ਯੂਨਾਈਟਿਡ ਸਟੇਟਸ ਦੇ ਰਾਜ ਮੈਸੇਚਿਉਸੇਟਸ ਵਿੱਚ ਆਏ ਬਰਫ਼ੀਲੇ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ। ਘਰਾਂ ਦੀਆਂ ਛੱਤਾਂ ਤੋਂ ਲੈ ਕੇ ਸੜਕਾਂ ਤੱਕ, ਹਰ ਪਾਸੇ ਸਿਰਫ਼ ਬਰਫ਼ ਹੀ ਜੰਮੀ ਹੋਈ ਨਜ਼ਰ ਆ ਰਹੀ ਹੈ। ਮੈਸੇਚਿਉਸੇਟਸ ਵਿੱਚ ਚਾਰੇ ਪਾਸੇ ਬਰਫ਼ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਤੱਟਵਰਤੀ ਇਲਾਕਿਆਂ ਵਿੱਚ ਸਮੁੰਦਰੀ ਲਹਿਰਾਂ ਉਫ਼ਾਨ 'ਤੇ ਹਨ ਅਤੇ ਤੇਜ਼ ਬਾਰਿਸ਼ ਦੇ ਨਾਲ 'ਬਰਫ਼ ਦੀ ਬਾੜ੍ਹ' ਆ ਗਈ ਹੈ।

ਮੈਸੇਚਿਉਸੇਟਸ ’ਚ ਬਰਫ਼ ਦਾ ਹੜ੍ਹ
ਅਮਰੀਕਾ ਦੇ ਸਾਊਥ ਸ਼ੋਰ 'ਤੇ ਸਥਿਤ ਮੈਸੇਚਿਉਸੇਟਸ ਦੇ ਸਿਚੂਏਟ ਵਿੱਚ ਸੋਮਵਾਰ 23 ਫਰਵਰੀ ਦੀ ਸਵੇਰ ਨੂੰ ਅਸਮਾਨ ਵਿੱਚ ਗਰਜ ਦੇ ਨਾਲ ਤੇਜ਼ ਬਾਰਿਸ਼ ਹੋਈ। ਇਸ ਇਲਾਕੇ ਵਿੱਚ ਕਈ ਵਾਰ ਬਿਜਲੀ ਡਿੱਗੀ ਅਤੇ ਇਸ ਦੇ ਨਾਲ ਹੀ ਭਿਆਨਕ ਬਰਫ਼ੀਲਾ ਤੂਫ਼ਾਨ ਵੀ ਦੇਖਿਆ ਗਿਆ।
ਨੈਸ਼ਨਲ ਓਸ਼ੀਅਨਿਕ ਐਂਡ ਐਟਮੌਸਫੇਰਿਕ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ, ਸਰਦੀਆਂ ਦੇ ਤੂਫ਼ਾਨਾਂ ਵਿੱਚ ਗਰਮ ਹਵਾ ਦੀਆਂ ਹਲਕੀਆਂ ਤਹਿਆਂ ਉੱਪਰ ਉੱਠਦੀਆਂ ਹਨ, ਜਿਸ ਨਾਲ ਬਰਫ਼ਬਾਰੀ ਵਧਦੀ ਹੈ ਅਤੇ ਬਿਜਲੀ ਡਿੱਗਣ ਸਮੇਂ ਕਾਫ਼ੀ ਇਲੈਕਟ੍ਰਿਕ ਚਾਰਜ ਪੈਦਾ ਹੁੰਦਾ ਹੈ।
ਜੋਨਾਥਨ ਪੇਟਰਾਮਾਲਾ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਮੁੰਦਰੀ ਲਹਿਰਾਂ ਘਰਾਂ ਨਾਲ ਟਕਰਾ ਰਹੀਆਂ ਹਨ ਅਤੇ ਕਈ ਮੰਜ਼ਿਲਾ ਇਮਾਰਤਾਂ ਨੂੰ ਢੱਕ ਰਹੀਆਂ ਹਨ।
ਸਿਚੂਏਟ, ਪਲਾਇਮਾਊਥ ਕਾਊਂਟੀ, ਮੈਸੇਚਿਉਸੇਟਸ (ਅਮਰੀਕਾ) ਦੇ ਸਾਊਥ ਸ਼ੋਰ 'ਤੇ ਬੋਸਟਨ ਅਤੇ ਪਲਾਇਮਾਊਥ ਦੇ ਵਿਚਕਾਰ ਸਥਿਤ ਇੱਕ ਸਮੁੰਦਰ ਤੱਟੀ ਸ਼ਹਿਰ ਹੈ। ਇਹ ਸ਼ਹਿਰ ਪੂਰੀ ਤਰ੍ਹਾਂ ਬਰਫ਼ ਦੀ ਚਾਦਰ ਹੇਠ ਢੱਕਿਆ ਗਿਆ ਹੈ।
ਅਮਰੀਕਾ ਵਿੱਚ ਬਰਫ਼ੀਲੇ ਤੂਫ਼ਾਨ ਕਾਰਨ 'ਐਮਰਜੈਂਸੀ'
ਅਮਰੀਕਾ ਦੇ ਕਈ ਇਲਾਕਿਆਂ ਵਿੱਚ ਇਸ ਸਮੇਂ ਭਾਰੀ ਬਰਫ਼ਬਾਰੀ ਹੋ ਰਹੀ ਹੈ। ਮੌਸਮ ਵਿਗਿਆਨੀਆਂ ਅਨੁਸਾਰ, ਪਿਛਲੇ ਦਸ ਸਾਲਾਂ ਵਿੱਚ ਇਹ ਸਭ ਤੋਂ ਤੇਜ਼ ਤੂਫ਼ਾਨ ਹੈ। ਭਾਰੀ ਬਰਫ਼ਬਾਰੀ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਕਈ ਸ਼ਹਿਰਾਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਅਤੇ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ।