ਸੀਤਾਰਮਣ ਨੇ ਅਜਿਹਾ ਸਿਸਟਮ ਬਣਾਉਣ ਦੀ ਸਲਾਹ ਦਿੱਤੀ ਹੈ, ਜੋ ਵਿੱਤੀ ਖੇਤਰ 'ਤੇ ਹੋਣ ਵਾਲੇ ਕਿਸੇ ਵੀ ਸਾਈਬਰ ਹਮਲੇ ਦੀ ਪਛਾਣ ਕਰ ਸਕੇ ਅਤੇ ਉਸ 'ਤੇ ਕਾਰਵਾਈ ਕਰ ਸਕੇ। ਪੁਣੇ 'ਚ SBI ਦੇ ਨਵੇਂ ਦਫ਼ਤਰ ਦੇ ਉਦਘਾਟਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਵਿੱਤ ਮੰਤਰੀ ਨੇ ਕਿਹਾ, 'ਭਾਰਤੀ ਬੈਂਕਾਂ ਨੇ ਆਪਣੇ ਲਈ ਬਹੁਤ ਵਧੀਆ ਕੰਮ ਕੀਤਾ ਹੈ ਕਿ ਦਹਾਕਿਆਂ ਤੋਂ ਕੋਈ ਵੱਡੀ ਘਟਨਾ ਨਹੀਂ ਹੋਈ ਹੈ।'

ਡਿਜੀਟਲ ਡੈਸਕ, ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬੈਂਕਾਂ ਦੇ ਮੁਖੀਆਂ ਨਾਲ ਇੱਕ ਉੱਚ ਪੱਧਰੀ ਬੈਠਕ ਕੀਤੀ। ਇਸ ਦੌਰਾਨ ਐਂਥ੍ਰੋਪਿਕ (Anthropic) ਦੇ 'ਕਲਾਉਡ ਮਿਥੋਸ' (Claude Mythos) ਨਾਲ ਜੁੜੇ ਸੰਭਾਵੀ ਖ਼ਤਰਿਆਂ 'ਤੇ ਚਰਚਾ ਕੀਤੀ ਗਈ। ਕਿਹਾ ਗਿਆ ਕਿ ਇਹ ਏਆਈ (AI) ਇੰਨਾ ਸ਼ਕਤੀਸ਼ਾਲੀ ਹੈ ਕਿ ਸੰਭਾਵੀ ਤੌਰ 'ਤੇ ਕਿਸੇ ਵੀ ਸਿਸਟਮ ਨੂੰ ਹੈਕ ਕਰ ਸਕਦਾ ਹੈ।
ਸੀਤਾਰਮਣ ਨੇ ਅਜਿਹਾ ਸਿਸਟਮ ਬਣਾਉਣ ਦੀ ਸਲਾਹ ਦਿੱਤੀ ਹੈ ਜੋ ਵਿੱਤੀ ਖੇਤਰ 'ਤੇ ਹੋਣ ਵਾਲੇ ਕਿਸੇ ਵੀ ਸਾਈਬਰ ਹਮਲੇ ਦੀ ਪਛਾਣ ਕਰ ਸਕੇ ਅਤੇ ਉਸ 'ਤੇ ਕਾਰਵਾਈ ਕਰ ਸਕੇ। ਪੁਣੇ 'ਚ ਐਸਬੀਆਈ (SBI) ਦੇ ਨਵੇਂ ਦਫ਼ਤਰ ਦੇ ਉਦਘਾਟਨ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਵਿੱਤ ਮੰਤਰੀ ਨੇ ਕਿਹਾ, 'ਭਾਰਤੀ ਬੈਂਕਾਂ ਨੇ ਆਪਣੇ ਲਈ ਬਹੁਤ ਵਧੀਆ ਕੰਮ ਕੀਤਾ ਹੈ ਕਿ ਦਹਾਕਿਆਂ ਤੋਂ ਕੋਈ ਵੱਡੀ ਘਟਨਾ ਨਹੀਂ ਹੋਈ ਹੈ।'
ਹਾਲਾਂਕਿ, ਉਨ੍ਹਾਂ ਚਿਤਾਵਨੀ ਦਿੱਤੀ ਕਿ ਐਡਵਾਂਸ ਏਆਈ ਦੀ ਚੁਣੌਤੀ ਵੱਖਰੀ ਹੈ ਤੇ ਇਸ ਨੂੰ ਅਜੇ ਘੱਟ ਸਮਝਿਆ ਗਿਆ ਹੈ। ਸਾਡੇ ਕੋਲ ਜੋ ਸੁਰੱਖਿਆ ਪ੍ਰਣਾਲੀ ਰਹੀ ਹੈ, ਉਹ ਹੁਣ ਕਾਫ਼ੀ ਨਹੀਂ ਹੋ ਸਕਦੀ। ਉਨ੍ਹਾਂ ਬੈਂਕਾਂ ਨੂੰ ਸਭ ਤੋਂ ਵਧੀਆ ਸਾਈਬਰ ਸੁਰੱਖਿਆ ਪੇਸ਼ੇਵਰਾਂ ਤੇ ਮਾਹਿਰ ਏਜੰਸੀਆਂ ਨੂੰ ਲਿਆਉਣ, ਸ਼ੱਕੀ ਗਤੀਵਿਧੀਆਂ ਦੀ ਤੁਰੰਤ ਰਿਪੋਰਟ ਕਰਨ, ਅਲਰਟ ਸਿਸਟਮ ਮਜ਼ਬੂਤ ਕਰਨ ਅਤੇ ਜੋਖ਼ਮ ਮੁਲਾਂਕਣ ਤੰਤਰ ਵਿਕਸਿਤ ਕਰਨ ਦੀ ਵੀ ਅਪੀਲ ਕੀਤੀ।
ਇਹ ਐਂਥ੍ਰੋਪਿਕ ਕੰਪਨੀ ਵੱਲੋਂ ਵਿਕਸਿਤ ਹੁਣ ਤਕ ਦਾ ਸਭ ਤੋਂ ਐਡਵਾਂਸ ਏਆਈ ਮਾਡਲ ਹੈ, ਜੋ ਖਾਸ ਤੌਰ 'ਤੇ ਕੋਡਿੰਗ ਤੇ ਸਾਈਬਰ ਸੁਰੱਖਿਆ ਲਈ ਡਿਜ਼ਾਈਨ ਕੀਤਾ ਗਿਆ ਹੈ।
ਇਹ ਸਾਫਟਵੇਅਰ ਦੀਆਂ ਕਮੀਆਂ ਬਹੁਤ ਤੇਜ਼ੀ ਨਾਲ ਲੱਭਣ ਵਿੱਚ ਸਮਰੱਥ ਹੈ। ਇਸ ਨੇ ਆਪਰੇਟਿੰਗ ਸਿਸਟਮ 'ਚ ਲਗਪਗ 27 ਸਾਲ ਪੁਰਾਣੀਆਂ ਅਜਿਹੀਆਂ ਖਾਮੀਆਂ ਲੱਭ ਲਈਆਂ ਹਨ, ਜਿਨ੍ਹਾਂ ਨੂੰ ਅੱਜ ਤੱਕ ਕੋਈ ਇਨਸਾਨ ਨਹੀਂ ਲੱਭ ਸਕਿਆ ਸੀ।
ਇਸ ਨਾਲ ਕੋਈ ਹੈਕਰ ਸਿਰਫ਼ ਇਕ ਲੈਪਟਾਪ ਨਾਲ ਦੁਨੀਆ ਦੇ ਕਿਸੇ ਵੀ ਵੱਡੇ ਬੈਂਕ ਜਾਂ ਸਰਕਾਰੀ ਸਿਸਟਮ ਨੂੰ ਹੈਕ ਕਰ ਸਕੇਗਾ। ਇਹ 'ਹੈਕਰਾਂ ਲਈ ਬ੍ਰਹਮਾਸਤਰ' ਹੈ।
ਨਹੀਂ। ਇਸ ਦੇ ਖ਼ਤਰਿਆਂ ਨੂੰ ਦੇਖਦੇ ਹੋਏ ਐਂਥ੍ਰੋਪਿਕ ਨੇ ਇਸ ਨੂੰ ਜਨਤਕ ਨਹੀਂ ਕੀਤਾ ਹੈ। ਗੂਗਲ, ਮਾਈਕ੍ਰੋਸਾਫਟ ਵਰਗੀਆਂ ਚੋਣਵੀਆਂ 40 ਕੰਪਨੀਆਂ ਤੱਕ ਹੀ ਪਹੁੰਚ ਸੀਮਤ ਹੈ।
ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਇੱਕ 'ਅਣਅਧਿਕਾਰਤ ਸਮੂਹ' ਨੇ ਇਸ ਏਆਈ ਤਕ ਪਹੁੰਚ ਹਾਸਲ ਕਰ ਲਈ ਹੈ। ਇਸ ਨਾਲ ਸਾਈਬਰ ਹਮਲਿਆਂ ਦਾ ਖ਼ਤਰਾ ਬਹੁਤ ਜ਼ਿਆਦਾ ਵਧ ਗਿਆ ਹੈ।