਐਮ ਮੋਦੀ ਨੇ ਇਹ ਅਪੀਲ ਕਿਉਂ ਕੀਤੀ ਹੈ।
ਸ਼ੇਅਰ ਬਾਜ਼ਾਰ ਵਿੱਚ ਜਵੈਲਰੀ ਸ਼ੇਅਰਾਂ 'ਚ ਕਿਉਂ ਮਚੀ ਹਫੜਾ-ਦਫੜੀ?
ਪੀਐਮ ਮੋਦੀ ਦੀ ਅਪੀਲ ਦਾ ਸਿੱਧਾ ਅਸਰ ਸੋਨੇ ਦੀਆਂ ਕੀਮਤਾਂ 'ਤੇ ਪਿਆ। MCX ਵਿੱਚ 10 ਗ੍ਰਾਮ ਸੋਨੇ ਦੀ ਕੀਮਤ ਗਿਰਾਵਟ ਦੇ ਚਲਦਿਆਂ 1,51,857 ਰੁਪਏ ਹੋ ਗਈ ਹੈ। ਸੋਨੇ ਦੀ ਕੀਮਤ ਵਿੱਚ ਪ੍ਰਤੀ 10 ਗ੍ਰਾਮ 673 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਸੋਮਵਾਰ ਨੂੰ ਇਸ ਦਾ ਅਸਰ ਸ਼ੇਅਰ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲਿਆ। ਨਿਵੇਸ਼ਕਾਂ ਦੀ ਘਬਰਾਹਟ ਕਾਰਨ ਜਵੈਲਰੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਭਾਰੀ ਵਿਕਵਾਲੀ (Selling) ਭਾਰੂ ਰਹੀ। BSE 'ਤੇ ਕਈ ਦਿੱਗਜ ਕੰਪਨੀਆਂ ਦੇ ਸ਼ੇਅਰ ਤਾਸ਼ ਦੇ ਪੱਤਿਆਂ ਵਾਂਗ ਬਿਖਰ ਗਏ:
ਸਕਾਈ ਗੋਲਡ ਐਂਡ ਡਾਇਮੰਡਸ: 12.24% ਦੀ ਭਾਰੀ ਗਿਰਾਵਟ
ਸੈਂਕੋ ਗੋਲਡ (Senco Gold): 11% ਟੁੱਟਿਆ
ਕਲਿਆਣ ਜਵੈਲਰਜ਼ (Kalyan Jewellers): 9.99% ਦੀ ਗਿਰਾਵਟ
ਥੰਗਾਮਾਇਲ ਜਵੈਲਰੀ: 9.79% ਦੀ ਗਿਰਾਵਟ
ਟਾਈਟਨ ਕੰਪਨੀ (Titan Company): 8% ਦੀ ਗੋਤਾ ਲਾਇਆ
ਟੀਬੀਜ਼ੈੱਡ (TBZ): 6.83%
ਪੀਸੀ ਜਵੈਲਰ (PC Jeweller): 5.67%
ਕੀ ਸਰਕਾਰ ਵਧਾਉਣ ਜਾ ਰਹੀ ਹੈ ਗੋਲਡ ਇੰਪੋਰਟ ਡਿਊਟੀ?
ਬਾਜ਼ਾਰ ਵਿੱਚ ਮਚੇ ਇਸ ਬਵਾਲ ਦੇ ਵਿਚਕਾਰ ਸਭ ਤੋਂ ਵੱਡਾ ਸਵਾਲ ਇਹੀ ਸੀ ਕਿ ਕੀ ਸਰਕਾਰ ਟੈਕਸ ਵਧਾਉਣ ਜਾ ਰਹੀ ਹੈ? ਇਸ ਦਾ ਜਵਾਬ ਹੈ— ਨਹੀਂ। ਮੀਡੀਆ ਰਿਪੋਰਟਾਂ ਮੁਤਾਬਕ 11 ਮਈ ਨੂੰ ਸਰਕਾਰੀ ਸੂਤਰਾਂ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਸੋਨੇ ਅਤੇ ਚਾਂਦੀ 'ਤੇ ਆਯਾਤ ਸ਼ੁਲਕ (Import Duty) ਵਧਾਉਣ ਦੀ ਕੋਈ ਯੋਜਨਾ ਨਹੀਂ ਹੈ। ਇਹ ਸਪੱਸ਼ਟੀਕਰਨ ਇਸ ਲਈ ਅਹਿਮ ਹੈ ਕਿਉਂਕਿ ਬਾਜ਼ਾਰ ਨੂੰ ਖ਼ਦਸ਼ਾ ਸੀ ਕਿ ਪੀਐਮ ਦੀ ਅਪੀਲ ਤੋਂ ਬਾਅਦ ਵਿਦੇਸ਼ੀ ਮੁਦਰਾ ਬਚਾਉਣ ਲਈ ਸਰਕਾਰ ਡਿਊਟੀ ਵਧਾ ਸਕਦੀ ਹੈ।