Gold-Silver Price: ਹੋਲੀ ਦੇ ਰੰਗਾਂ 'ਚ ਭੰਗ, ਸੋਨੇ-ਚਾਂਦੀ ਦੀਆਂ ਕੀਮਤਾਂ ਨੂੰ ਲੱਗੀ ਅੱਗ, ਪਹੁੰਚ ਤੋਂ ਹੋਇਆ ਬਾਹਰ
ਡਾਲਰ ਇੰਡੈਕਸ ਵਧ ਕੇ ਕਈ ਮਹੀਨਿਆਂ ਦੇ ਉੱਚ ਪੱਧਰ 99.33 'ਤੇ ਪਹੁੰਚ ਗਿਆ ਹੈ, ਜਦਕਿ ਅਮਰੀਕੀ 10 ਸਾਲਾਂ ਦੀ ਬਾਂਡ ਯੀਲਡ 4 ਫੀਸਦੀ ਦੇ ਪਾਰ ਚਲੀ ਗਈ ਹੈ। ਨਿਵੇਸ਼ਕਾਂ ਨੂੰ ਚਿੰਤਾ ਹੈ ਕਿ ਊਰਜਾ (ਤੇਲ) ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਮਹਿੰਗਾਈ ਵਧ ਸਕਦੀ ਹੈ, ਜਿਸ ਨਾਲ ਅਮਰੀਕੀ ਫੈਡਰਲ ਰਿਜ਼ਰਵ ਨੂੰ ਵਿਆਜ ਦਰਾਂ ਉੱਚੀਆਂ ਰੱਖਣ ਲਈ ਮਜਬੂਰ ਹੋਣਾ ਪੈ ਸਕਦਾ ਹੈ।
Publish Date: Wed, 04 Mar 2026 10:55 AM (IST)
Updated Date: Wed, 04 Mar 2026 10:57 AM (IST)
ਨਵੀਂ ਦਿੱਲੀ (ਆਈ.ਏ.ਐਨ.ਐਸ.): ਪੱਛਮੀ ਏਸ਼ੀਆ ਵਿੱਚ ਜਾਰੀ ਇਰਾਨ-ਇਜ਼ਰਾਈਲ-ਅਮਰੀਕਾ ਸੰਘਰਸ਼ ਕਾਰਨ ਸ਼ੇਅਰ ਬਾਜ਼ਾਰ ਵਿੱਚ ਆਈ ਗਿਰਾਵਟ ਦੇ ਵਿਚਕਾਰ, ਨਿਵੇਸ਼ਕ ਹੁਣ ਸੋਨੇ ਅਤੇ ਚਾਂਦੀ ਵਰਗੇ ਸੁਰੱਖਿਅਤ ਆਪਸ਼ਨਾਂ ਵੱਲ ਰੁਖ ਕਰ ਰਹੇ ਹਨ। ਇਹੀ ਕਾਰਨ ਹੈ ਕਿ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰੀ ਸੈਸ਼ਨ ਦੌਰਾਨ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦੀਆਂ ਕੀਮਤਾਂ ਵਿੱਚ 1 ਫੀਸਦੀ ਤੋਂ ਵੱਧ ਅਤੇ ਚਾਂਦੀ ਵਿੱਚ 2 ਫੀਸਦੀ ਤੋਂ ਵੱਧ ਦੀ ਤੇਜ਼ੀ ਦਰਜ ਕੀਤੀ ਗਈ।
ਕਿੰਨਾ ਪਹੁੰਚਿਆ ਸੋਨੇ-ਚਾਂਦੀ ਦਾ ਰੇਟ?
ਸੋਨਾ (Gold): MCX 'ਤੇ ਅਪ੍ਰੈਲ ਡਿਲੀਵਰੀ ਵਾਲਾ ਗੋਲਡ ਫਿਊਚਰਜ਼ 1.44 ਫੀਸਦੀ (2,324 ਰੁਪਏ) ਵਧ ਕੇ 1,63,432 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ।
ਚਾਂਦੀ (Silver): ਮਈ ਡਿਲੀਵਰੀ ਵਾਲਾ ਸਿਲਵਰ ਫਿਊਚਰਜ਼ 2.65 ਫੀਸਦੀ (7,021 ਰੁਪਏ) ਦੀ ਉਛਾਲ ਨਾਲ 2,72,339 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ।
ਦੱਸਣਯੋਗ ਹੈ ਕਿ ਇਸ ਤੋਂ ਪਿਛਲੇ ਸੈਸ਼ਨ ਵਿੱਚ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਸੀ, ਜਿਸ ਦਾ ਮੁੱਖ ਕਾਰਨ ਡਾਲਰ ਇੰਡੈਕਸ ਵਿੱਚ ਮਜ਼ਬੂਤੀ ਅਤੇ ਅਮਰੀਕੀ ਬਾਂਡ ਯੀਲਡ ਵਿੱਚ ਉਛਾਲ ਸੀ।
ਡਾਲਰ ਇੰਡੈਕਸ ਅਤੇ ਮਹਿੰਗਾਈ ਦਾ ਡਰ