ਸਭ ਤੋਂ ਅਹਿਮ ਸਵਾਲ ਇਹੀ ਹੈ। ਦੱਸ ਦੇਈਏ ਕਿ ਗ੍ਰੈਚੁਟੀ ਦੀ ਕੈਲਕੂਲੇਸ਼ਨ ਸਿਰਫ਼ ਬੇਸਿਕ ਸੈਲਰੀ + ਮਹਿੰਗਾਈ ਭੱਤਾ (DA) ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਇਸ ਵਿਚ ਗ੍ਰਾਸ ਸੈਲਰੀ (ਜਿਸ ਵਿੱਚ HRA, ਬੋਨਸ, ਭੱਤੇ ਆਦਿ) ਜਾਂ CTC ਨੂੰ ਸ਼ਾਮਲ ਨਹੀਂ ਕੀਤਾ ਜਾਂਦਾ। ਯਾਨੀ ਜੇਕਰ ਤੁਹਾਡੀ ਸੈਲਰੀ ਸਟ੍ਰਕਚਰ 'ਚ ਕਈ ਤਰ੍ਹਾਂ ਦੇ ਭੱਤੇ ਹਨ, ਤਾਂ ਵੀ ਗ੍ਰੈਚੁਟੀ ਕੱਢਦੇ ਸਮੇਂ ਸਿਰਫ਼ ਬੇਸਿਕ ਤੇ DA ਹੀ ਮਾਇਨੇ ਰੱਖਦੇ ਹਨ।

ਨਵੀਂ ਦਿੱਲੀ : ਨੌਕਰੀਪੇਸ਼ਾ ਲੋਕਾਂ ਲਈ ਗ੍ਰੈਚੁਟੀ ਅਹਿਮ ਵਿੱਤੀ ਲਾਭ (Financial Benefit) ਹੈ, ਜੋ ਲੰਬੇ ਸਮੇਂ ਤਕ ਇੱਕੋ ਕੰਪਨੀ 'ਚ ਕੰਮ ਕਰਨ ਤੋਂ ਬਾਅਦ ਮਿਲਦਾ ਹੈ। ਪਰ ਅਕਸਰ ਲੋਕਾਂ ਦੇ ਮਨ ਵਿਚ ਇਹ ਸਵਾਲ ਹੁੰਦਾ ਹੈ ਕਿ ਗ੍ਰੈਚੁਟੀ ਦੀ ਕੈਲਕੂਲੇਸ਼ਨ ਬੇਸਿਕ ਸੈਲਰੀ 'ਤੇ ਹੁੰਦੀ ਹੈ, ਗ੍ਰੌਸ ਸੈਲਰੀ 'ਤੇ ਹੁੰਦੀ ਹੈ ਜਾਂ ਫਿਰ CTC (Cost to Company) 'ਤੇ। ਸਹੀ ਜਾਣਕਾਰੀ ਨਾ ਹੋਣ ਕਾਰਨ ਕਈ ਲੋਕ ਆਪਣੇ ਅਸਲ ਲਾਭ ਦਾ ਅੰਦਾਜ਼ਾ ਨਹੀਂ ਲਗਾ ਪਾਉਂਦੇ। ਇੱਥੇ ਅਸੀਂ ਤੁਹਾਨੂੰ ਆਸਾਨ ਭਾਸ਼ਾ ਵਿੱਚ ਸਮਝਾਵਾਂਗੇ ਕਿ ਗ੍ਰੈਚੁਟੀ ਕਿਸ ਆਧਾਰ 'ਤੇ ਤੈਅ ਹੁੰਦੀ ਹੈ ਅਤੇ ਇਸਨੂੰ ਕਿਵੇਂ ਕੈਲਕੂਲੇਟ ਕੀਤਾ ਜਾ ਸਕਦਾ ਹੈ।
ਗ੍ਰੈਚੁਟੀ ਇਕ ਤਰ੍ਹਾਂ ਦਾ ਇਨਾਮ ਜਾਂ ਧੰਨਵਾਦ ਰਾਸ਼ੀ ਹੈ, ਜੋ ਕਿਸੇ ਮਾਲਕ (Employer) ਵੱਲੋਂ ਆਪਣੇ ਮੁਲਾਜ਼ਮ ਨੂੰ ਲੰਬੇ ਸਮੇਂ ਤਕ ਸੇਵਾਵਾਂ ਦੇਣ ਬਦਲੇ ਦਿੱਤੀ ਜਾਂਦੀ ਹੈ। ਭਾਰਤ ਵਿਚ ਗ੍ਰੈਚੁਟੀ ਦਾ ਪ੍ਰਬੰਧ “ਪੇਮੈਂਟ ਆਫ ਗ੍ਰੈਚੁਟੀ ਐਕਟ, 1972” ਤਹਿਤ ਆਉਂਦਾ ਹੈ। ਆਮ ਤੌਰ 'ਤੇ, ਕਿਸੇ ਕਰਮਚਾਰੀ ਨੂੰ ਗ੍ਰੈਚੁਟੀ ਲੈਣ ਲਈ ਘੱਟੋ-ਘੱਟ 5 ਸਾਲ ਤਕ ਇੱਕੋ ਕੰਪਨੀ 'ਚ ਕੰਮ ਕਰਨਾ ਜ਼ਰੂਰੀ ਹੁੰਦਾ ਹੈ।
ਕੁਝ ਮਾਮਲਿਆਂ ਵਿੱਚ ਤੁਸੀਂ 5 ਸਾਲ ਤੋਂ ਪਹਿਲਾਂ ਵੀ ਗ੍ਰੈਚੁਟੀ ਲਈ ਕਲੇਮ ਕਰ ਸਕਦੇ ਹੋ। ਬਿਮਾਰੀ ਜਾਂ ਹਾਦਸੇ ਕਾਰਨ ਸਥਾਈ ਅਪਾਹਜਤਾ ਵਰਗੇ ਮਾਮਲਿਆਂ 'ਚ ਪੰਜ ਸਾਲ ਪੂਰੇ ਹੋਣ ਤੋਂ ਪਹਿਲਾਂ ਵੀ ਗ੍ਰੈਚੁਟੀ ਦਾ ਕਲੇਮ ਕੀਤਾ ਜਾ ਸਕਦਾ ਹੈ।
ਸਭ ਤੋਂ ਅਹਿਮ ਸਵਾਲ ਇਹੀ ਹੈ। ਦੱਸ ਦੇਈਏ ਕਿ ਗ੍ਰੈਚੁਟੀ ਦੀ ਕੈਲਕੂਲੇਸ਼ਨ ਸਿਰਫ਼ ਬੇਸਿਕ ਸੈਲਰੀ + ਮਹਿੰਗਾਈ ਭੱਤਾ (DA) ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਇਸ ਵਿਚ ਗ੍ਰਾਸ ਸੈਲਰੀ (ਜਿਸ ਵਿੱਚ HRA, ਬੋਨਸ, ਭੱਤੇ ਆਦਿ) ਜਾਂ CTC ਨੂੰ ਸ਼ਾਮਲ ਨਹੀਂ ਕੀਤਾ ਜਾਂਦਾ। ਯਾਨੀ ਜੇਕਰ ਤੁਹਾਡੀ ਸੈਲਰੀ ਸਟ੍ਰਕਚਰ 'ਚ ਕਈ ਤਰ੍ਹਾਂ ਦੇ ਭੱਤੇ ਹਨ, ਤਾਂ ਵੀ ਗ੍ਰੈਚੁਟੀ ਕੱਢਦੇ ਸਮੇਂ ਸਿਰਫ਼ ਬੇਸਿਕ ਤੇ DA ਹੀ ਮਾਇਨੇ ਰੱਖਦੇ ਹਨ।
ਗ੍ਰੈਚੁਟੀ = (ਬੇਸਿਕ ਸੈਲਰੀ + DA) × 15 × ਸੇਵਾ ਦੇ ਸਾਲ / 26
ਇੱਥੇ 15 ਦਾ ਮਤਲਬ ਹੈ 15 ਦਿਨਾਂ ਦੀ ਸੈਲਰੀ, ਅਤੇ 26 ਦਾ ਮਤਲਬ ਹੈ ਇੱਕ ਮਹੀਨੇ ਦੇ ਕੰਮਕਾਜੀ ਦਿਨ (ਐਤਵਾਰ ਨੂੰ ਛੱਡ ਕੇ)।
ਉਦਾਹਰਨ ਨਾਲ ਸਮਝੋ:
ਮੰਨ ਲਓ ਤੁਹਾਡੀ ਬੇਸਿਕ ਸੈਲਰੀ + DA = ₹20,000 ਪ੍ਰਤੀ ਮਹੀਨਾ ਹੈ ਅਤੇ ਤੁਸੀਂ 7 ਸਾਲ ਕੰਮ ਕੀਤਾ ਹੈ,
ਤਾਂ ਗ੍ਰੈਚੁਟੀ ਹੋਵੇਗੀ:
(20,000 × 15 × 7) / 26 = ₹80,769 (ਲਗਪਗ)
ਜੇਕਰ ਤੁਸੀਂ 6 ਮਹੀਨਿਆਂ ਤੋਂ ਜ਼ਿਆਦਾ ਵਾਧੂ ਸਮਾਂ ਕੰਮ ਕੀਤਾ ਹੈ ਤਾਂ ਉਸਨੂੰ ਪੂਰਾ ਇੱਕ ਸਾਲ ਮੰਨਿਆ ਜਾਂਦਾ ਹੈ। ਪਰ ਜੇਕਰ 6 ਮਹੀਨਿਆਂ ਤੋਂ ਘੱਟ ਹੈ ਤਾਂ ਉਸਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਉਦਾਹਰਨ ਲਈ, 7 ਸਾਲ 7 ਮਹੀਨਿਆਂ ਦੀ ਸੇਵਾ ਨੂੰ 8 ਸਾਲ ਮੰਨਿਆ ਜਾਵੇਗਾ, ਜਦੋਂ ਕਿ 7 ਸਾਲ 5 ਮਹੀਨਿਆਂ ਨੂੰ 7 ਸਾਲ ਹੀ ਗਿਣਿਆ ਜਾਵੇਗਾ।
ਕਿਹੜੇ ਮੁਲਾਜ਼ਮਾਂ ਨੂੰ ਮਿਲਦਾ ਹੈ ਲਾਭ?
ਗ੍ਰੈਚੁਟੀ ਉਨ੍ਹਾਂ ਮੁਲਾਜ਼ਮਾਂ ਨੂੰ ਮਿਲਦੀ ਹੈ ਜੋ ਕਿਸੇ ਕੰਪਨੀ ਵਿੱਚ 5 ਸਾਲ ਜਾਂ ਉਸ ਤੋਂ ਵੱਧ ਸਮੇਂ ਤੱਕ ਲਗਾਤਾਰ ਕੰਮ ਕਰਦੇ ਹਨ। ਹਾਲਾਂਕਿ, ਮੌਤ ਜਾਂ ਸਥਾਈ ਅਪਾਹਜਤਾ ਦੇ ਮਾਮਲਿਆਂ 'ਚ 5 ਸਾਲ ਦੀ ਸ਼ਰਤ ਲਾਗੂ ਨਹੀਂ ਹੁੰਦੀ। ਇਹ ਰਾਸ਼ੀ ਰਿਟਾਇਰਮੈਂਟ, ਅਸਤੀਫ਼ਾ ਜਾਂ ਨੌਕਰੀ ਖ਼ਤਮ ਹੋਣ 'ਤੇ ਦਿੱਤੀ ਜਾਂਦੀ ਹੈ।
ਜੇਕਰ ਕਿਸੇ ਕੰਪਨੀ ਨੂੰ ਇਸ ਐਕਟ ਦੇ ਤਹਿਤ ਕਵਰ ਨਹੀਂ ਕੀਤਾ ਜਾਂਦਾ ਤਾਂ ਵੀ ਉਸਦੇ ਮੁਲਾਜ਼ਮਾਂ ਨੂੰ ਗ੍ਰੈਚੁਟੀ ਮਿਲ ਸਕਦੀ ਹੈ। ਉਦੋਂ ਇਕ ਮਹੀਨੇ 'ਚ ਵਰਕਿੰਗ ਡੇਜ਼ 26 ਦੀ ਬਜਾਏ 30 ਦਿਨ ਗਿਣੇ ਜਾਂਦੇ ਹਨ।
ਗ੍ਰੈਚੁਟੀ = ਅੰਤਿਮ ਸੈਲਰੀ x (15/30) x ਸੇਵਾ ਦੇ ਸਾਲ
ਇਸ ਮਾਮਲੇ ਵਿੱਚ ₹20,000 ਦੇ ਉਦਾਹਰਨ ਨਾਲ 10 ਸਾਲ ਦੀ ਸੇਵਾ ਲਈ ਗ੍ਰੈਚੁਟੀ ₹1,00,000 ਹੋਵੇਗੀ।