ਨਿਊਜ਼ ਏਜੰਸੀ ਪੀਟੀਆਈ ਮੁਤਾਬਕ, ਹੈਂਗਏਂਗ ਟ੍ਰੇਡਿੰਗ ਕੰਪਨੀ ਗਵਾਦਰ 'ਚ ਇਕ ਬੁੱਚੜਖਾਨਾ ਚਲਾਉਂਦੀ ਹੈ, ਜਿੱਥੋਂ ਗਧੇ ਦਾ ਮਾਸ ਤੇ ਖੱਲ ਚੀਨ ਭੇਜੀ ਜਾਂਦੀ ਹੈ। ਗਵਾਦਰ ਬੰਦਰਗਾਹ ਚੀਨ ਨਾਲ ਜੁੜੇ ਪ੍ਰੋਜੈਕਟਾਂ ਦਾ ਮੁੱਖ ਕੇਂਦਰ ਹੈ। ਸਰਕਾਰੀ ਅੰਦਾਜ਼ੇ ਅਨੁਸਾਰ, ਪਾਕਿਸਤਾਨ ਹਰ ਸਾਲ ਲਗਪਗ 2.16 ਲੱਖ ਗਧਿਆਂ ਦਾ ਮਾਸ ਅਤੇ ਖੱਲ ਐਕਸਪੋਰਟ ਕਰਦਾ ਹੈ।

ਬਿਜ਼ਨੈੱਸ ਡੈਸਕ, ਇਸਲਾਮਾਬਾਦ/ਨਵੀਂ ਦਿੱਲੀ : ਪਾਕਿਸਤਾਨ ਨੇ ਆਰਥਿਕ ਅਤੇ ਕੂਟਨੀਤਕ ਦਬਾਅ ਹੇਠ ਆ ਕੇ ਇਕ ਅਹਿਮ ਫੈਸਲਾ ਲਿਆ ਹੈ। ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਾਲੀ ਸਰਕਾਰ ਨੇ ਇੱਕ ਚੀਨੀ ਕੰਪਨੀ ਦੀ ਚੇਤਾਵਨੀ ਤੋਂ ਬਾਅਦ ਗਧੇ ਦੇ ਮਾਸ ਦੀ ਬਰਾਮਦ (Export) ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਰਅਸਲ, ਪਾਕਿਸਤਾਨੀ ਪ੍ਰਸ਼ਾਸਨ ਦੀ ਸੁਸਤੀ ਦੇ ਵਿਚਕਾਰ ਹੈਂਗਏਂਗ ਟ੍ਰੇਡਿੰਗ ਕੰਪਨੀ (Hangeng Trade Company) ਨੇ ਪਾਕਿਸਤਾਨ 'ਚ ਕਾਰੋਬਾਰ ਬੰਦ ਕਰਨ ਦੀ ਚਿਤਾਵਨੀ ਦਿੱਤੀ ਸੀ। ਇਹ ਫੈਸਲਾ ਅਜਿਹਾ ਸਮੇਂ ਆਇਆ ਹੈ ਜਦੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਇਸ ਮਹੀਨੇ ਦੇ ਅੰਤ ਵਿੱਚ ਨਿਵੇਸ਼ ਮੰਚ ਲਈ ਚੀਨ ਦੀ ਯਾਤਰਾ 'ਤੇ ਜਾਣ ਵਾਲੇ ਹਨ।
ਨਿਊਜ਼ ਏਜੰਸੀ ਪੀਟੀਆਈ ਮੁਤਾਬਕ, ਹੈਂਗਏਂਗ ਟ੍ਰੇਡਿੰਗ ਕੰਪਨੀ ਗਵਾਦਰ 'ਚ ਇਕ ਬੁੱਚੜਖਾਨਾ ਚਲਾਉਂਦੀ ਹੈ, ਜਿੱਥੋਂ ਗਧੇ ਦਾ ਮਾਸ ਤੇ ਖੱਲ ਚੀਨ ਭੇਜੀ ਜਾਂਦੀ ਹੈ। ਗਵਾਦਰ ਬੰਦਰਗਾਹ ਚੀਨ ਨਾਲ ਜੁੜੇ ਪ੍ਰੋਜੈਕਟਾਂ ਦਾ ਮੁੱਖ ਕੇਂਦਰ ਹੈ। ਸਰਕਾਰੀ ਅੰਦਾਜ਼ੇ ਅਨੁਸਾਰ, ਪਾਕਿਸਤਾਨ ਹਰ ਸਾਲ ਲਗਪਗ 2.16 ਲੱਖ ਗਧਿਆਂ ਦਾ ਮਾਸ ਅਤੇ ਖੱਲ ਐਕਸਪੋਰਟ ਕਰਦਾ ਹੈ।
ਕੰਪਨੀ ਨੇ ਇਕ ਮਈ ਨੂੰ ਜਨਤਕ ਬਿਆਨ 'ਚ ਕਿਹਾ ਸੀ ਕਿ "ਗੈਰ-ਵਪਾਰਕ ਕਾਰਕਾਂ (non-commercial factors)" ਅਤੇ ਕਾਰੋਬਾਰ 'ਚ ਰੁਕਾਵਟਾਂ ਕਾਰਨ ਉਸਨੂੰ ਪਾਕਿਸਤਾਨ ਵਿੱਚ ਆਪਣਾ ਕੰਮ ਬੰਦ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਅਧਿਕਾਰੀਆਂ ਅਨੁਸਾਰ, ਇਹ ਵਿਵਾਦ ਪਾਕਿਸਤਾਨ ਦੇ ਰਾਸ਼ਟਰੀ ਖੁਰਾਕ ਸੁਰੱਖਿਆ ਮੰਤਰਾਲੇ ਅਤੇ ਪਸ਼ੂ ਸੰਗਰੋਧ (ਕੁਆਰੰਟੀਨ) ਵਿਭਾਗ ਕੋਲ ਲੰਬਿਤ ਪਈਆਂ ਮਨਜ਼ੂਰੀਆਂ ਨੂੰ ਲੈ ਕੇ ਸੀ ਜੋ ਪਸ਼ੂਧਨ ਦੀ ਬਰਾਮਦ ਨੂੰ ਕੰਟਰੋਲ ਕਰਦਾ ਹੈ। ਐਕਸਪੋਰਟ ਦੀ ਮਨਜ਼ੂਰੀ ਕਾਫੀ ਦਿਨਾਂ ਤੋਂ ਅਟਕੀ ਹੋਈ ਸੀ। ਕੰਪਨੀ ਦੇ ਬਿਆਨ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਸਲਾਹਕਾਰ ਤੌਕੀਰ ਸ਼ਾਹ ਨੇ ਦਖਲ ਦਿੱਤਾ ਅਤੇ ਮਾਮਲੇ ਨੂੰ ਪ੍ਰਧਾਨ ਮੰਤਰੀ ਦਫ਼ਤਰ (PMO) ਤੱਕ ਪਹੁੰਚਾਇਆ।
ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦਫ਼ਤਰ ਦੇ ਦਖਲ ਤੋਂ ਬਾਅਦ ਮਨਜ਼ੂਰੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ। ਇਸ ਦੇ ਅਗਲੇ ਹੀ ਦਿਨ ਪਾਕਿਸਤਾਨੀ ਕੈਬਨਿਟ ਨੇ ਗਧੇ ਦੇ ਮਾਸ ਦੀ ਬਰਾਮਦ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਤੋਂ ਬਾਅਦ ਪਸ਼ੂ ਸੰਗਰੋਧ ਵਿਭਾਗ ਨੇ ਵੀ ਇਜਾਜ਼ਤ ਜਾਰੀ ਕਰ ਦਿੱਤੀ।
ਸਰਕਾਰੀ ਅੰਦਾਜ਼ੇ ਮੁਤਾਬਕ ਪਾਕਿਸਤਾਨ ਹਰ ਸਾਲ 2.16 ਲੱਖ ਗਧਿਆਂ ਦਾ ਮਾਸ ਤੇ ਖੱਲ ਚੀਨ ਨੂੰ ਐਕਸਪੋਰਟ ਕਰਦਾ ਹੈ। ਇਨ੍ਹਾਂ ਦੀ ਵਰਤੋਂ ਚੀਨ 'ਚ ਰਵਾਇਤੀ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਆਮ ਤੌਰ 'ਤੇ ਖੂਨ ਵਧਾਉਣ ਅਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ।