ਬਜਟ 2026 : ਪਤੀ-ਪਤਨੀ ਤੇ 'ਸਿੰਗਲ ITR', ਕੀ ਬਜਟ 'ਚ ਮਿਲੇਗੀ ਇਹ ਵੱਡੀ ਸੌਗਾਤ? ਜਾਣੋ ਜੁਆਇੰਟ ਟੈਕਸ ਸਿਸਟਮ ਦੇ ਫਾਇਦੇ
ਜੇਕਰ ਪਰਿਵਾਰ ਵਿੱਚ ਸਿਰਫ਼ ਇੱਕ ਜੀਅ ਕਮਾਉਂਦਾ ਹੈ ਅਤੇ ਦੂਜਾ ਨਹੀਂ ਤਾਂ ਟੈਕਸ ਦਾ ਸਾਰਾ ਬੋਝ ਇੱਕ 'ਤੇ ਪੈਂਦਾ ਹੈ। ਜੁਆਇੰਟ ਟੈਕਸੇਸ਼ਨ ਨਾਲ ਪੂਰੇ ਪਰਿਵਾਰ ਨੂੰ ਇੱਕ ਇਕਾਈ ਮੰਨਿਆ ਜਾਵੇਗਾ, ਜਿਸ ਨਾਲ ਟੈਕਸ ਸਲੈਬ ਵਿੱਚ ਫਾਇਦਾ ਮਿਲ ਸਕਦਾ ਹੈ।
Publish Date: Thu, 22 Jan 2026 04:17 PM (IST)
Updated Date: Thu, 22 Jan 2026 04:24 PM (IST)
ਨਵੀਂ ਦਿੱਲੀ : 1 ਫਰਵਰੀ ਨੂੰ ਪੇਸ਼ ਹੋਣ ਵਾਲੇ ਕੇਂਦਰੀ ਬਜਟ ਵਿੱਚ ICAI (Institute of Chartered Accountants of India) ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਭਾਰਤ ਵਿੱਚ ਵੀ ਅਮਰੀਕਾ ਅਤੇ ਜਰਮਨੀ ਵਾਂਗ ਵਿਆਹੇ ਜੋੜਿਆਂ ਲਈ ਸਾਂਝਾ ਟੈਕਸ ਰਿਟਰਨ ਭਰਨ ਦਾ ਆਪਸ਼ਨ ਹੋਣਾ ਚਾਹੀਦਾ ਹੈ।
ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਪਤੀ ਅਤੇ ਪਤਨੀ ਨੂੰ ਆਪਣੀ ਕਮਾਈ 'ਤੇ ਵੱਖ-ਵੱਖ ਟੈਕਸ ਭਰਨਾ ਪੈਂਦਾ ਹੈ। ICAI ਦਾ ਪ੍ਰਸਤਾਵ ਹੈ ਕਿ ਵਿਆਹੇ ਜੋੜਿਆਂ ਨੂੰ Optional Joint Tax System (ਵਿਕਲਪਿਕ ਸਾਂਝੀ ਟੈਕਸ ਪ੍ਰਣਾਲੀ) ਦਿੱਤੀ ਜਾਵੇ। ਇਸ ਨਾਲ ਟੈਕਸ ਭਰਨ ਦੀ ਪ੍ਰਕਿਰਿਆ ਸੌਖੀ ਹੋਵੇਗੀ ਅਤੇ ਟੈਕਸ ਪ੍ਰਸ਼ਾਸਨ ਮਜ਼ਬੂਤ ਹੋਵੇਗਾ।
ਜੁਆਇੰਟ ਟੈਕਸੇਸ਼ਨ ਦੇ ਫਾਇਦੇ (Benefits)
ਸਿੰਗਲ ਇਨਕਮ ਵਾਲੇ ਪਰਿਵਾਰਾਂ ਨੂੰ ਰਾਹਤ : ਜੇਕਰ ਪਰਿਵਾਰ ਵਿੱਚ ਸਿਰਫ਼ ਇੱਕ ਜੀਅ ਕਮਾਉਂਦਾ ਹੈ ਅਤੇ ਦੂਜਾ ਨਹੀਂ ਤਾਂ ਟੈਕਸ ਦਾ ਸਾਰਾ ਬੋਝ ਇੱਕ 'ਤੇ ਪੈਂਦਾ ਹੈ। ਜੁਆਇੰਟ ਟੈਕਸੇਸ਼ਨ ਨਾਲ ਪੂਰੇ ਪਰਿਵਾਰ ਨੂੰ ਇੱਕ ਇਕਾਈ ਮੰਨਿਆ ਜਾਵੇਗਾ, ਜਿਸ ਨਾਲ ਟੈਕਸ ਸਲੈਬ ਵਿੱਚ ਫਾਇਦਾ ਮਿਲ ਸਕਦਾ ਹੈ।
ਟੈਕਸ ਚੋਰੀ 'ਤੇ ਲਗਾਮ: ਕਈ ਵਾਰ ਲੋਕ ਟੈਕਸ ਬਚਾਉਣ ਲਈ ਆਪਣੀ ਇਨਕਮ ਪਰਿਵਾਰਕ ਮੈਂਬਰਾਂ ਦੇ ਨਾਮ 'ਤੇ ਟ੍ਰਾਂਸਫਰ ਕਰਦੇ ਹਨ। ਸਾਂਝਾ ਰਿਟਰਨ ਹੋਣ ਨਾਲ ਇਹ ਗੜਬੜੀ ਘੱਟ ਜਾਵੇਗੀ।
ਕੰਪਲਾਇੰਸ ਵਿੱਚ ਆਸਾਨੀ: ਦੋ ਵੱਖ-ਵੱਖ ITR ਭਰਨ ਦੀ ਬਜਾਏ ਇੱਕੋ ਫਾਰਮ ਭਰਨਾ ਜੋੜਿਆਂ ਲਈ ਸਮੇਂ ਦੀ ਬਚਤ ਅਤੇ ਸੌਖਾ ਹੋਵੇਗਾ।
ਵਿਦੇਸ਼ੀ ਤਰਜ਼ 'ਤੇ ਸੁਧਾਰ : ਅਮਰੀਕਾ (USA) ਅਤੇ ਯੂਨਾਈਟਿਡ ਕਿੰਗਡਮ (UK) ਵਰਗੇ ਦੇਸ਼ਾਂ ਵਿੱਚ ਇਹ ਸਿਸਟਮ ਪਹਿਲਾਂ ਹੀ ਸਫਲਤਾਪੂਰਵਕ ਚੱਲ ਰਿਹਾ ਹੈ।