ਮਹਿੰਗਾਈ ਦਾ ਵੱਡਾ ਝਟਕਾ: ਪੈਟਰੋਲ-ਡੀਜ਼ਲ ਤੇ ਦੁੱਧ ਤੋਂ ਬਾਅਦ ਹੁਣ ਬ੍ਰੈੱਡ ਨੇ ਵਿਗਾੜਿਆ ਰਸੋਈ ਦਾ ਬਜਟ, ਕੀਮਤਾਂ 'ਚ ਸਿੱਧਾ 5 ਰੁਪਏ ਦਾ ਉਛਾਲ
ਰਿਪੋਰਟਾਂ ਮੁਤਾਬਕ ਰੁਪਏ ਦੀ ਡਿੱਗਦੀ ਕੀਮਤ ਕਾਰਨ ਦਰਾਮਦ (Import) ਮਹਿੰਗੀ ਹੋ ਗਈ ਹੈ। 'ਮਾਡਰਨ ਬ੍ਰੈੱਡ' ਨੇ 16 ਮਈ ਤੋਂ ਆਪਣੇ ਵੱਖ-ਵੱਖ ਵੇਰੀਐਂਟਸ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ।
Publish Date: Tue, 19 May 2026 08:39 AM (IST)
Updated Date: Tue, 19 May 2026 08:40 AM (IST)
ਨਵੀਂ ਦਿੱਲੀ: ਪੈਟਰੋਲ, ਡੀਜ਼ਲ ਅਤੇ ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਹੁਣ ਆਮ ਆਦਮੀ ਦੀ ਰਸੋਈ 'ਤੇ ਇੱਕ ਹੋਰ ਮਾਰ ਪਈ ਹੈ। ਮੁੰਬਈ ਵਿੱਚ ਬ੍ਰੈੱਡ ਦੀਆਂ ਕੀਮਤਾਂ ਵਿੱਚ 5 ਰੁਪਏ ਪ੍ਰਤੀ ਪੈਕੇਟ ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਦਾ ਮੁੱਖ ਕਾਰਨ ਪਲਾਸਟਿਕ ਪੈਕੇਜਿੰਗ ਅਤੇ ਟ੍ਰਾਂਸਪੋਰਟੇਸ਼ਨ ਲਈ ਵਰਤੇ ਜਾਣ ਵਾਲੇ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਨੂੰ ਦੱਸਿਆ ਜਾ ਰਿਹਾ ਹੈ।
ਰਿਪੋਰਟਾਂ ਮੁਤਾਬਕ ਰੁਪਏ ਦੀ ਡਿੱਗਦੀ ਕੀਮਤ ਕਾਰਨ ਦਰਾਮਦ (Import) ਮਹਿੰਗੀ ਹੋ ਗਈ ਹੈ। 'ਮਾਡਰਨ ਬ੍ਰੈੱਡ' ਨੇ 16 ਮਈ ਤੋਂ ਆਪਣੇ ਵੱਖ-ਵੱਖ ਵੇਰੀਐਂਟਸ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ।
ਕੀਮਤਾਂ ਵਿੱਚ ਹੋਇਆ ਬਦਲਾਅ:
| ਬ੍ਰੈੱਡ ਦੀ ਕਿਸਮ | ਪੁਰਾਣੀ ਕੀਮਤ | ਨਵੀਂ ਕੀਮਤ |
| ਸੈਂਡਵਿਚ ਬ੍ਰੈੱਡ (400 ਗ੍ਰਾਮ) | ₹40 | ₹45 |
| ਹੋਲ ਵੀਟ (Whole Wheat) ਬ੍ਰੈੱਡ | ₹55 | ₹60 |
| ਮਲਟੀਗ੍ਰੇਨ ਬ੍ਰੈੱਡ | ₹60 | ₹65 |
| ਚਿੱਟੀ (White) ਬ੍ਰੈੱਡ | ₹20 | ₹22 |
ਮਹਿੰਗਾਈ ਦਾ ਮੁੱਖ ਕਾਰਨ:
ਬੇਕਰੀ ਮਾਲਕਾਂ ਅਤੇ ਮਾਹਿਰਾਂ ਅਨੁਸਾਰ ਪਲਾਸਟਿਕ ਬੈਗ ਬਣਾਉਣ ਲਈ ਵਰਤਿਆ ਜਾਣ ਵਾਲਾ ਪਾਊਡਰ ਬਾਹਰੋਂ ਮੰਗਵਾਇਆ ਜਾਂਦਾ ਹੈ, ਜੋ ਹੁਣ ਕਾਫੀ ਮਹਿੰਗਾ ਹੋ ਗਿਆ ਹੈ। ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਣ ਕਾਰਨ ਮਾਲ ਦੀ ਢੋਆ-ਢੁਆਈ ਮਹਿੰਗੀ ਹੋ ਗਈ ਹੈ। ਪ੍ਰੀਜ਼ਰਵੇਟਿਵਜ਼ ਅਤੇ ਇੱਥੋਂ ਤੱਕ ਕਿ ਨਮਕ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ।
ਗਾਹਕਾਂ ਦਾ ਕਹਿਣਾ ਹੈ ਕਿ ਪਹਿਲਾਂ ਕੀਮਤਾਂ 2-3 ਰੁਪਏ ਵਧਦੀਆਂ ਸਨ, ਪਰ ਹੁਣ ਸਿੱਧਾ 5 ਰੁਪਏ ਦਾ ਵਾਧਾ ਚਿੰਤਾ ਦਾ ਵਿਸ਼ਾ ਹੈ।