ਜੀਐਸਟੀ ਸੁਧਾਰਾਂ ਨਾਲ ਬਿਜ਼ਨਸ ਕਲਾਸ ਅਤੇ ਪ੍ਰੀਮੀਅਮ ਕਲਾਸ ਵਿੱਚ ਹਵਾਈ ਯਾਤਰਾ (GST on Air Travel Tickets) ਮਹਿੰਗੀ ਹੋ ਸਕਦੀ ਹੈ, ਕਿਉਂਕਿ ਜੀਐਸਟੀ ਨੂੰ ਇਨਪੁੱਟ ਟੈਕਸ ਕ੍ਰੈਡਿਟ ਸਮੇਤ ਮੌਜੂਦਾ 12% ਤੋਂ ਵਧਾ ਕੇ 18% ਕੀਤਾ ਜਾ ਸਕਦਾ ਹੈ।
GST Council Meeting: ਜੀਐਸਟੀ ਕੌਂਸਲ ਦੀ 56ਵੀਂ ਮੀਟਿੰਗ ਸ਼ੁਰੂ ਹੋ ਗਈ ਹੈ। ਇਹ ਮੀਟਿੰਗ ਨਵੀਂ ਦਿੱਲੀ ਵਿੱਚ ਹੋ ਰਹੀ ਹੈ। ਇਸਦੀ ਪ੍ਰਧਾਨਗੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕਰ ਰਹੇ ਹਨ। ਇਸ ਮੀਟਿੰਗ ਵਿੱਚ ਜੀਐਸਟੀ ਦਰਾਂ ਵਿੱਚ ਕਟੌਤੀ ਅਤੇ ਸੁਧਾਰਾਂ ਦੇ ਪ੍ਰਸਤਾਵਾਂ 'ਤੇ ਚਰਚਾ ਕੀਤੀ ਜਾਵੇਗੀ ਤੇ ਇਹ ਫੈਸਲਾ ਕੀਤਾ ਜਾਵੇਗਾ ਕਿ ਕਿਹੜੀਆਂ ਵਸਤਾਂ 'ਤੇ ਕਿੰਨਾ ਜੀਐਸਟੀ ਲਗਾਇਆ ਜਾਵੇਗਾ ਅਤੇ ਕਿਹੜੀ ਵਸਤੂ ਨੂੰ ਕਿਸ ਸਲੈਬ ਵਿੱਚ ਰੱਖਿਆ ਜਾਵੇਗਾ। ਜੀਐਸਟੀ ਸੁਧਾਰਾਂ ਨਾਲ ਬਿਜ਼ਨੈੱਸ ਕਲਾਸ ਅਤੇ ਪ੍ਰੀਮੀਅਮ ਕਲਾਸ ਵਿੱਚ ਹਵਾਈ ਯਾਤਰਾ (GST on Air Travel Tickets) ਮਹਿੰਗੀ ਹੋ ਸਕਦੀ ਹੈ, ਕਿਉਂਕਿ ਜੀਐਸਟੀ ਨੂੰ ਇਨਪੁੱਟ ਟੈਕਸ ਕ੍ਰੈਡਿਟ ਸਮੇਤ ਮੌਜੂਦਾ 12% ਤੋਂ ਵਧਾ ਕੇ 18% ਕੀਤਾ ਜਾ ਸਕਦਾ ਹੈ।
ਜੀਐਸਟੀ ਦੇ ਅਧੀਨ ਆਉਣ ਵਾਲੀਆਂ ਸਾਰੀਆਂ ਵਸਤਾਂ ਨੂੰ 5% ਅਤੇ 18% ਦੇ ਦੋ ਸਲੈਬਾਂ ਵਿੱਚ ਰੱਖਿਆ ਜਾ ਸਕਦਾ ਹੈ। ਪਰ ਲਗਜ਼ਰੀ ਵਸਤੂਆਂ ਨੂੰ ਇਸ ਤੋਂ ਬਾਹਰ ਰੱਖਿਆ ਜਾਵੇਗਾ। ਲਗਜ਼ਰੀ ਵਸਤੂਆਂ 'ਤੇ 40% ਜੀਐਸਟੀ ਲਗਾਇਆ ਜਾ ਸਕਦਾ ਹੈ। ਇਸ ਵੇਲੇ ਜੀਐਸਟੀ ਦੇ 4 ਸਲੈਬ ਹਨ। ਇਹ 5%, 12%, 18% ਅਤੇ 28% ਹਨ। ਇਹਨਾਂ ਵਿੱਚੋਂ 12 ਅਤੇ 28% ਸਲੈਬਾਂ ਨੂੰ ਖਤਮ ਕੀਤਾ ਜਾ ਸਕਦਾ ਹੈ।
ਕੀ ਹਵਾਈ ਯਾਤਰਾ ਮਹਿੰਗੀ ਹੋ ਜਾਵੇਗੀ
ਸੂਤਰਾਂ ਅਨੁਸਾਰ, ਘਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਤਰ੍ਹਾਂ ਦੇ ਇਕਾਨਮੀ ਕਲਾਸ ਟਿਕਟਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਵਰਤਮਾਨ ਵਿੱਚ, ਇਕਾਨਮੀ ਕਲਾਸ ਟਿਕਟਾਂ 'ਤੇ 5% ਜੀਐਸਟੀ ਲਗਾਇਆ ਜਾਂਦਾ ਹੈ। ਪ੍ਰੀਮੀਅਮ ਇਕਾਨਮੀ, ਬਿਜ਼ਨੈੱਸ ਅਤੇ ਫਸਟ ਕਲਾਸ ਟਿਕਟਾਂ 'ਤੇ 12% ਜੀਐਸਟੀ ਲਗਾਇਆ ਜਾਂਦਾ ਹੈ, ਜੋ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੋਵਾਂ ਲਈ ਲਾਗੂ ਹੁੰਦਾ ਹੈ।
ਜੀਐਸਟੀ ਕੌਂਸਲ ਦੀ 56ਵੀਂ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਜਾ ਸਕਦੇ ਹਨ। ਸੂਤਰਾਂ ਅਨੁਸਾਰ ਮੰਤਰੀ ਸਮੂਹ (ਜੀਓਐਮ) ਨੇ 12% ਅਤੇ 28% ਦੀਆਂ ਦਰਾਂ ਨੂੰ ਖਤਮ ਕਰਨ ਅਤੇ ਵਸਤੂ-ਵਾਰ ਪੁਨਰਵਰਗੀਕਰਨ ਰਾਹੀਂ ਵਸਤੂਆਂ ਨੂੰ ਦੋ ਸਲੈਬਾਂ ਵਿੱਚ ਰੱਖਣ ਦੀ ਸਿਫਾਰਸ਼ ਕੀਤੀ ਹੈ।
ਇਸ ਵੇਲੇ ਹਵਾਈ ਟਿਕਟਾਂ 'ਤੇ 5% ਜਾਂ 12% ਜੀਐਸਟੀ ਲਗਾਇਆ ਜਾਂਦਾ ਹੈ। ਇਸ ਵਿੱਚੋਂ 12% ਬਿਜ਼ਨੈੱਸ ਕਲਾਸ ਲਈ ਹੈ। ਇਸਨੂੰ 18% ਸਲੈਬ ਵਿੱਚ ਪਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਕਾਨਮੀ ਕਲਾਸ 'ਤੇ 5% ਜੀਐਸਟੀ ਪਹਿਲਾਂ ਵਾਂਗ ਹੀ ਰਹਿ ਸਕਦਾ ਹੈ। ਇਸ ਵਿੱਚ ਕੋਈ ਬਦਲਾਅ ਨਹੀਂ ਹੋ ਸਕਦਾ।