8th Pay Commission : ਕੀ 50 ਹਜ਼ਾਰ ਦੇ ਪਾਰ ਹੋ ਜਾਵੇਗੀ ਸਰਕਾਰੀ ਮੁਲਾਜ਼ਮਾਂ ਦੀ ਬੇਸਿਕ ਤਨਖ਼ਾਹ, ਕੀ ਹੈ ਅਨੁਮਾਨ ?
8th Pay Commission : ਪਹਿਲਾਂ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਨੂੰ ਲੈ ਕੇ ਸੀਪੀਆਈ ਤਹਿਤ ਅਨੁਮਾਨ ਲਗਾਇਆ ਜਾ ਰਿਹਾ ਸੀ। ਹੁਣ 8ਵੇਂ ਤਨਖ਼ਾਹ ਕਮਿਸ਼ਨ ਤਹਿਤ ਬੇਸਿਕ ਸੈਲਰੀ ਨੂੰ ਲੈ ਕੇ ਗੁਣਾ-ਭਾਗ ਕੀਤੀ ਜਾ ਰਰੀਹੈ ਹੈ।
Publish Date: Mon, 28 Jul 2025 01:12 PM (IST)
Updated Date: Mon, 28 Jul 2025 04:56 PM (IST)
8th Pay Commission : ਨਵੀਂ ਦਿੱਲੀ। 8ਵਾਂ ਤਨਖ਼ਾਹ ਕਮਿਸ਼ਨ (8th Pay Commission News) ਸਰਕਾਰੀ ਮੁਲਾਜ਼ਮਾਂ 'ਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। ਇਸ ਤਹਿਤ ਸਰਕਾਰੀ ਮੁਲਾਜ਼ਮਾਂ ਤੋਂ ਲੈ ਕੇ ਪੈਨਸ਼ਨਰਾਂ ਤਕ ਲਈ ਕਈ ਵੱਡੇ ਫੈਸਲੇ ਹੋਣ ਵਾਲੇ ਹਨ। ਇਹ ਫੈਸਲੇ ਉਨ੍ਹਾਂ ਦੀਆਂ ਤਨਖਾਹਾਂ ਨਾਲ ਸਬੰਧਤ ਹੋਣਗੇ।
ਪਹਿਲਾਂ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਨੂੰ ਲੈ ਕੇ ਸੀਪੀਆਈ ਤਹਿਤ ਅਨੁਮਾਨ ਲਗਾਇਆ ਜਾ ਰਿਹਾ ਸੀ। ਹੁਣ 8ਵੇਂ ਤਨਖ਼ਾਹ ਕਮਿਸ਼ਨ ਤਹਿਤ ਬੇਸਿਕ ਸੈਲਰੀ ਨੂੰ ਲੈ ਕੇ ਗੁਣਾ-ਭਾਗ ਕੀਤੀ ਜਾ ਰਰੀਹੈ ਹੈ।
8th Pay Commission : ਕੀ ਲਗਾਇਆ ਜਾ ਰਿਹਾ ਹੈ ਅਨੁਮਾਨ?
7ਵੇਂ ਤਨਖ਼ਾਹ ਕਮਿਸ਼ਨ ਤਹਿਤ ਫਿਟਮੈਂਟ ਫੈਕਟਰ 2.57 ਫੀਸਦ ਦੇ ਆਸ-ਪਾਸ ਸੀ। ਉਸ ਤਹਿਤ ਸਰਕਾਰੀ ਮੁਲਾਜ਼ਮਾਂ ਦੀ ਬੇਸਿਕ ਸੈਲਰੀ 18 ਹਜ਼ਾਰ ਰੁਪਏ ਮੰਨੀ ਗਈ ਸੀ। ਹੁਣ ਕਿਹਾ ਜਾ ਰਿਹਾ ਹੈ ਕਿ ਜੇ 8ਵੇਂ ਵੇਤਨ ਕਮਿਸ਼ਨ ਤਹਿਤ ਇਹ ਫਿਟਮੈਂਟ ਫੈਕਟਰ 2.57 ਤੋਂ ਵਧਾਇਆ ਜਾਂਦਾ ਹੈ ਤਾਂ ਬੇਸਿਕ ਸੈਲਰੀ 'ਚ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ।
ਇਕ ਅਨੁਮਾਨ ਮੁਤਾਬਕ ਜੇ ਫਿਟਮੈਂਟ ਫੈਕਟਰ 2.86 ਜਾਂ ਇਸ ਤੋਂ ਵੱਧ ਹੁੰਦਾ ਹੈ ਤਾਂ ਸਰਕਾਰੀ ਮੁਲਾਜ਼ਮਾਂ ਦੀ ਬੇਸਿਕ ਸੈਲਰੀ 3 ਗੁਣਾ ਵਧ ਸਕਦੀ ਹੈ। ਕੇਂਦਰੀ ਮੁਲਾਜ਼ਮਾਂ ਦੀ ਬੇਸਿਕ ਸੈਲਰੀ 18 ਹਜ਼ਾਰ ਰੁਪਏ ਤੋਂ ਵਧ ਕੇ 51 ਹਜ਼ਾਰ ਰੁਪਏ ਦੇ ਆਸ-ਪਾਸ ਹੋ ਸਕਦੀ ਹੈ।
ਹਾਲਾਂਕਿ ਇਹ ਸਿਰਫ਼ ਅਨੁਮਾਨ ਹੀ ਹਨ। ਸਰਕਾਰ ਜਾਂ ਵਿਭਾਗ ਵੱਲੋਂ ਅਜੇ ਤਕ ਫਿਟਮੈਂਟ ਫੈਕਟਰ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ, ਨਾ ਹੀ ਕੋਈ ਅਪਡੇਟ ਦਿੱਤਾ ਗਿਆ ਹੈ।
ਕੀ ਹੈ 8ਵੇਂ ਤਨਖ਼ਾਹ ਕਮਿਸ਼ਨ ਦਾ ਉਦੇਸ਼ ?
ਹਰ 10 ਸਾਲਾਂ 'ਚ ਤਨਖ਼ਾਹ ਕਮਿਸ਼ਨ ਦਾ ਗਠਨ ਕੀਤਾ ਜਾਂਦਾ ਹੈ। ਇਸ ਦਾ ਟੀਚਾ ਸਾਰੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲਣ ਵਾਲੇ ਤਨਖ਼ਾਹ, ਭੱਤਿਆਂ ਤੇ ਪੈਨਸ਼ਨ ਲਾਭ ਦੀ ਸਮੀਖਿਆ ਕਰਨਾ ਹੈ। 8ਵੇਂ ਤਨਖ਼ਾਹ ਕਮਿਸ਼ਨ ਤੋਂ ਲਗਪਗ 50 ਲੱਖ ਸਰਕਾਰੀ ਮੁਲਾਜ਼ਮ ਤੇ 65 ਲੱਖ ਪੈਨਸ਼ਨਰਾਂ ਨੂੰ ਫਾਇਦਾ ਮਿਲਣ ਵਾਲਾ ਹੈ।
ਕੀ ਹਨ ਉਮੀਦਾਂ?
8ਵੇਂ ਤਨਖ਼ਾਹ ਕਮਿਸ਼ਨ ਨਾਲ ਬੇਸਿਕ ਸੈਲਰੀ 'ਚ ਵਾਧਾ ਹੋਵੇਗਾ। ਬੇਸਿਕ ਸੈਲਰੀ ਨੂੰ 18 ਹਜ਼ਾਰ ਰੁਪਏ ਤੋਂ ਵਧਾ ਕੇ 26 ਹਜ਼ਾਰ ਰੁਪਏ ਤਕ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਬਾਰੇ ਅਜੇ ਤਕ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।