ATAL PENSION YOJANA : 60 ਸਾਲ ਤੋਂ ਪਹਿਲਾਂ ਮੌਤ ਹੋਈ ਤਾਂ ਅਟਲ ਪੈਨਸ਼ਨ ਯੋਜਨਾ ਤਹਿਤ ਮਿਲੇਗਾ ਪੂਰਾ ਪੈਸਾ, ਜਾਣੋ ਕੀ ਹੈ ਨਿਯਮ
ਜੇਕਰ ਕਿਸੇ APY ਦੇ ਖਾਤਾਧਾਰਕ ਦੀ 60 ਸਾਲ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਨੌਮਿਨੀ ਕੋਲ ਦੋ ਬਦਲ ਹੁੰਦੇ ਹਨ। ਪਹਿਲਾ ਉਹ ਆਪਣੇ ਨਾਂ 'ਤੇ ਪੈਨਸ਼ਨ ਬਣਵਾ ਸਕਦਾ ਹੈ, ਇਸ ਵਿਚ ਪੁਰਾਣਾ ਪੈਸਾ ਆਪਣੇ-ਆਪ ਟਰਾਂਸਫਰ ਹੋ ਜਾਂਦਾ ਹੈ ਤੇ ਦੂਸਰਾ...
Publish Date: Sat, 24 Apr 2021 08:16 AM (IST)
Updated Date: Tue, 27 Apr 2021 07:19 AM (IST)
ATAL PENSION YOJANA : ਕੇਂਦਰ ਸਰਕਾਰ ਨੇ ਪ੍ਰਾਈਵੇਟ ਮੁਲਾਜ਼ਮਾਂ ਜਾਂ ਛੋਟੇ ਵਪਾਰੀਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਅਟਲ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ ਪਹਿਲਾਂ ਤੁਹਾਨੂੰ 60 ਸਾਲ ਦੀ ਉਮਰ ਤਕ ਨਿਸ਼ਚਤ ਰਕਮ ਜਮ੍ਹਾਂ ਕਰਨੀ ਪੈਂਦੀ ਹੈ ਤੇ ਫਿਰ 60 ਸਾਲ ਬਾਅਦ ਤੁਹਾਨੂੰ ਜਮ੍ਹਾਂ ਪੈਸੇ ਦੇ ਆਧਾਰ 'ਤੇ ਹਰ ਮਹੀਨੇ ਪੈਨਸ਼ਨ ਦਿੱਤੀ ਜਾਂਦੀ ਹੈ। ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਜੇਕਰ ਕਿਸੇ ਦੀ ਮੌਤ 60 ਸਾਲ ਤੋਂ ਪਹਿਲਾਂ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕੀ ਅਟਲ ਪੈਨਸ਼ਨ ਯੋਜਨਾ ਦਾ ਪੈਸਾ ਮਿਲੇਗਾ। ਇਸ ਦਾ ਜਵਾਬ ਹੈ ਹਾਂ। ਇਸ ਯੋਜਨਾ ਤਹਿਤ ਖਾਤਾਧਾਰਕ ਦੀ ਮੌਤ ਹੋਣ 'ਤੇ ਨੌਮਿਨੀ ਨੂੰ ਪੂਰਾ ਪੈਸਾ ਲੈਣ ਜਾਂ ਆਪਣੀ ਪੈਨਸ਼ਨ ਬਣਵਾਉਣ ਦਾ ਅਧਿਕਾਰ ਹੈ।
ਅਟਲ ਪੈਨਸ਼ਨ ਯੋਜਨਾ ਇਕ ਸਰਕਾਰੀ ਸਕੀਮ ਹੈ ਜਿਸ ਦੀ ਗਾਰੰਟੀ ਭਾਰਤ ਸਰਕਾਰ ਲੈਂਦੀ ਹੈ। ਇਸ ਯੋਜਨਾ 'ਚ ਪੈਸਾ ਜਮ੍ਹਾਂ ਕਰਨ 'ਤੇ ਸਰਕਾਰ ਤੁਹਾਨੂੰ ਹਰ ਪੰਜ ਸਾਲ ਵਿਚ ਜਮ੍ਹਾਂ ਰਕਮ ਦਾ 50 ਫ਼ੀਸਦ ਹਿੱਸਾ ਜਾਂ ਫਿਰ ਇਕ ਹਜ਼ਾਰ ਰੁਪਏ (ਜੋ ਘੱਟ ਹੁੰਦਾ ਹੈ) ਦਿੰਦੀ ਹੈ। ਉੱਥੇ ਹੀ 60 ਸਾਲ ਪੂਰੇ ਹੋਣ 'ਤੇ ਗਾਹਕ ਨੂੰ 1,000/2,000/3,000/4,000 ਜਾਂ 5,000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ। ਪੈਨਸ਼ਨ ਕਿੰਨੀ ਹੋਵੇਗੀ, ਇਸ ਬਾਰੇ ਸਰਕਾਰ ਖਾਤਾਧਾਰਕ ਦੀ ਉਮਰ ਤੇ ਉਸ ਦੇ ਯੋਗਦਾਨ ਦੇ ਆਧਾਰ 'ਤੇ ਫ਼ੈਸਲਾ ਕਰਦੀ ਹੈ। APY ਤਹਿਤ ਮਿਲਣ ਵਾਲੀ ਰਕਮ 'ਤੇ ਟੈਕਸ ਭਰਨਾ ਪੈਂਦਾ ਹੈ।
60 ਸਾਲ ਤੋਂ ਪਹਿਲਾਂ ਖਾਤਾਧਾਰਕ ਦੀ ਮੌਤ ਹੋਣ 'ਤੇ ਕੀ ਹੋਵੇਗਾ
ਜੇਕਰ ਕਿਸੇ ਅਟਲ ਪੈਨਸ਼ਨ ਯੋਜਨਾ ਦੇ ਖਾਤਾਧਾਰਕ ਦੀ 60 ਸਾਲ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਨੌਮਿਨੀ ਕੋਲ ਦੋ ਬਦਲ ਹੁੰਦੇ ਹਨ। ਪਹਿਲਾ ਉਹ ਆਪਣੇ ਨਾਂ 'ਤੇ ਪੈਨਸ਼ਨ ਬਣਵਾ ਸਕਦਾ ਹੈ, ਇਸ ਵਿਚ ਪੁਰਾਣਾ ਪੈਸਾ ਆਪਣੇ-ਆਪ ਟਰਾਂਸਫਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਨੌਮਿਨੀ ਸਾਰਾ ਪੈਸਾ ਇੱਕਠਾ ਕਢਵਾ ਸਕਦਾ ਹੈ। ਹਾਲਾਂਕਿ, ਇਸ ਯੋਜਨਾ 'ਚ ਲੰਬੇ ਸਮੇਂ ਤਕ ਪੈਸਾ ਨਾ ਜਮ੍ਹਾਂ ਕਰਨ 'ਤੇ ਤੁਹਾਡਾ ਖਾਤਾ ਬੰਦ ਕਰ ਦਿੱਤਾ ਜਾਂਦਾ ਹੈ।
ਪਾਲਿਸੀ ਧਾਰਕ ਦੀ ਮੌਤ ਤੋਂ ਬਾਅਦ ਕਿਵੇਂ ਕਰੀਏ ਅਪਲਾਈ
APY ਯੋਜਨਾ ਦੇ ਪਾਲਿਸੀ ਧਾਰਕ ਦੀ ਮੌਤ ਤੋਂ ਬਾਅਦ ਰਕਮ ਕਢਵਾਉਣ ਜਾਂ ਪੈਨਸ਼ਨ ਯੋਜਨਾ ਜਾਰੀ ਰੱਖਣ ਲਈ ਜਿਸ ਬੈਂਕ ਜਾਂ ਡਾਕਘਰ ਵਿਚ ਖਾਤਾ ਹੈ, ਉੱਥੇ ਸੰਪਰਕ ਕਰੋ। ਇਸ ਦੇ ਨਾਲ ਹੀ ਪਾਲਿਸੀ ਧਾਰਕ ਦਾ ਡੈੱਥ ਸਰਟੀਫਿਕੇਟ, ਨੌਮਿਨੀ ਦਾ ਕੇਵਾਈਸੀ, ਨੌਮਿਨੀ ਦੇ ਬੈਂਕ ਖਾਤੇ ਦਾ ਵੇਰਵਾ, ਨੌਮਿਨੀ ਦਾ ਧਾਰਕ ਨਾਲ ਸਬੰਧ ਦਾ ਸਰਟੀਫਿਕੇਟ ਨਾਲ ਲੈ ਕੇ ਜਾਓ। ਇੱਥੇ ਬੈਂਕ ਬ੍ਰਾਂਚ ਤੁਹਾਡੇ ਕੋਲੋਂ ਕੁਝ ਜ਼ਰੂਰੀ ਜਾਣਕਾਰੀ ਮੰਗੇਗੀ ਤੇ ਵੈਰੀਫਿਕੇਸ਼ਨ ਤੋਂ ਬਾਅਦ ਤੁਸੀਂ ਇਸ ਯੋਜਨਾ ਦਾ ਲਾਭ ਲੈ ਸਕੋਗੇ।