10 ਮਿੰਟ 'ਚ ਡਿਲੀਵਰੀ ਵਾਲਾ ਸਿਸਟਮ ਖ਼ਤਮ, ਜ਼ੋਮੈਟੋ, ਸਵਿਗੀ ਤੇ ਜ਼ੈਪਟੋ ਦੇ ਲੱਖਾਂ ਡਿਲੀਵਰੀ ਪਾਰਟਨਰਾਂ ਨੂੰ ਵੱਡੀ ਰਾਹਤ
ਸਰਕਾਰ ਨੇ ਡਿਲੀਵਰੀ ਪਾਰਟਨਰਾਂ ਦੀ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੁਇੱਕ ਕਾਮਰਸ ਕੰਪਨੀਆਂ ਨੂੰ "10-ਮਿੰਟ ਡਿਲੀਵਰੀ" ਸੇਵਾ ਬੰਦ ਕਰਨ ਲਈ ਕਿਹਾ ਹੈ। ਮੀਡੀਆ ਰਿਪੋਰਟਾਂ 'ਚ ਸੂਤਰਾਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਹੈ।
Publish Date: Tue, 13 Jan 2026 02:54 PM (IST)
Updated Date: Tue, 13 Jan 2026 02:57 PM (IST)
ਨਵੀਂ ਦਿੱਲੀ : ਬਲਿੰਕਿਟ, ਜ਼ੋਮੈਟੋ ਤੇ ਸਵਿਗੀ ਸਮੇਤ ਹੋਰ ਆਨਲਾਈਨ ਪਲੇਟਫਾਰਮਾਂ ਲਈ ਕੰਮ ਕਰਨ ਵਾਲੇ ਲੱਖਾਂ ਡਿਲੀਵਰੀ ਬੁਆਏਜ਼ ਨੂੰ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਅਸਲ ਵਿੱਚ, ਸਰਕਾਰ ਨੇ ਡਿਲੀਵਰੀ ਪਾਰਟਨਰਾਂ ਦੀ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੁਇੱਕ ਕਾਮਰਸ ਕੰਪਨੀਆਂ ਨੂੰ "10-ਮਿੰਟ ਡਿਲੀਵਰੀ" ਸੇਵਾ ਬੰਦ ਕਰਨ ਲਈ ਕਿਹਾ ਹੈ। ਮੀਡੀਆ ਰਿਪੋਰਟਾਂ 'ਚ ਸੂਤਰਾਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਹੈ।