ਮੁਕੇਸ਼ ਅੰਬਾਨੀ ਦੇ ਅਨੁਸਾਰ ਉਨ੍ਹਾਂ ਦੇ ਪਿਤਾ ਦਾ ਧਿਆਨ ਸਿਰਫ ਮੁਨਾਫੇ 'ਤੇ ਹੀ ਨਹੀਂ, ਸਗੋਂ ਅਜਿਹੇ ਤੇਜ਼ੀ ਨਾਲ ਵਧਣ ਵਾਲੇ ਸੈਕਟਰਾਂ ਦੀ ਪਛਾਣ ਕਰਨ 'ਤੇ ਵੀ ਸੀ, ਜੋ ਭਾਰਤ ਦੀ ਆਰਥਿਕਤਾ ਅਤੇ ਸਮਾਜ ਵਿੱਚ ਅਹਿਮ ਯੋਗਦਾਨ ਪਾ ਸਕਣ। ਪਾਲੀਏਸਟਰ, ਜੋ ਉਸ ਸਮੇਂ ਇਕ ਨਵਾਂ-ਨਵਾਂ ਆਇਆ ਫੈਬਰਿਕ ਸੀ, ਉਨ੍ਹਾਂ ਸ਼ੁਰੂਆਤੀ ਕਾਰੋਬਾਰਾਂ ਵਿੱਚੋਂ ਇੱਕ ਸੀ, ਜਿੱਥੇ ਰਿਲਾਇੰਸ ਦਾ ਟੀਚਾ ਕਿਫਾਇਤ ਅਤੇ ਵੱਡੇ ਪੈਮਾਨੇ 'ਤੇ ਵਿਸਤਾਰ, ਦੋਵਾਂ ਨੂੰ ਉਤਸ਼ਾਹਿਤ ਕਰਨਾ ਸੀ।

ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ। ਉਨ੍ਹਾਂ ਨੇ ਇਕ ਵਾਰ ਆਪਣੀ ਲੀਡਰਸ਼ਿਪ ਫਿਲਾਸਫੀ ਨਾਲ ਜੁੜੀਆਂ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ, ਧੀਰੂਭਾਈ ਅੰਬਾਨੀ ਦਾ ਉਨ੍ਹਾਂ 'ਤੇ ਸਥਾਈ ਪ੍ਰਭਾਵ ਸੀ। ਪਿਛਲੇ ਸਾਲ ਉਨ੍ਹਾਂ ਨੇ ਇਕ ਪ੍ਰੋਗਰਾਮ 'ਚ ਦੱਸਿਆ ਸੀ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਪਿਤਾ ਦੀ ਪ੍ਰਭਾਵਸ਼ਾਲੀ ਸੋਚ ਨੇ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਕਾਰੋਬਾਰੀ ਸਮੂਹਾਂ 'ਚੋਂ ਇਕ ਨੂੰ ਰੂਪ ਦੇਣ 'ਚ ਮਦਦ ਕੀਤੀ। ਨਾਲ ਹੀ ਉਨ੍ਹਾਂ ਦੇ ਪਿਤਾ ਨੇ ਇੱਕ ਖਾਸ ਸਲਾਹ ਵੀ ਦਿੱਤੀ ਸੀ। ਕੀ ਸੀ ਉਹ ਸਲਾਹ, ਆਓ ਜਾਣਦੇ ਹਾਂ।
ਮੁਕੇਸ਼ ਅੰਬਾਨੀ ਅਨੁਸਾਰ ਸਭ ਤੋਂ ਵੱਧ ਅਸਰਦਾਰ ਗੱਲਾਂ 'ਚੋਂ ਇਕ ਧੀਰੂਭਾਈ ਅੰਬਾਨੀ ਦੀ ਇਹ ਸਲਾਹ ਸੀ ਕਿ “ਜੇਕਰ ਤੁਸੀਂ ਅਰਬਪਤੀ ਬਣਨ ਲਈ ਕੋਈ ਬਿਜ਼ਨੈੱਸ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੂਰਖ ਹੋ; ਤੁਸੀਂ ਕਦੇ ਉੱਥੇ ਤਕ ਨਹੀਂ ਪਹੁੰਚ ਸਕੋਗੇ। ਜੇਕਰ ਤੁਸੀਂ ਇਕ ਅਰਬ ਲੋਕਾਂ 'ਤੇ ਅਸਰ ਪਾਉਣ ਲਈ ਕੋਈ ਬਿਜ਼ਨੈੱਸ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਸਫਲ ਹੋਣ ਦੀ ਚੰਗੀ ਸੰਭਾਵਨਾ ਹੈ ਅਤੇ ਇਸ ਦੇ ਨਾਲ-ਨਾਲ, ਤੁਸੀਂ ਠੀਕ-ਠਾਕ ਪੈਸੇ ਵੀ ਕਮਾ ਸਕਦੇ ਹੋ।”
ਮੁਕੇਸ਼ ਅੰਬਾਨੀ ਨੇ ਕਿਹਾ ਸੀ ਕਿ ਇਹ ਸਿਧਾਂਤ ਗਰੁੱਪ ਦੀ ਲੌਂਗ ਟਰਮ ਸਟ੍ਰੈਟਜੀ (ਲੰਬੇ ਸਮੇਂ ਦੀ ਰਣਨੀਤੀ) ਨੂੰ ਲਗਾਤਾਰ ਦਿਸ਼ਾ ਦਿੰਦਾ ਰਿਹਾ ਹੈ, ਖਾਸ ਕਰਕੇ ਉਨ੍ਹਾਂ ਖੇਤਰਾਂ 'ਚ ਜਿੱਥੇ ਪੈਮਾਨਾ, ਪਹੁੰਚ ਅਤੇ ਸਮਾਜਿਕ ਪ੍ਰਸੰਗਿਕਤਾ ਆਪਸ ਵਿੱਚ ਮਿਲਦੇ ਹਨ।
ਪਿਤਾ ਦੀ ਸਲਾਹ ਦੀ ਇਕ ਸਭ ਤੋਂ ਖਾਸ ਉਦਾਹਰਣ Reliance Jio ਹੈ, ਜੋ ਇਸ ਗਰੁੱਪ ਦਾ ਟੈਲੀਕਾਮ ਵੈਂਚਰ ਹੈ ਤੇ 2016 'ਚ ਲਾਂਚ ਹੋਇਆ ਸੀ। ਕੰਪਨੀ ਨੇ ਇਸ ਪ੍ਰੋਜੈਕਟ 'ਚ $25 ਬਿਲੀਅਨ ਤੋਂ ਵੱਧ ਦਾ ਨਿਵੇਸ਼ ਕੀਤਾ। ਇਹ ਉਸ ਸਮੇਂ ਦੇ ਹਿਸਾਬ ਨਾਲ ਇਕ ਬਹੁਤ ਹੀ ਵੱਡਾ ਕਦਮ ਸੀ, ਜਦੋਂ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਮੁਕਾਬਲਾ ਸੀ ਅਤੇ ਕੀਮਤਾਂ ਬਹੁਤ ਮਾਇਨੇ ਰੱਖਦੀਆਂ ਸਨ।
ਹਾਲਾਂਕਿ ਕਈ ਲੋਕਾਂ ਨੂੰ ਇਹ ਨਿਵੇਸ਼ ਜੋਖਮ ਭਰਿਆ ਲੱਗਿਆ, ਪਰ ਅੰਬਾਨੀ ਨੇ ਇਸ ਦੇ ਪਿੱਛੇ ਦੀ ਸੋਚ ਨੂੰ 'ਅਸਰ ਪਾਉਣ ਵਾਲਾ' ਦੱਸਿਆ। ਉਨ੍ਹਾਂ ਕਿਹਾ ਸੀ, “ਸਭ ਤੋਂ ਖਰਾਬ ਸਥਿਤੀ 'ਚ ਵੀ, ਸਾਨੂੰ ਜ਼ਿਆਦਾ ਮੁਨਾਫਾ ਨਹੀਂ ਹੋਵੇਗਾ। ਕੋਈ ਗੱਲ ਨਹੀਂ... ਇਹ ਭਾਰਤ 'ਚ ਹੁਣ ਤਕ ਦਾ ਸਾਡਾ ਸਭ ਤੋਂ ਵੱਡਾ ਸਮਾਜ-ਸੇਵਾ ਦਾ ਕੰਮ ਹੋਵੇਗਾ, ਕਿਉਂਕਿ ਅਸੀਂ ਪੂਰੇ ਭਾਰਤ ਨੂੰ ਡਿਜੀਟਲ ਬਣਾ ਦਿਆਂਗੇ।”
ਅੱਜ, Jio ਦੇਸ਼ ਦੀ ਸਭ ਤੋਂ ਵੱਡੀ ਡਿਜੀਟਲ ਸਰਵਿਸ ਪ੍ਰੋਵਾਈਡਰ ਕੰਪਨੀ ਹੈ ਜਿਸ ਦੇ ਲਗਪਗ 524 ਮਿਲੀਅਨ ਗਾਹਕ ਹਨ। ਇਸ ਨੇ ਸ਼ਹਿਰੀ ਅਤੇ ਪੇਂਡੂ ਭਾਰਤ ਵਿੱਚ ਇੰਟਰਨੈੱਟ ਦੀ ਪਹੁੰਚ ਵਧਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ।
ਮੁਕੇਸ਼ ਅੰਬਾਨੀ ਦੇ ਅਨੁਸਾਰ ਉਨ੍ਹਾਂ ਦੇ ਪਿਤਾ ਦਾ ਧਿਆਨ ਸਿਰਫ ਮੁਨਾਫੇ 'ਤੇ ਹੀ ਨਹੀਂ, ਸਗੋਂ ਅਜਿਹੇ ਤੇਜ਼ੀ ਨਾਲ ਵਧਣ ਵਾਲੇ ਸੈਕਟਰਾਂ ਦੀ ਪਛਾਣ ਕਰਨ 'ਤੇ ਵੀ ਸੀ, ਜੋ ਭਾਰਤ ਦੀ ਆਰਥਿਕਤਾ ਅਤੇ ਸਮਾਜ ਵਿੱਚ ਅਹਿਮ ਯੋਗਦਾਨ ਪਾ ਸਕਣ। ਪਾਲੀਏਸਟਰ, ਜੋ ਉਸ ਸਮੇਂ ਇੱਕ ਨਵਾਂ-ਨਵਾਂ ਆਇਆ ਫੈਬਰਿਕ ਸੀ, ਉਨ੍ਹਾਂ ਸ਼ੁਰੂਆਤੀ ਕਾਰੋਬਾਰਾਂ ਵਿੱਚੋਂ ਇੱਕ ਸੀ, ਜਿੱਥੇ ਰਿਲਾਇੰਸ ਦਾ ਟੀਚਾ ਕਿਫਾਇਤ ਅਤੇ ਵੱਡੇ ਪੈਮਾਨੇ 'ਤੇ ਵਿਸਤਾਰ, ਦੋਵਾਂ ਨੂੰ ਉਤਸ਼ਾਹਿਤ ਕਰਨਾ ਸੀ।
ਰਿਲਾਇੰਸ ਦੇ ਸੰਸਥਾਪਕ ਧੀਰੂਭਾਈ ਅੰਬਾਨੀ ਨੇ 1960 'ਚ ਬਹੁਤ ਹੀ ਸੀਮਤ ਸਾਧਨਾਂ ਨਾਲ ਆਪਣੇ ਕਾਰੋਬਾਰ ਦੀ ਸ਼ੁਰੂਆਤ ਕੀਤੀ ਸੀ। ਉਹ ਯਮਨ ਵਿੱਚ ਇੱਕ ਗੈਸ ਸਟੇਸ਼ਨ ਅਟੈਂਡੈਂਟ ਵਜੋਂ ਕੰਮ ਕਰਨ ਤੋਂ ਬਾਅਦ ਭਾਰਤ ਪਰਤੇ ਸਨ। ਉਨ੍ਹਾਂ ਨੇ ਆਪਣੀ $100 ਦੀ ਬਚਤ ਨੂੰ ਉਸ ਉੱਦਮ ਨੂੰ ਖੜ੍ਹਾ ਕਰਨ ਵਿੱਚ ਨਿਵੇਸ਼ ਕੀਤਾ, ਜੋ ਅੱਗੇ ਚੱਲ ਕੇ ਭਾਰਤ ਦੀਆਂ ਸਭ ਤੋਂ ਵੱਡੀਆਂ ਨਿੱਜੀ ਖੇਤਰ ਦੀਆਂ ਕੰਪਨੀਆਂ ਵਿੱਚੋਂ ਇੱਕ ਬਣ ਗਿਆ।