ਇਹ ਰੁੱਖ ਛੋਟੇ ਕੱਦ ਦਾ ਪੱਤਝੜੀ ਰੁੱਖ ਹੈ। ਇਹ ਰੁੱਖ ਉੱਤਰ-ਪੱਛਮੀ ਅਤੇ ਪੱਛਮ ਭਾਰਤ ਦੇ ਖੁਸ਼ਕ, ਰੇਤਲੇ ਇਲਾਕੇ ਅਤੇ ਘੱਟ ਪਾਣੀ ਵਾਲੇ (ਖੁਸ਼ਕ) ਇਲਾਕਿਆਂ ਵਿੱਚ ਹੁੰਦਾ ਹੈ। ਇਸ ਰੁੱਖ ਨੂੰ ਮਾਰੂਥਲ ਦੀ ਟੀਕ/ਮਾਰਵਾੜੀ ਟੀਕ/ਰਾਜਸਥਾਨੀ ਟੀਕ ਵੀ ਕਿਹਾ ਜਾਂਦਾ ਹੈ।

ਇਹ ਰੁੱਖ ਛੋਟੇ ਕੱਦ ਦਾ ਪੱਤਝੜੀ ਰੁੱਖ ਹੈ। ਇਹ ਰੁੱਖ ਉੱਤਰ-ਪੱਛਮੀ ਅਤੇ ਪੱਛਮ ਭਾਰਤ ਦੇ ਖੁਸ਼ਕ, ਰੇਤਲੇ ਇਲਾਕੇ ਅਤੇ ਘੱਟ ਪਾਣੀ ਵਾਲੇ (ਖੁਸ਼ਕ) ਇਲਾਕਿਆਂ ਵਿੱਚ ਹੁੰਦਾ ਹੈ।
• ਇਸ ਰੁੱਖ ਨੂੰ ਮਾਰੂਥਲ ਦੀ ਟੀਕ/ਮਾਰਵਾੜੀ ਟੀਕ/ਰਾਜਸਥਾਨੀ ਟੀਕ ਵੀ ਕਿਹਾ ਜਾਂਦਾ ਹੈ।
• ਇਹ ਰੁੱਖ ਪੰਜਾਬ ਵਿੱਚੋਂ ਲੁਪਤ ਹੋਣ ਦੀ ਕਗਾਰ ’ਤੇ ਪਹੁੰਚ ਚੁੱਕਿਆ
ਹੈ। ਇਹ ਰੁੱਖ ਹੁਣ ਅਬੋਹਰ, ਬਠਿੰਡਾ, ਫਿਰੋਜ਼ਪੁਰ, ਮਾਨਸਾ, ਫ਼ਰੀਦਕੋਟ, ਸੰਗਰੂਰ, ਬਰਨਾਲਾ ਜ਼ਿਲ੍ਹਿਆਂ ਵਿੱਚ ਟਾਵਾਂ ਟਿੱਲਾ ਨਜ਼ਰ ਆਉਂਦਾ ਹੈ।
• ਰਹੂੜਾ ਰੁੱਖ ਦਾ ਫੁੱਲ ਰਾਜਸਥਾਨ ਦਾ ਰਾਜ (state) ਫੁੱਲ ਹੈ।
• ਰਾਜਸਥਾਨ ਵਿੱਚ ਇਸ ਰੁੱਖ ਦੀ ਲੱਕੜ ਸ਼ਾਹੀ ਹਵੇਲੀਆਂ ਦੇ ਦਰਵਾਜ਼ੇ, ਖਿੜਕੀਆਂ ਬਣਾਉਣ ਦੇ ਕੰਮ ਆਉਂਦੀ ਹੈ। ਇਸ ਤੋਂ ਇਲਾਵਾ ਇਹ ਲੱਕੜ ਸਾਰੰਗੀ, ਚਰਖ਼ੇ, ਫਰਨੀਚਰ ਅਤੇ ਖੇਤੀ ਦੇ ਸੰਦ ਬਣਾਉਣ ਦੇ ਕੰਮ ਵੀ ਆਉਂਦੀ ਹੈ।
• ਇਹ ਰੁੱਖ ਮਾਰੂਥਲੀ ਅਤੇ ਸੁੱਕੇ ਇਲਾਕਿਆਂ ਵਿੱਚ ਹਰਿਆਵਲ ਲਿਆਉਣ ਲਈ ਅਤੇ ਰੇਤ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਬਹੁਤ ਵਧੀਆ ਰੁੱਖ ਮੰਨਿਆ ਜਾਂਦਾ ਹੈ।
• ਸਜਾਵਟ ਲਈ ਵੀ ਇਹ ਰੁੱਖ ਸੜਕਾਂ ਦੇ ਨਾਲ-ਨਾਲ ਅਤੇ ਪਾਰਕਾਂ ਵਿੱਚ ਲਗਾਏ ਜਾਂਦੇ ਹਨ।
ਆਯੁਰਵੈਦਿਕ ਗੁਣ
• ਇਸ ਰੁੱਖ ਦੀ ਛਾਲ ਨੂੰ leukoderna, ਲੀਵਰ, syphilis, ਹੈਪੇਟਾਈਟਸ ਅਤੇ ਬੁਖਾਰ ਨੂੰ ਠੀਕ ਕਰਨ ਵਿੱਚ ਵਰਤਿਆ ਜਾਂਦਾ ਹੈ।
• ਇਸ ਰੁੱਖ ਦੇ ਫੁੱਲਾਂ ਦਾ ਚੂਰਨ/ਕਾੜਾ/ਰਸ ਕੱਢ ਕੇ ਪੀਣ ਨਾਲ ਸ਼ੂਗਰ ਦੀ ਬਿਮਾਰੀ ਵਿੱਚ ਫ਼ਰਕ ਪੈਂਦਾ ਹੈ।
• ਇਸ ਰੁੱਖ ਦੀ ਲੱਕੜ ਤੋਂ ਬਣਿਆ ਗਲਾਸ/ਸੱਕ ਸ਼ੂਗਰ, ਪੇਟ ਦੀਆਂ ਅਨੇਕਾਂ ਬਿਮਾਰੀਆਂ, ਲਿਵਰ ਦੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ।
• ਇਸ ਰੁੱਖ ਦੀ ਛਿੱਲ ਚਮੜੀ ਰੋਗਾਂ ਦੀ ਦਵਾਈ ਵਿੱਚ ਵਰਤੀ ਜਾਂਦੀ ਹੈ।
• ਇਹ ਵਿਰਾਸਤੀ ਰੁੱਖ ਜਿੱਥੇ ਵੀ ਬਚੇ ਹੋਏ ਹਨ ਉਨ੍ਹਾਂ ਨੂੰ ਸਾਂਭਣ ਦੀ ਲੋੜ ਹੈ ਅਤੇ ਹੋਰ ਨਵੇਂ ਰੁੱਖ ਲਗਾਉਣ ਦੀ ਲੋੜ ਹੈ।
• ਭਾਮੀਆਂ ਪਿੰਡ (ਬਲਾਕ ਖਮਾਣੋਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਵਿਖੇ ਸਥਿਤ ਗੁਰੂਘਰ ਵਿੱਚ ਮੌਜੂਦ ਅਣਜਾਣ ਰੁੱਖ ਸਾਹਿਬ ਨੂੰ scientific ਤਰੀਕੇ ਨਾਲ ਸ਼ਨਾਖ਼ਤ ਕਰਨ ’ਤੇ ਪਤਾ ਚੱਲਿਆ ਕਿ ਇਹ ਰੁੱਖ ਰਹੂੜੇ ਦਾ ਰੁੱਖ ਹੈ।
• ਪਾਕਿਸਤਾਨ ਦੇ ਪਿੰਡ ਘਾਵਿੰਦੀ ਵਿੱਚ ਗੁਰਦਵਾਰਾ ਲਹੂੜਾ ਸਾਹਿਬ ਮੌਜੂਦ ਹੈ।
ਪੰਜਾਬ ਦੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਇਕ ਪਿੰਡ ਦਾ ਨਾਂ ਰਹੂੜੇਵਾਲੀ ਹੈ। ਏਥੇ ਰਹੂੜਿਆਂ ਦੇ ਬਹੁਤ ਰੁੱਖ ਹੁੰਦੇ ਸਨ ਪਰ ਪੰਜਾਬ ਦੀ ਤਰੱਕੀ ਦੇ ਰਾਹ ਨੇ ਇਨ੍ਹਾਂ ਰੁੱਖਾਂ ਨੂੰ ਖ਼ਤਮ ਕਰ ਦਿੱਤਾ। ਹੁਣ ਇਸ ਪਿੰਡ ਵਿਚ 1-2 ਰੁੱਖ ਰਹੂੜੇ ਦੇ ਮੌਜੂਦ ਹਨ।
• ਡਾ. ਰਜਨੀਸ਼ ਕੁਮਾਰ