ਕੰਪਨੀ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਚੱਲ ਰਹੇ ਜੀਓਪੋਲੀਟੀਕਲ ਤਣਾਅ ਕਾਰਨ MGL ਹੁਣ ਆਪਣੀਆਂ ਸਪੋਰਟ ਸਕੀਮਾਂ ਅਤੇ ਸਬਸਿਡੀਆਂ ਜਾਰੀ ਰੱਖਣ ਦੀ ਸਥਿਤੀ ਵਿੱਚ ਨਹੀਂ ਹੈ। ਇਸਦਾ ਸਿੱਧਾ ਅਸਰ ਉਨ੍ਹਾਂ ਗਾਹਕਾਂ 'ਤੇ ਪਵੇਗਾ, ਜਿਨ੍ਹਾਂ ਨੂੰ ਹੁਣ ਤੱਕ ਪਾਈਪਲਾਈਨ ਇੰਸਟਾਲੇਸ਼ਨ ਅਤੇ ਬਿੱਲ ਵਿੱਚ ਰਾਹਤ ਮਿਲ ਰਹੀ ਸੀ।"

ਨਵੀਂ ਦਿੱਲੀ : ਪਿਛਲੇ 10 ਦਿਨਾਂ ਵਿੱਚ ਚੌਥੀ ਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਮਗਰੋਂ ਆਮ ਜਨਤਾ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਮੁੰਬਈ ਅਤੇ ਨੇੜਲੇ ਇਲਾਕਿਆਂ 'ਚ PNG ਤੇ CNG ਸਪਲਾਈ ਦੇਣ ਵਾਲੀ ਮਹਾਨਗਰ ਗੈਸ ਲਿਮਟਿਡ ਯਾਨੀ ਐੱਮਜੀਐੱਲ (MGL) ਨੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕੰਪਨੀ ਨੇ ਮੌਜੂਦਾ ਜੀਓਪੋਲੀਟੀਕਲ ਤਣਾਅ ਤੇ ਉਸਦੇ ਅਸਰ ਦਾ ਹਵਾਲਾ ਦਿੰਦਿਆਂ ਆਪਣੀਆਂ ਸਾਰੀਆਂ ਸਪੋਰਟ ਸਕੀਮਾਂ ਤੇ ਸਬਸਿਡੀਆਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ।
ਮਹਾਨਗਰ ਗੈਸ ਲਿਮਟਿਡ ਨੇ ਕੀ ਕਿਹਾ?
ਕੰਪਨੀ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਚੱਲ ਰਹੇ ਜੀਓਪੋਲੀਟੀਕਲ ਤਣਾਅ ਕਾਰਨ MGL ਹੁਣ ਆਪਣੀਆਂ ਸਪੋਰਟ ਸਕੀਮਾਂ ਅਤੇ ਸਬਸਿਡੀਆਂ ਜਾਰੀ ਰੱਖਣ ਦੀ ਸਥਿਤੀ ਵਿੱਚ ਨਹੀਂ ਹੈ। ਇਸਦਾ ਸਿੱਧਾ ਅਸਰ ਉਨ੍ਹਾਂ ਗਾਹਕਾਂ 'ਤੇ ਪਵੇਗਾ, ਜਿਨ੍ਹਾਂ ਨੂੰ ਹੁਣ ਤੱਕ ਪਾਈਪਲਾਈਨ ਇੰਸਟਾਲੇਸ਼ਨ ਅਤੇ ਬਿੱਲ ਵਿੱਚ ਰਾਹਤ ਮਿਲ ਰਹੀ ਸੀ।"
MGL ਨੇ ਸਾਫ਼ ਕੀਤਾ ਹੈ ਕਿ ਹੁਣ ਪਾਈਪਲਾਈਨ ਵਿਛਾਉਣ ਦੀ ਲਾਗਤ ਵਿੱਚ ਮਿਲਣ ਵਾਲੀ ਸਹਾਇਤਾ ਖ਼ਤਮ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਸੈਲਫ਼ ਫੰਡਿਡ ਇੰਸਟਾਲੇਸ਼ਨਸ 'ਤੇ ਮਿਲਣ ਵਾਲੀ ਮਹੀਨਾਵਾਰ ਬਿੱਲ ਸਬਸਿਡੀ ਵੀ ਬੰਦ ਕਰ ਦਿੱਤੀ ਗਈ ਹੈ। ਯਾਨੀ ਹੁਣ ਨਵੇਂ ਅਤੇ ਕੁਝ ਮੌਜੂਦਾ ਗਾਹਕਾਂ ਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਖ਼ਰਚਾ ਚੁੱਕਣਾ ਪੈ ਸਕਦਾ ਹੈ।
Due to the ongoing geopolitical situation and its impact, MGL has been constrained to discontinue all support schemes and subsidies with immediate effect.
We understand how this may affect the customers, and we sincerely regret any inconvenience caused. MGL remains… pic.twitter.com/KIFzVolyNf
— Mahanagar Gas Ltd. (@mahanagargas) May 25, 2026
ਹਾਲਾਂਕਿ ਕੰਪਨੀ ਨੇ ਇਹ ਵੀ ਕਿਹਾ ਹੈ ਕਿ PNG ਅਤੇ CNG ਦੀ ਸਪਲਾਈ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ ਅਤੇ ਗਾਹਕਾਂ ਨੂੰ ਸੁਰੱਖਿਅਤ ਅਤੇ ਭਰੋਸੇਮੰਦ ਗੈਸ ਸੇਵਾ ਦੇਣ ਲਈ ਉਹ ਵਚਨਬੱਧ ਹਨ।
ਮਜਬੂਰੀ ਵਿੱਚ ਲੈਣਾ ਪੈ ਰਿਹਾ ਫੈਸਲਾ- ਕੰਪਨੀ ਨੇ ਦਿੱਤਾ ਬਿਆਨ
MGL ਨੇ ਗਾਹਕਾਂ ਕੋਲੋਂ ਇਸ ਫੈਸਲੇ ਲਈ ਮਾਫੀ ਮੰਗੀ ਹੈ। ਕੰਪਨੀ ਦਾ ਕਹਿਣਾ ਹੈ ਕਿ ਮੌਜੂਦਾ ਅੰਤਰਰਾਸ਼ਟਰੀ ਹਾਲਾਤਾਂ ਦੇ ਅਸਰ ਕਾਰਨ ਇਹ ਫੈਸਲਾ ਲੈਣਾ ਮਜਬੂਰੀ ਬਣ ਗਿਆ। ਪਰ ਇਸ ਐਲਾਨ ਮਗਰੋਂ ਆਮ ਲੋਕਾਂ ਦੇ ਘਰੇਲੂ ਬਜਟ 'ਤੇ ਦਬਾਅ ਵਧਣ ਖਦਸ਼ਾ ਜ਼ਰੂਰ ਵਧ ਗਿਆ ਹੈ।