ਬੈਂਕ ਨੋਟ, ਪਾਸਪੋਰਟ ਤੇ ਅਸਟਾਮ ਪੇਪਰਾਂ ਨਾਲ ਜੁੜੀ ਵੱਡੀ ਖ਼ਬਰ : CWBN ਲਾਈਨ ਦੇ ਪ੍ਰਸਤਾਵ ਨੂੰ ਮਿਲੀ ਮਨਜ਼ੂਰੀ, ਜਾਣੋ ਇਸਦੇ ਫਾਇਦੇ
ਇਹ ਇੱਕ ਬਹੁਤ ਹੀ ਉੱਨਤ ਤਕਨੀਕ ਹੈ ਜਿਸ ਰਾਹੀਂ ਅਜਿਹਾ ਕਾਗਜ਼ ਤਿਆਰ ਕੀਤਾ ਜਾਂਦਾ ਹੈ ਜਿਸ ਵਿੱਚ ਵਾਟਰਮਾਰਕ (Watermark) ਕਾਗਜ਼ ਦੇ ਅੰਦਰ ਹੀ ਬਣਾਇਆ ਜਾਂਦਾ ਹੈ। ਇਸ ਦੀ ਵਰਤੋਂ ਬੈਂਕ ਨੋਟਾਂ, ਪਾਸਪੋਰਟਾਂ ਅਤੇ ਗੈਰ-ਨਿਆਇਕ ਅਸਟਾਮ ਪੇਪਰਾਂ (Non-judicial stamp papers) ਨੂੰ ਬਣਾਉਣ ਲਈ ਕੀਤੀ ਜਾਂਦੀ ਹੈ
Publish Date: Thu, 08 Jan 2026 11:27 AM (IST)
Updated Date: Thu, 08 Jan 2026 11:38 AM (IST)
ਨਵੀਂ ਦਿੱਲੀ: ਭਾਰਤ ਸਰਕਾਰ ਨੇ ਦੇਸ਼ ਵਿੱਚ ਬੈਂਕ ਨੋਟਾਂ, ਪਾਸਪੋਰਟਾਂ ਅਤੇ ਅਸਟਾਮ ਪੇਪਰਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਹਾਈ-ਸਕਿਊਰਿਟੀ ਪੇਪਰ ਤਿਆਰ ਕਰਨ ਲਈ 1,800 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵੀਂ 'ਸਿਲੰਡਰ ਮੋਲਡ ਵਾਟਰਮਾਰਕ ਬੈਂਕਨੋਟ' (CWBN) ਲਾਈਨ ਸਥਾਪਤ ਕਰਨ ਦੇ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਇਹ ਇੱਕ ਬਹੁਤ ਹੀ ਉੱਨਤ ਤਕਨੀਕ ਹੈ ਜਿਸ ਰਾਹੀਂ ਅਜਿਹਾ ਕਾਗਜ਼ ਤਿਆਰ ਕੀਤਾ ਜਾਂਦਾ ਹੈ ਜਿਸ ਵਿੱਚ ਵਾਟਰਮਾਰਕ (Watermark) ਕਾਗਜ਼ ਦੇ ਅੰਦਰ ਹੀ ਬਣਾਇਆ ਜਾਂਦਾ ਹੈ। ਇਸ ਦੀ ਵਰਤੋਂ ਬੈਂਕ ਨੋਟਾਂ, ਪਾਸਪੋਰਟਾਂ ਅਤੇ ਗੈਰ-ਨਿਆਇਕ ਅਸਟਾਮ ਪੇਪਰਾਂ (Non-judicial stamp papers) ਨੂੰ ਬਣਾਉਣ ਲਈ ਕੀਤੀ ਜਾਂਦੀ ਹੈ ਤਾਂ ਜੋ ਨਕਲੀ ਨੋਟਾਂ ਜਾਂ ਦਸਤਾਵੇਜ਼ਾਂ 'ਤੇ ਲਗਾਮ ਲਗਾਈ ਜਾ ਸਕੇ।
ਕਿਉਂ ਲੋੜ ਪਈ ਇਸ ਫੈਸਲੇ ਦੀ
- ਵਧਦੀ ਮੰਗ: ਸਾਲ 2024-25 ਵਿੱਚ ਜਾਰੀ ਕੀਤੇ ਜਾਣ ਵਾਲੇ ਪਾਸਪੋਰਟਾਂ ਦੀ ਗਿਣਤੀ 1.4 ਕਰੋੜ ਤੋਂ ਪਾਰ ਹੋ ਗਈ ਹੈ।
- ਪੁਰਾਣੀਆਂ ਮਸ਼ੀਨਾਂ: ਨਰਮਦਾਪੁਰਮ ਦੀ ਸਕਿਊਰਿਟੀ ਪੇਪਰ ਮਿੱਲ (SPM) ਵਿੱਚ ਮੌਜੂਦ ਮਸ਼ੀਨਾਂ 1970 ਦੇ ਦਹਾਕੇ ਤੋਂ ਚੱਲ ਰਹੀਆਂ ਹਨ, ਜਿਨ੍ਹਾਂ ਨੂੰ ਹੁਣ ਬਦਲਣ ਦੀ ਲੋੜ ਹੈ।
- ਨੋਟਾਂ ਦੀ ਬਦਲੀ: ਸਰਕੂਲੇਸ਼ਨ ਵਿੱਚ ਮੌਜੂਦ ਪੁਰਾਣੇ ਨੋਟਾਂ ਨੂੰ ਲਗਾਤਾਰ ਬਦਲਣ ਲਈ ਵੱਡੀ ਮਾਤਰਾ ਵਿੱਚ ਸਕਿਊਰਿਟੀ ਪੇਪਰ ਦੀ ਲੋੜ ਹੁੰਦੀ ਹੈ।
ਮੁੱਖ ਫਾਇਦੇ ਤੇ ਤਬਦੀਲੀਆਂ
- ਉਤਪਾਦਨ ਹੋਵੇਗਾ ਦੁੱਗਣਾ: ਨਵੀਂ CWBN ਲਾਈਨ ਦੀ ਸਾਲਾਨਾ ਸਮਰੱਥਾ 6,000 ਟਨ ਹੋਵੇਗੀ। ਇਸ ਨਾਲ ਮਿੱਲ ਦੀ ਕੁੱਲ ਸਮਰੱਥਾ ਵੱਧ ਕੇ 12,000 ਟਨ ਹੋ ਜਾਵੇਗੀ।
- ਆਤਮ-ਨਿਰਭਰ ਭਾਰਤ: ਇਸ ਕਦਮ ਨਾਲ ਭਾਰਤ ਅਗਲੇ ਕਈ ਦਹਾਕਿਆਂ ਤੱਕ ਹਾਈ-ਸਕਿਊਰਿਟੀ ਪੇਪਰ ਦੇ ਮਾਮਲੇ ਵਿੱਚ ਆਤਮ-ਨਿਰਭਰ ਹੋ ਜਾਵੇਗਾ।
- ਵਾਤਾਵਰਣ ਦੇ ਅਨੁਕੂਲ: ਨਵੀਂ ਮਸ਼ੀਨਰੀ ਆਧੁਨਿਕ ਹੋਣ ਦੇ ਨਾਲ-ਨਾਲ ਪਾਣੀ ਦੀ ਬਚਤ ਕਰਨ ਵਾਲੀ ਅਤੇ ਪ੍ਰਦੂਸ਼ਣ ਰਹਿਤ ਹੋਵੇਗੀ।