ਮੂਸਾ ਬਿਨ ਸ਼ਮਸ਼ੇਰ ਬੰਗਲਾਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਉਦਯੋਗਪਤੀ ਹਨ। ਉਹ DATCO ਗਰੁੱਪ ਦੇ ਸੰਸਥਾਪਕ ਹਨ, ਜੋ ਕਿ ਅੰਤਰਰਾਸ਼ਟਰੀ ਹਥਿਆਰਾਂ ਅਤੇ ਪਾਵਰ ਬ੍ਰੋਕਰੇਜ ਦਾ ਕੰਮ ਕਰਦੀ ਹੈ। ਇਸ ਉਦਯੋਗਪਤੀ ਦਾ ਨਾਮ 'ਪ੍ਰਿੰਸ ਮੂਸਾ' ਵਜੋਂ ਮਸ਼ਹੂਰ ਹੈ।

ਨਵੀਂ ਦਿੱਲੀ: ਸਿਆਸੀ ਅਸਥਿਰਤਾ ਅਤੇ ਅਸ਼ਾਂਤੀ ਕਾਰਨ ਬੰਗਲਾਦੇਸ਼ ਵਿੱਚ ਹਿੰਸਾ ਵਧ ਰਹੀ ਹੈ ਅਤੇ ਹਾਲਾਤ ਵਿਗੜ ਰਹੇ ਹਨ। ਇਸ ਦਾ ਅਸਰ ਆਮ ਜੀਵਨ ਤੋਂ ਲੈ ਕੇ ਵਪਾਰਕ ਗਤੀਵਿਧੀਆਂ 'ਤੇ ਪੈ ਰਿਹਾ ਹੈ। ਕੀ ਤੁਸੀਂ ਜਾਣਦੇ ਹੋ ਬੰਗਲਾਦੇਸ਼ ਦਾ ਸਭ ਤੋਂ ਅਮੀਰ ਵਿਅਕਤੀ ਕੌਣ ਹੈ, ਜਿਸ ਨੂੰ ਬੰਗਲਾਦੇਸ਼ ਦਾ 'ਮੁਕੇਸ਼ ਅੰਬਾਨੀ' ਵੀ ਕਿਹਾ ਜਾਂਦਾ ਹੈ? ਆਮ ਤੌਰ 'ਤੇ ਬੰਗਲਾਦੇਸ਼ ਅਤੇ ਪਾਕਿਸਤਾਨ ਵਿੱਚ ਅਮੀਰ ਸ਼ਖਸੀਅਤਾਂ ਨਾਲੋਂ ਫ਼ੌਜ ਅਤੇ ਨੇਤਾਵਾਂ ਦੇ ਨਾਮ ਜ਼ਿਆਦਾ ਚਰਚਾ ਵਿੱਚ ਰਹਿੰਦੇ ਹਨ। ਪਰ, ਇਨ੍ਹਾਂ ਦੋਵਾਂ ਦੇਸ਼ਾਂ ਵਿੱਚ ਕੁਝ ਵੱਡੇ ਨਾਮ ਹੋਰ ਵੀ ਹਨ ਜੋ ਕਾਰਪੋਰੇਟ ਜਗਤ ਵਿੱਚ ਵੱਡਾ ਰੁਤਬਾ ਰੱਖਦੇ ਹਨ, ਅਤੇ ਮੂਸਾ ਬਿਨ ਸ਼ਮਸ਼ੇਰ ਉਨ੍ਹਾਂ ਵਿੱਚੋਂ ਇੱਕ ਹੈ।
ਮੂਸਾ ਬਿਨ ਸ਼ਮਸ਼ੇਰ ਬੰਗਲਾਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਉਦਯੋਗਪਤੀ ਹਨ। ਉਹ DATCO ਗਰੁੱਪ ਦੇ ਸੰਸਥਾਪਕ ਹਨ, ਜੋ ਕਿ ਅੰਤਰਰਾਸ਼ਟਰੀ ਹਥਿਆਰਾਂ ਅਤੇ ਪਾਵਰ ਬ੍ਰੋਕਰੇਜ ਦਾ ਕੰਮ ਕਰਦੀ ਹੈ। ਇਸ ਉਦਯੋਗਪਤੀ ਦਾ ਨਾਮ 'ਪ੍ਰਿੰਸ ਮੂਸਾ' ਵਜੋਂ ਮਸ਼ਹੂਰ ਹੈ।
ਮੂਸਾ ਬਿਨ ਸ਼ਮਸ਼ੇਰ ਕੋਲ ਕਿੰਨੀ ਦੌਲਤ ਹੈ? ਵੱਖ-ਵੱਖ ਮੀਡੀਆ ਰਿਪੋਰਟਾਂ ਅਨੁਸਾਰ ਮੂਸਾ ਬਿਨ ਸ਼ਮਸ਼ੇਰ ਦੀ ਕੁੱਲ ਜਾਇਦਾਦ (Net Worth) 12 ਬਿਲੀਅਨ ਡਾਲਰ (1 ਲੱਖ ਕਰੋੜ ਰੁਪਏ ਤੋਂ ਵੱਧ) ਦੱਸੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵਿਅਕਤੀ ਬੰਗਲਾਦੇਸ਼ ਦਾ ਸਭ ਤੋਂ ਅਮੀਰ ਹੋਣ ਦੇ ਨਾਲ-ਨਾਲ ਸਭ ਤੋਂ ਵਿਵਾਦਤ ਸ਼ਖਸੀਅਤ ਵੀ ਹੈ।
ਮੂਸਾ ਬਿਨ ਸ਼ਮਸ਼ੇਰ ਦਾ ਕੀ ਕਾਰੋਬਾਰ ਹੈ?
ਮੂਸਾ ਬਿਨ ਸ਼ਮਸ਼ੇਰ DATCO ਗਰੁੱਪ ਦੇ ਸੰਸਥਾਪਕ ਹਨ। ਇਹ ਕੰਪਨੀ ਅੰਤਰਰਾਸ਼ਟਰੀ ਹਥਿਆਰਾਂ ਦੀ ਟ੍ਰੇਡਿੰਗ ਅਤੇ ਮੈਨ-ਪਾਵਰ ਬ੍ਰੋਕਰੇਜ ਦੇ ਕੰਮ ਵਿੱਚ ਸ਼ਾਮਲ ਹੈ। ਲਿੰਕਡਇਨ 'ਤੇ ਉਪਲਬਧ ਜਾਣਕਾਰੀ ਅਨੁਸਾਰ, DATCO ਪ੍ਰਾਈਵੇਟ ਲਿਮਟਿਡ ਬੰਗਲਾਦੇਸ਼ ਵਿੱਚ ਮੈਨ-ਪਾਵਰ ਐਕਸਪੋਰਟ ਇੰਡਸਟਰੀ ਵਿੱਚ ਮੋਹਰੀ ਹੈ, ਜਿਸ ਦੀ ਸਥਾਪਨਾ 1970 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਹੋਈ ਸੀ। DATCO ਨੇ ਬੰਗਲਾਦੇਸ਼ ਦੇ ਮੈਨ-ਪਾਵਰ ਨਿਰਯਾਤ ਉਦਯੋਗ ਦਾ ਵਿਸ਼ਵ ਪੱਧਰ 'ਤੇ ਵਿਸਤਾਰ ਕੀਤਾ ਅਤੇ ਮੱਧ ਪੂਰਬ (Middle East), ਪੂਰਬੀ ਏਸ਼ੀਆਈ ਦੇਸ਼ਾਂ, ਉੱਤਰੀ ਅਫਰੀਕਾ ਅਤੇ ਯੂਰਪ ਸਮੇਤ ਕਈ ਨਵੇਂ ਬਾਜ਼ਾਰ ਖੋਲ੍ਹੇ ਹਨ।
ਮੂਸਾ ਬਿਨ ਸ਼ਮਸ਼ੇਰ ਨੇ ਜੰਗ ਤੋਂ ਕਮਾਇਆ ਪੈਸਾ ਮੂਸਾ ਬਿਨ ਸ਼ਮਸ਼ੇਰ ਨੇ ਖੁਦ ਨੂੰ 1970-1980 ਦੇ ਦਹਾਕੇ ਵਿੱਚ ਅੰਤਰਰਾਸ਼ਟਰੀ ਹਥਿਆਰ ਡੀਲਰ ਦੱਸਿਆ ਅਤੇ ਦਾਅਵਾ ਕੀਤਾ ਕਿ ਇਰਾਨ-ਇਰਾਕ ਜੰਗ ਆਦਿ ਤੋਂ ਉਨ੍ਹਾਂ ਨੇ ਅਰਬਾਂ ਡਾਲਰ ਕਮਾਏ। ਇੰਨਾ ਹੀ ਨਹੀਂ, ਮੂਸਾ ਬਿਨ ਸ਼ਮਸ਼ੇਰ ਇਹ ਦਾਅਵਾ ਵੀ ਕਰਦੇ ਹਨ ਕਿ ਸਵਿਸ ਬੈਂਕ ਵਿੱਚ ਉਨ੍ਹਾਂ ਦੀ ਵੱਡੀ ਰਕਮ ਜਮ੍ਹਾਂ ਹੈ, ਹਾਲਾਂਕਿ ਇਹ ਗੱਲ ਵਿਵਾਦਪੂਰਨ ਹੈ।