EPFO ਕਢਵਾਉਣ ਦੇ ਨਿਯਮਾਂ ਨੂੰ ਲੈ ਕੇ ਆਇਆ ਵੱਡਾ ਅਪਡੇਟ, UPI ਰਾਹੀਂ ਵੀ ਕਢਵਾਏ ਜਾ ਸਕਣਗੇ ਪੈਸੇ; ਇਸ ਦਿਨ ਤੋਂ ਹੋਵੇਗੀ ਸ਼ੁਰੂਆਤ
EPFO 3.0 ਲਾਗੂ ਹੁੰਦੇ ਹੀ ਕਢਵਾਈ ਜਾਣ ਵਾਲੀ ਰਕਮ 'ਚ ਵਾਧਾ ਹੋਵੇਗਾ। ਇਸ ਤਹਿਤ ਹੁਣ ਮੁਲਾਜ਼ਮਾਂ ਨੂੰ ਪੈਸੇ ਕਢਵਾਉਣ 'ਤੇ ਜ਼ਿਆਦਾ ਰਕਮ ਮਿਲੇਗੀ। ਮੌਜੂਦਾ ਸਮੇਂ ਪੈਸੇ ਕਢਵਾਉਣ 'ਤੇ ਕਰਮਚਾਰੀਆਂ ਨੂੰ ਸਿਰਫ਼ ਆਪਣੇ ਵੱਲੋਂ ਜਮ੍ਹਾਂ ਕੀਤੇ ਪੈਸੇ ਅਤੇ ਵਿਆਜ ਹੀ ਮਿਲਦਾ ਹੈ।
Publish Date: Tue, 21 Apr 2026 03:08 PM (IST)
Updated Date: Tue, 21 Apr 2026 03:11 PM (IST)
EPFO Withdrawal Rules: ਅੱਜ ਲਗਪਗ ਹਰ ਨੌਕਰੀਪੇਸ਼ਾ ਵਿਅਕਤੀ ਦੀ ਤਨਖਾਹ ਦਾ ਕੁਝ ਹਿੱਸਾ ਪੀਐਫ (PF) ਖਾਤੇ 'ਚ ਜਮ੍ਹਾਂ ਹੁੰਦਾ ਹੈ। ਆਮ ਤੌਰ 'ਤੇ ਪੀਐਫ ਦਾ ਪੈਸਾ 60 ਸਾਲ ਦੀ ਉਮਰ ਜਾਂ ਰਿਟਾਇਰ ਹੋਣ 'ਤੇ ਮਿਲਦਾ ਹੈ। ਪਰ ਕੁਝ ਖਾਸ ਹਾਲਾਤ 'ਚ ਤੁਸੀਂ ਇਹ ਪੈਸੇ ਪਹਿਲਾਂ ਵੀ ਕਢਵਾ ਸਕਦੇ ਹੋ। ਮੀਡੀਆ ਰਿਪੋਰਟਾਂ 'ਚ ਕਾਫ਼ੀ ਸਮੇਂ ਤੋਂ ਇਹ ਚਰਚਾ ਚੱਲ ਰਹੀ ਹੈ ਕਿ ਈਪੀਐਫਓ (EPFO) ਦਾ ਪੈਸਾ ਬਹੁਤ ਜਲਦੀ ਯੂਪੀਆਈ (UPI EPFO Withdrawal) ਰਾਹੀਂ ਵੀ ਕਢਵਾਇਆ ਜਾ ਸਕੇਗਾ।
ਪਰ ਇਹ ਕੰਮ ਕਦੋਂ ਤਕ ਪੂਰਾ ਹੋਵੇਗਾ, ਇਸ ਬਾਰੇ ਕੋਈ ਸਹੀ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਸੀ। ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਹੁਣ ਇਸ ਨਾਲ ਜੁੜੀ ਇਕ ਨਵੀਂ ਤਰੀਕ ਸਾਹਮਣੇ ਆਈ ਹੈ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਮਾਰਚ ਤਕ ਯੂਪੀਆਈ ਸੇਵਾ ਦੀ ਸ਼ੁਰੂਆਤ ਹੋ ਜਾਵੇਗੀ, ਹਾਲਾਂਕਿ ਅਜਿਹਾ ਨਹੀਂ ਹੋਇਆ।
UPI EPFO Withdrawal ਦੀ ਕਦੋਂ ਹੋਵੇਗੀ ਸ਼ੁਰੂਆਤ?
ਮੀਡੀਆ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਈਪੀਐਫਓ ਨਾਲ ਜੁੜੀ ਯੂਪੀਆਈ ਸੇਵਾ ਦੀ ਸ਼ੁਰੂਆਤ ਮਈ 'ਚ ਹੋ ਸਕਦੀ ਹੈ। ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ (Official) ਜਾਣਕਾਰੀ ਨਹੀਂ ਮਿਲੀ ਹੈ।
EPFO Withdrawal Rules: ਕਿੰਨਾ ਪੈਸਾ ਕਢਵਾ ਸਕੋਗੇ?
ਈਪੀਐਫਓ 3.0 (EPFO 3.0) ਲਾਗੂ ਹੁੰਦੇ ਹੀ ਕਢਵਾਈ ਜਾਣ ਵਾਲੀ ਰਕਮ 'ਚ ਵਾਧਾ ਹੋਵੇਗਾ। ਈਪੀਐਫਓ 3.0 ਤਹਿਤ ਹੁਣ ਮੁਲਾਜ਼ਮਾਂ ਨੂੰ ਪੈਸੇ ਕਢਵਾਉਣ 'ਤੇ ਜ਼ਿਆਦਾ ਰਕਮ ਮਿਲੇਗੀ। ਮੌਜੂਦਾ ਸਮੇਂ ਪੈਸੇ ਕਢਵਾਉਣ 'ਤੇ ਕਰਮਚਾਰੀਆਂ ਨੂੰ ਸਿਰਫ਼ ਆਪਣੇ ਵੱਲੋਂ ਜਮ੍ਹਾਂ ਕੀਤੇ ਪੈਸੇ ਅਤੇ ਵਿਆਜ ਹੀ ਮਿਲਦਾ ਹੈ। ਈਪੀਐਫਓ 3.0 ਲਾਗੂ ਹੁੰਦੇ ਹੀ ਮੁਲਾਜ਼ਮਾਂ ਨੂੰ ਕੰਪਨੀ ਵੱਲੋਂ ਜਮ੍ਹਾਂ ਕੀਤੇ ਪੈਸੇ ਅਤੇ ਉਸ ਦਾ ਵਿਆਜ ਵੀ ਮਿਲੇਗਾ। ਇਸ ਤਰ੍ਹਾਂ ਕੁੱਲ ਰਕਮ ਵਧ ਜਾਵੇਗੀ।
ਇਸ ਦੇ ਨਾਲ ਹੀ ਹੁਣ ਮੁਲਾਜ਼ਮ ਨੌਕਰੀ ਛੱਡਣ 'ਤੇ 75 ਫੀਸਦੀ ਪੈਸਾ ਕਢਵਾ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਨੌਕਰੀ ਛੱਡੇ ਹੋਏ ਇਕ ਸਾਲ ਹੋ ਜਾਵੇ ਤਾਂ ਬਾਕੀ ਬਚਿਆ 25 ਫੀਸਦੀ ਪੈਸਾ ਵੀ ਕਢਵਾਇਆ ਜਾ ਸਕੇਗਾ। ਇਸ ਦੇ ਨਾਲ ਹੀ ਈਪੀਐਫਓ ਨਾਲ ਜੁੜੇ ਕਈ ਹੋਰ ਨਿਯਮ ਵੀ ਲਾਗੂ ਹੋਏ ਹਨ।
ਈਪੀਐਫਓ 3.0 ਦੇ ਤਹਿਤ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਈਪੀਐਫਓ ਅਧੀਨ ਮਿਲਣ ਵਾਲੀਆਂ ਸੇਵਾਵਾਂ ਨੂੰ ਹੋਰ ਵਧੇਰੇ ਸੁਵਿਧਾਜਨਕ ਬਣਾਇਆ ਜਾਵੇ।