PM Kisan Yojana ਦਾ ਪੈਸਾ ਜ਼ਮੀਨ ਦੀ ਸਹੀ ਜਾਣਕਾਰੀ ਦੇ ਆਧਾਰ 'ਤੇ ਦਿੱਤਾ ਜਾਂਦਾ ਹੈ। ਕਈ ਲੋਕ ਪੋਰਟਲ 'ਤੇ ਗਲਤ ਜਾਣਕਾਰੀ ਭਰਦੇ ਹਨ ਅਤੇ ਇੱਕ ਹੀ ਜ਼ਮੀਨ ਦੇ ਨੰਬਰ 'ਤੇ ਕਈ ਲੋਕ ਪੈਸੇ ਲੈ ਰਹੇ ਹੁੰਦੇ ਹਨ। ਅਜਿਹੇ ਸਾਰੇ ਕਿਸਾਨਾਂ ਦੇ ਖਾਤੇ ਵਿੱਚ ਅਗਲੀ ਕਿਸ਼ਤ ਦੇ ਪੈਸੇ ਰੁਕ ਸਕਦੇ ਹਨ। ਰਜਿਸਟ੍ਰੇਸ਼ਨ ਵੇਲੇ ਜ਼ਮੀਨ ਦੀ ਸਹੀ ਜਾਣਕਾਰੀ ਭਰੋ।

ਬਿਜ਼ਨੈੇੱਸ ਡੈਸਕ, ਨਵੀਂ ਦਿੱਲੀ : ਜੇਕਰ ਤੁਸੀਂ ਵੀ ਕਿਸਾਨ ਹੋ ਅਤੇ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਂਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਲਈ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੁੰਦੀ ਹੈ। ਰਜਿਸਟ੍ਰੇਸ਼ਨ ਲਈ ਹੁਣ ਕਿਸਾਨਾਂ ਨੂੰ ਸਾਈਬਰ ਕੈਫੇ ਜਾਂ ਕਿਸੇ CSC (ਕਾਮਨ ਸਰਵਿਸ ਸੈਂਟਰ) ਜਾਣ ਦੀ ਲੋੜ ਨਹੀਂ ਹੈ। PM Kisan Mobile App ਰਾਹੀਂ ਤੁਸੀਂ ਖ਼ੁਦ ਘਰ ਬੈਠੇ ਰਜਿਸਟ੍ਰੇਸ਼ਨ ਕਰ ਸਕਦੇ ਹੋ।
ਅਸੀਂ ਤੁਹਾਨੂੰ ਪੀਐਮ ਕਿਸਾਨ ਮੋਬਾਈਲ ਐਪ 'ਚ ਰਜਿਸਟ੍ਰੇਸ਼ਨ ਨਾਲ ਜੁੜੀਆਂ ਕੁਝ ਅਜਿਹੀਆਂ ਗਲਤੀਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਕਾਰਨ ਤੁਹਾਡੀ ਅਗਲੀ ਕਿਸ਼ਤ ਦਾ ਪੈਸਾ ਰੁਕ ਸਕਦਾ ਹੈ।
PM Kisan Yojana ਦੀ ਰਜਿਸਟ੍ਰੇਸ਼ਨ ਕਰਦੇ ਸਮੇਂ ਸਹੀ ਜਾਣਕਾਰੀ ਦੇਣਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਕਈ ਵਾਰ ਫਾਰਮ ਭਰਨ ਦੀ ਜਲਦਬਾਜ਼ੀ 'ਚ ਕਿਸਾਨ ਆਪਣੇ ਨਾਂ ਦੇ ਗਲਤ ਸਪੈਲਿੰਗ ਭਰ ਦਿੰਦੇ ਹਨ। ਇਹ ਗਲਤੀ ਛੋਟੀ ਹੋ ਸਕਦੀ ਹੈ, ਪਰ ਇਸ ਦਾ ਨਤੀਜਾ ਵੱਡਾ ਭੁਗਤਣਾ ਪੈ ਸਕਦਾ ਹੈ। ਅਗਲੀ ਵਾਰ ਨਾਂ ਭਰਦੇ ਸਮੇਂ ਸਹੀ ਸਪੈਲਿੰਗਾਂ ਦਾ ਖਾਸ ਧਿਆਨ ਰੱਖੋ।
ਰਜਿਸਟ੍ਰੇਸ਼ਨ ਵੇਲੇ ਤੁਹਾਡੀ ਨਿੱਜੀ ਜਾਣਕਾਰੀ ਦੇ ਨਾਲ ਬੈਂਕ ਖਾਤੇ ਦਾ ਪੂਰਾ ਵੇਰਵਾ ਵੀ ਲਿਆ ਜਾਂਦਾ ਹੈ। ਕਈ ਵਾਰ ਬੈਂਕ ਖਾਤਾ ਨੰਬਰ ਦੇ ਨਾਲ ਲੱਗਣ ਵਾਲੇ IFSC ਕੋਡ ਵਿੱਚ ਅੰਗਰੇਜ਼ੀ ਦੇ ਅੱਖਰਾਂ ਅਤੇ ਅੰਕਾਂ ਵਿਚਕਾਰ ਭੁਲੇਖਾ ਪੈ ਜਾਂਦਾ ਹੈ, ਜਿਸ ਕਾਰਨ ਲੋਕ ਗਲਤ IFSC ਕੋਡ ਭਰ ਦਿੰਦੇ ਹਨ। ਇਸ ਗਲਤੀ ਕਾਰਨ ਪੈਸੇ ਰੁਕਣ ਦੀ ਕਾਫ਼ੀ ਸੰਭਾਵਨਾ ਹੁੰਦੀ ਹੈ।
ਪੀਐਮ ਕਿਸਾਨ ਯੋਜਨਾ ਦਾ ਪੈਸਾ ਜ਼ਮੀਨ ਦੀ ਸਹੀ ਜਾਣਕਾਰੀ ਦੇ ਆਧਾਰ 'ਤੇ ਦਿੱਤਾ ਜਾਂਦਾ ਹੈ। ਕਈ ਲੋਕ ਪੋਰਟਲ 'ਤੇ ਗਲਤ ਜਾਣਕਾਰੀ ਭਰਦੇ ਹਨ ਤੇ ਇੱਕੋ ਜ਼ਮੀਨ ਦੇ ਨੰਬਰ 'ਤੇ ਕਈ ਲੋਕ ਪੈਸੇ ਲੈ ਰਹੇ ਹੁੰਦੇ ਹਨ। ਅਜਿਹੇ ਸਾਰੇ ਕਿਸਾਨਾਂ ਦੇ ਖਾਤੇ 'ਚ ਅਗਲੀ ਕਿਸ਼ਤ ਦੇ ਪੈਸੇ ਰੁਕ ਸਕਦੇ ਹਨ। ਰਜਿਸਟ੍ਰੇਸ਼ਨ ਵੇਲੇ ਜ਼ਮੀਨ ਦੀ ਸਹੀ ਜਾਣਕਾਰੀ ਭਰੋ।
e-KYC ਤੋਂ ਬਿਨਾਂ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਪੈਸਾ ਮਿਲਣਾ ਬੰਦ ਹੋ ਜਾਂਦਾ ਹੈ। ਜੇਕਰ ਤੁਸੀਂ ਖ਼ੁਦ ਦੇ ਮੋਬਾਈਲ ਐਪ ਤੋਂ e-KYC ਕਰ ਰਹੇ ਹੋ ਤਾਂ ਉਸ ਵਿਚ ਸਭ ਤੋਂ ਵੱਡੀ ਸਮੱਸਿਆ ਆਧਾਰ ਨਾਲ ਮੋਬਾਈਲ ਨੰਬਰ ਦਾ ਲਿੰਕ ਨਾ ਹੋਣਾ ਪਾਈ ਗਈ ਹੈ। ਇਸ ਗਲਤੀ ਕਾਰਨ ਓਟੀਪੀ (OTP) ਨਹੀਂ ਆਉਂਦਾ, ਜਿਸ ਕਾਰਨ ਖਾਤੇ ਵਿੱਚ ਆਉਣ ਵਾਲੀ ਰਾਸ਼ੀ ਵੀ ਰੁਕ ਸਕਦੀ ਹੈ। ਇਹ ਗਲਤੀਆਂ ਬਹੁਤ ਛੋਟੀਆਂ ਹਨ ਪਰ ਇਨ੍ਹਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਕਾਰਨ ਤੁਹਾਡੀ ਛਾਂਟੀ ਹੋ ਸਕਦੀ ਹੈ। ਜੇਕਰ ਤੁਸੀਂ ਵੀ ਰਜਿਸਟ੍ਰੇਸ਼ਨ ਵੇਲੇ ਅਜਿਹੀ ਕੋਈ ਗਲਤੀ ਕੀਤੀ ਹੈ, ਤਾਂ ਉਸ ਵਿੱਚ ਤੁਰੰਤ ਸੁਧਾਰ ਕਰ ਲਓ।