ਅੱਜ ਦੀ ਪੀੜ੍ਹੀ ਨੂੰ ਮਲ੍ਹੇ ਬੇਰੀ ਬਾਰੇ ਜਾਣਕਾਰੀ ਨਹੀਂ ਹੈ। ਮਲ੍ਹਿਆਂ ਦਾ ਸੁਨਹਿਰੀ ਯੁੱਗ ਖ਼ਤਮ ਹੋ ਗਿਆ ਹੈ। ਸਾਨੂੰ ਆਪਣੇ ਵਿਰਸੇ ਨੂੰ ਆਪਣੇ ਬੱਚਿਆਂ ਤੱਕ ਪਹੁੰਚਾਉਣ ਲਈ ਇਨ੍ਹਾਂ ਬੇਰੀਆਂ ਨੂੰ ਸਾਂਭਣਾ ਪਵੇਗਾ ਅਤੇ ਨਵੇਂ ਰੁੱਖ ਲਗਾਉਣੇ ਪੈਣਗੇ। ਵਿੱਦਿਅਕ ਅਦਾਰਿਆਂ ਨੂੰ Botanical garden ਤਿਆਰ ਕਰਕੇ ਇਨ੍ਹਾਂ ਵਿਰਾਸਤੀ ਰੁੱਖਾਂ ਨੂੰ ਲਗਾਉਣ ਦੀ ਪਹਿਲ ਕਰਨੀ ਚਾਹੀਦੀ ਹੈ।

ਇਹ ਭਾਰਤ ਦਾ ਮੂਲ ਰੁੱਖ ਹੈ ਅਤੇ ਪੰਜਾਬ ਦੇ ਵਿਰਾਸਤੀ ਰੁੱਖਾਂ ਵਿੱਚੋਂ ਇਕ ਹੈ। ਪੰਜਾਬ ਵਿਚ ਮਲ੍ਹੇ ਬੇਰੀ ਮਾਨਸਾ, ਬਠਿੰਡਾ, ਫਾਜ਼ਿਲਕਾ, ਫ਼ਰੀਦਕੋਟ, ਮੋਗਾ, ਸ੍ਰੀ ਮੁਕਤਸਰ ਸਾਹਿਬ ਦੇ ਬਚੇ ਹੋਏ ਟਾਵੇਂ-ਟਿੱਲੇ ਟਿੱਬਿਆਂ, ਸੜਕਾਂ, ਨਹਿਰਾਂ, ਡਰੇਨਾਂ ਜਾਂ ਰੇਤਲੇ ਇਲਾਕਿਆਂ ਵਿੱਚ ਹੁਣ ਕਿਤੇ-ਕਿਤੇ ਮਿਲਦੀ ਹੈ।
• ਪਹਿਲੇ ਸਮਿਆਂ ਵਿੱਚ ਪੰਜਾਬ ਵਿੱਚ ਬਹੁਤ ਜੰਗਲ ਸਨ ਅਤੇ ਡੰਗਰ ਚਾਰਦੇ ਪਾਲੀ ਅਤੇ ਬੱਚੇ ਮਲ੍ਹੇ ਬੇਰਾਂ ਨੂੰ ਆਮ ਖਾਂਦੇ ਸਨ।
• ਸਰਦੀਆਂ ਵਿੱਚ ਜਦੋਂ ਲਾਲ ਰੰਗ ਦੇ ਬੇਰ ਲੱਗਦੇ ਹਨ ਤਾਂ ਇਹ ਬੇਰੀ ਪੱਤੇ ਝਾੜ ਲੈਂਦੀ ਹੈ ਜਾਂ ਪੱਤੇ ਤੋੜ ਕੇ ਸੁਕਾ ਕੇ ਇਕੱਠੇ ਕਰ ਲਏ ਜਾਂਦੇ ਹਨ ਜਿਨ੍ਹਾਂ ਨੂੰ ‘ਪਾਲਾ’ ਕਿਹਾ ਜਾਂਦਾ
ਹੈ। ਇਸ ਪਾਲੇ ਨੂੰ ਫਿਰ ਊਠਾਂ, ਭੇਡਾਂ, ਬੱਕਰੀਆਂ ਨੂੰ ਚਾਰੇ ਦੇ ਤੌਰ ’ਤੇ ਦਿੱਤਾ ਜਾਂਦਾ ਹੈ।
• ਰਾਜਸਥਾਨ ਦੇ ਮਾਰੂਥਲੀ ਇਲਾਕਿਆਂ ਵਿੱਚ ਮਲ੍ਹੇ ਬੇਰੀ ਦੀਆਂ ਜੜ੍ਹਾਂ ਨੂੰ ਦੇਸੀ ਸ਼ਰਾਬ ਕੱਢਣ ਲਈ ਵਰਤਿਆ ਜਾਂਦਾ ਸੀ।
ਹੋਰ ਪ੍ਰਚੱਲਿਤ ਨਾਂ
• ਝਾੜ ਬੇਰੀ
• ਕੰਡੇਦਾਰ ਝਾੜੀ
ਕਿਸੇ ਸਮੇਂ ਮਲ੍ਹਿਆਂ ਦੇ ਬੇਰ ਪਿੰਡਾਂ ਦੇ ਫ਼ਲ ਸਨ ਅਤੇ ਇਨ੍ਹਾਂ ਨੂੰ ਪਿੰਡਾਂ ਵਿੱਚ ਰੇੜੀਆਂ ਲਾ ਕੇ ਵੇਚਿਆ ਜਾਂਦਾ ਸੀ। ਹੁਣ ਸਾਨੂੰ ਇਹ ਬੇਰ ਮੇਲਿਆਂ ਵਿੱਚ ਹੀ ਕਿਤੇ-ਕਿਤੇ ਵਿਕਦੇ ਮਿਲਦੇ ਹਨ। ਬੱਕਰੀਆਂ ਮਲ੍ਹੇ ਬੇਰੀ ਦੇ ਪੱਤਿਆਂ ਨੂੰ ਬਹੁਤ ਖ਼ੁਸ਼ ਹੋ ਕੇ ਖਾਂਦੀਆਂ ਹਨ। ਪਹਿਲੇ ਸਮਿਆਂ ਵਿੱਚ ਜਦੋਂ ਦਿਉਰ-ਭਰਜਾਈ ਜੇਕਰ ਰਲ ਕੇ ਬੱਕਰੀ ਰੱਖਣ ਦੀ ਸਲਾਹ ਬਣਾ ਲੈਂਦੇ ਸਨ ਤਾਂ ਭਰਜਾਈ ਪਹਿਲਾਂ ਆਪਣੇ ਦਿਉਰ ਨੂੰ ਬੱਕਰੀ ਦੀ ਖੁਰਾਕ ਦਾ ਪ੍ਰਬੰਧ ਕਰਨ ਲਈ ਕਹਿੰਦੀ ਸੀ- ਵੱਢ ਮਲ੍ਹੇ ਲਿਆ ਸਿੱਟ ਵਿਹੜੇ, ਤੇਰੀ ਮੇਰੀ ਸਾਂਝੀ ਬੱਕਰੀ।
ਸਾਊਦੀ ਅਰਬ ਦੇਸ਼ਾਂ ਵਿੱਚ ਮਧੂ ਮੱਖੀਆਂ ਪਾਲਣ ਵਾਲੇ ਮੱਖੀਆਂ ਦੀਆਂ ਕਲੋਨੀਜ਼ ਨੂੰ ਮਲ੍ਹੇ ਬੇਰੀਆਂ ਦੇ ਜੰਗਲ ਵਿੱਚ ਲੈ ਜਾਂਦੇ ਹਨ ਜਿੱਥੇ ਉਹ ਮਲ੍ਹੇ ਦੇ ਫੁੱਲਾਂ ਤੋਂ ਸ਼ਹਿਦ ਤਿਆਰ ਕਰਦੇ ਹਨ ਅਤੇ ਇਸ ਨੂੰ ਸਿਡਰ (Sidr) ਮਾਰਕਾ ਨਾਲ ਜਾਣਿਆ ਜਾਂਦਾ ਹੈ। ਇਸ ਚੰਗੀ ਕੁਆਲਿਟੀ ਦੇ ਸ਼ਹਿਦ ਦੀ ਮਾਰਕੀਟ ਵਿੱਚ ਬਹੁਤ ਡਿਮਾਂਡ ਅਤੇ ਕੀਮਤ ਹੈ।
ਕਰੀਰ ਰੁੱਖ ਦੇ ਫ਼ਾਇਦੇ
• ਇਸ ਰੁੱਖ ਦਾ ਫ਼ਲ ਠੰਢਾ, ਭੁੱਖ ਨੂੰ ਵਧਾਉਣ ਵਾਲਾ
ਅਤੇ ਤਾਕਤਵਰ ਮੰਨਿਆ ਜਾਂਦਾ ਹੈ। ਫ਼ਲ ਵਿਟਾਮਿਨ-C, ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਆਇਰਨ ਨਾਲ ਭਰਪੂਰ ਹੁੰਦਾ ਹੈ।
• ਪੁਰਾਣੇ ਸਮੇਂ ਵਿੱਚ ਮਲ੍ਹੇ ਦੇ ਫ਼ਲਾਂ ਨੂੰ ਪੰਜੀਰੀ ਵਿੱਚ ਵੀ ਪਾਉਂਦੇ ਸਨ ਅਤੇ ਆਟੇ ਵਿੱਚ ਗੁੰਨ ਕੇ ਵੀ ਖਾਧਾ ਜਾਂਦਾ ਸੀ।
• ਖ਼ੁਸ਼ਕ ਖੇਤਰਾਂ ਵਿੱਚ ਮਲ੍ਹਿਆਂ ਨੂੰ soil Erosion ਅਤੇ Wind breaker ਦੇ ਤੌਰ ’ਤੇ ਵੀ ਲਗਾਇਆ ਜਾਂਦਾ ਹੈ।
ਮਲ੍ਹੇ ਬੇਰੀ ਦੇ ਨਾਮ ਉੱਤੇ ਗੁਰਦੁਆਰਾ ਸਾਹਿਬ
ਗੁਰਦੁਆਰਾ ਮਲ੍ਹਾ ਸਾਹਿਬ, ਪਿੰਡ ਮੀਰਾਂਕੋਟ, ਜ਼ਿਲ੍ਹਾ ਅੰਮ੍ਰਿਤਸਰ ਸਾਹਿਬ।
ਇਹ ਇਤਿਹਾਸਕ ਅਸਥਾਨ ਬਾਬਾ ਮਹਿਤਾਬ ਸਿੰਘ, ਨੱਥਾ ਖਹਿਰਾ ਤੇ ਉਨ੍ਹਾਂ ਦੇ ਸਾਥੀਆਂ ਦਾ ਸ਼ਹੀਦੀ ਅਸਥਾਨ ਹੈ।
ਅੱਜ ਦੀ ਪੀੜ੍ਹੀ ਨੂੰ ਮਲ੍ਹੇ ਬੇਰੀ ਬਾਰੇ ਜਾਣਕਾਰੀ ਨਹੀਂ ਹੈ। ਮਲ੍ਹਿਆਂ ਦਾ ਸੁਨਹਿਰੀ ਯੁੱਗ ਖ਼ਤਮ ਹੋ ਗਿਆ ਹੈ। ਸਾਨੂੰ ਆਪਣੇ ਵਿਰਸੇ ਨੂੰ ਆਪਣੇ ਬੱਚਿਆਂ ਤੱਕ ਪਹੁੰਚਾਉਣ ਲਈ ਇਨ੍ਹਾਂ ਬੇਰੀਆਂ ਨੂੰ ਸਾਂਭਣਾ ਪਵੇਗਾ ਅਤੇ ਨਵੇਂ ਰੁੱਖ ਲਗਾਉਣੇ ਪੈਣਗੇ। ਵਿੱਦਿਅਕ ਅਦਾਰਿਆਂ ਨੂੰ Botanical garden ਤਿਆਰ ਕਰਕੇ ਇਨ੍ਹਾਂ ਵਿਰਾਸਤੀ ਰੁੱਖਾਂ ਨੂੰ ਲਗਾਉਣ ਦੀ ਪਹਿਲ ਕਰਨੀ ਚਾਹੀਦੀ ਹੈ। ਇਨ੍ਹਾਂ ਰੁੱਖਾਂ ਨੂੰ ਰਾਊਂਡਗਲਾਸ ਫਾਊਂਡੇਸ਼ਨ ਦੀਆਂ ਨਰਸਰੀਆਂ ਵਿੱਚ ਤਿਆਰ ਕੀਤਾ ਜਾਂਦਾ ਹੈ। ਕੋਈ ਵੀ ਕਿਸਾਨ, ਯੂਥ ਕਲੱਬ, ਪੰਚਾਇਤ ਇਹ ਰੁੱਖ ਫਰੀ ਪ੍ਰਾਪਤ ਕਰ ਸਕਦੇ ਹਨ।
• ਡਾ. ਰਜਨੀਸ਼ ਕੁਮਾਰ