US News : ਜਹਾਜ਼ ’ਚ ਜਿਨਸੀ ਦੁਰਵਿਹਾਰ ਦੇ ਮਾਮਲੇ 'ਚ ਭਾਰਤੀ ਨਾਗਰਿਕ ਦੋਸ਼ੀ ਕਰਾਰ, ਇਸ ਦਿਨ ਸੁਣਾਈ ਜਾਵੇਗੀ ਸਜ਼ਾ
ਇਕ ਭਾਰਤੀ ਨਾਗਰਿਕ ਨੂੰ ਜਹਾਜ਼ ’ਚ ਜਿਨਸੀ ਸ਼ੋਸ਼ਣ ਅਤੇ ਹਮਲੇ ਦਾ ਦੋਸ਼ੀ ਠਹਿਰਾਇਆ ਗਿਆ ਹੈ। 38 ਸਾਲਾ ਵਰੁਣ ਅਰੋੜਾ ਅਮਰੀਕਾ ’ਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਿਹਾ ਹੈ। ਉਸ ਨੂੰ ਮਈ ’ਚ ਸਜ਼ਾ ਸੁਣਾਏ ਜਾਣ ਦੀ ਉਮੀਦ ਹੈ। ਇਸ ਮਾਮਲੇ ’ਚ ਦੋ ਸਾਲ ਤੱਕ ਦੀ ਕੈਦ ਹੋ ਸਕਦੀ ਹੈ।
Publish Date: Wed, 04 Feb 2026 08:10 PM (IST)
Updated Date: Wed, 04 Feb 2026 08:13 PM (IST)
ਨਿਊਯਾਰਕ, ਪੀਟੀਆਈ : ਇਕ ਭਾਰਤੀ ਨਾਗਰਿਕ ਨੂੰ ਜਹਾਜ਼ ’ਚ ਜਿਨਸੀ ਸ਼ੋਸ਼ਣ ਅਤੇ ਹਮਲੇ ਦਾ ਦੋਸ਼ੀ ਠਹਿਰਾਇਆ ਗਿਆ ਹੈ। 38 ਸਾਲਾ ਵਰੁਣ ਅਰੋੜਾ ਅਮਰੀਕਾ ’ਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਿਹਾ ਹੈ। ਉਸ ਨੂੰ ਮਈ ’ਚ ਸਜ਼ਾ ਸੁਣਾਏ ਜਾਣ ਦੀ ਉਮੀਦ ਹੈ। ਇਸ ਮਾਮਲੇ ’ਚ ਦੋ ਸਾਲ ਤੱਕ ਦੀ ਕੈਦ ਹੋ ਸਕਦੀ ਹੈ।
ਅਦਾਲਤੀ ਰਿਕਾਰਡਾਂ ਦੇ ਅਨੁਸਾਰ, ਅਗਸਤ 2024 ’ਚ ਰੋਡ ਆਈਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰੋਨਾਲਡ ਰੀਗਨ ਵਾਸ਼ਿੰਗਟਨ ਨੈਸ਼ਨਲ ਏਅਰਪੋਰਟ ਲਈ ਉਡਾਣ ਦੇ ਦੌਰਾਨ, ਇੱਕ ਸਹਿ-ਯਾਤਰੀ ਨੂੰ ਪਤਾ ਲੱਗਾ ਕਿ ਅਰੋੜਾ ਜਾਣਬੁੱਝ ਕੇ ਉਸ ਨੂੰ ਛੂਹ ਰਿਹਾ ਸੀ। ਅਰੋੜਾ ਨੇ ਅੱਖਾਂ ਦਾ ਮਾਸਕ ਪਾਇਆ ਹੋਇਆ ਸੀ। ਉਹ ਇਸ ਤਰ੍ਹਾਂ ਵਿਹਾਰ ਕਰ ਰਿਹਾ ਸੀ ਜਿਵੇਂ ਉਹ ਸੌਂ ਰਿਹਾ ਹੋਵੇ। ਪੀੜਤ ਨੇ ਵਾਰ-ਵਾਰ ਉਸ ਦਾ ਹੱਥ ਹਟਾਉਣ ਦੇ ਬਾਵਜੂਦ ਉਹ ਜਾਣਬੁੱਝ ਕੇ ਉਸ ਨੂੰ ਛੂਹ ਰਿਹਾ ਸੀ।