- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਨੂੰ 1 ਸਾਲ ਪੂਰਾ ਹੋਣ ਵਾਲਾ ਹੈ। 20 ਜਨਵਰੀ 2025 ਨੂੰ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਸੀ। ਟਰੰਪ ਦਾ ਇਹ ਦੂਜਾ ਕਾਰਜਕਾਲ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਟੈਰਿਫ ਤੋਂ ਲੈ ਕੇ ਵੀਜ਼ਾ ਨੀਤੀ, ਗੈਰ-ਕਾਨੂੰਨੀ ਪ੍ਰਵਾਸੀ ਅਤੇ ਸੀਜ਼ਫਾਇਰ ਵਰਗੇ ਕਈ ਮੁੱਦਿਆਂ ਨੂੰ ਲੈ ਕੇ ਟਰੰਪ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਪਰ, ਹੁਣ ਟਰੰਪ ਨੂੰ ਲੈ ਕੇ ਕੁਝ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ ਹਨ।

18 ਹਜ਼ਾਰ ਕਰੋੜ ਦਾ ਚੰਦਾ
ਰਿਅਲ ਅਸਟੇਟ ਤੋਂ ਲੈ ਕੇ ਕ੍ਰਿਪਟੋ ਕਰੰਸੀ, AI (ਆਰਟੀਫੀਸ਼ੀਅਲ ਇੰਟੈਲੀਜੈਂਸ), ਡਿਫੈਂਸ (ਰੱਖਿਆ), ਵਿੱਤੀ ਨਿਵੇਸ਼ ਕੰਪਨੀਆਂ ਅਤੇ ਤਕਨੀਕੀ ਖੇਤਰਾਂ ਤੱਕ ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਦਾ ਕਾਰੋਬਾਰ ਫੈਲਿਆ ਹੋਇਆ ਹੈ। ਰਾਸ਼ਟਰਪਤੀ ਵਜੋਂ ਟਰੰਪ ਅਕਸਰ ਇਨ੍ਹਾਂ ਖੇਤਰਾਂ ਦਾ ਸਮਰਥਨ ਕਰਦੇ ਦਿਖਾਈ ਦਿੰਦੇ ਹਨ। ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਪਿਛਲੇ 1 ਸਾਲ ਦੇ ਕਾਰਜਕਾਲ ਵਿੱਚ ਟਰੰਪ ਦੀ ਟੀਮ ਨੇ 2 ਅਰਬ ਡਾਲਰ (ਲਗਭਗ 18 ਹਜ਼ਾਰ ਕਰੋੜ ਰੁਪਏ) ਦਾ ਚੰਦਾ ਇਕੱਠਾ ਕੀਤਾ ਹੈ।
• 346 ਲੋਕਾਂ ਨੇ 2.5 ਲੱਖ ਡਾਲਰ ਤੋਂ ਵੱਧ ਦਾ ਚੰਦਾ ਦਿੱਤਾ, ਜਿਸ ਦੀ ਕੁੱਲ ਰਾਸ਼ੀ 50 ਕਰੋੜ ਡਾਲਰ ਬਣਦੀ ਹੈ।
• ਚੰਦਾ ਦੇਣ ਵਾਲਿਆਂ ਵਿੱਚੋਂ 100 ਲੋਕਾਂ ਨੇ ਟਰੰਪ ਨਾਲ ਵਾਈਟ ਹਾਊਸ ਵਿੱਚ ਰਾਤ ਦਾ ਖਾਣਾ ਖਾਧਾ ਅਤੇ ਉਨ੍ਹਾਂ ਨਾਲ ਵਿਦੇਸ਼ੀ ਯਾਤਰਾਵਾਂ ਵੀ ਕੀਤੀਆਂ।
• ਦਾਨ ਦੇਣ ਵਾਲਿਆਂ ਵਿੱਚ ਸੁੰਦਰ ਪਿਚਾਈ (Google CEO) ਅਤੇ ਸਤਿਆ ਨਡੇਲਾ (Microsoft CEO) ਵਰਗੇ ਭਾਰਤੀ ਮੂਲ ਦੇ ਕਾਰੋਬਾਰੀ ਵੀ ਸ਼ਾਮਲ ਹਨ।
• ਦਾਅਵਾ ਕੀਤਾ ਗਿਆ ਹੈ ਕਿ ਚੰਦਾ ਦੇਣ ਵਾਲੇ ਲਗਪਗ 200 ਲੋਕਾਂ ਨੂੰ ਟਰੰਪ ਦੇ ਕਈ ਸਰਕਾਰੀ ਫੈਸਲਿਆਂ ਤੋਂ ਸਿੱਧਾ ਆਰਥਿਕ ਫਾਇਦਾ ਹੋਇਆ ਹੈ।
8 ਦੇਸ਼ਾਂ ਨੇ ਟਰੰਪ 'ਤੇ ਦਿਲ ਖੋਲ੍ਹ ਕੇ ਲੁਟਾਇਆ ਪੈਸਾ
• ਕਤਰ ਨੇ ਟਰੰਪ ਨੂੰ ਇੱਕ ਆਲੀਸ਼ਾਨ ਬੋਇੰਗ ਜੈੱਟ ਤੋਹਫ਼ੇ ਵਜੋਂ ਦਿੱਤਾ। ਇਸ ਤੋਂ ਇਲਾਵਾ, ਕਤਰ ਵਿੱਚ 'ਟਰੰਪ-ਬ੍ਰਾਂਡਿਡ' ਰਿਅਲ ਅਸਟੇਟ ਪ੍ਰੋਜੈਕਟਾਂ ਰਾਹੀਂ ਟਰੰਪ ਪਰਿਵਾਰ ਨੂੰ ਲਾਇਸੈਂਸਿੰਗ ਫੀਸ ਵਜੋਂ ਮੋਟਾ ਮੁਨਾਫਾ ਹੋਇਆ।
• UAE ਨੇ ਦੁਬਈ ਸਮਿਟ ਦੌਰਾਨ ਯੂ.ਏ.ਈ. ਨੇ 'ਵਰਲਡ ਲਿਬਰਟੀ ਫਾਈਨੈਂਸ਼ੀਅਲ' ਤੋਂ 16,600 ਕਰੋੜ ਰੁਪਏ ਦੇ ਸਟੇਬਲਕੋਇਨ (Stablecoins) ਖਰੀਦੇ। ਇਸ ਦੇ ਨਾਲ ਹੀ ਅਮਰੀਕਾ ਨੇ ਯੂ.ਏ.ਈ. ਨੂੰ ਉੱਨਤ 'ਐਨਵੀਡੀਆ ਚਿਪਸ' (Nvidia Chips) ਵੇਚਣ ਦੀ ਮਨਜ਼ੂਰੀ ਦਿੱਤੀ, ਜੋ AI ਖੇਤਰ ਲਈ ਅਹਿਮ ਹੈ।
• ਵੀਅਤਨਾਮ ਵਿੱਚ ਟਰੰਪ ਪਰਿਵਾਰ ਦੇ ਗੋਲਫ ਕੋਰਸ ਅਤੇ ਹੋਟਲ ਪ੍ਰੋਜੈਕਟਾਂ ਦੀ ਬ੍ਰਾਂਡਿੰਗ ਰਾਹੀਂ ਕਰੋੜਾਂ ਰੁਪਏ ਦੀ ਕਮਾਈ ਕੀਤੀ ਗਈ।
• ਅਲਬਾਨੀਆ ਵਿੱਚ ਇੱਕ ਲਗਜ਼ਰੀ ਹੋਟਲ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜੋ ਸਿੱਧੇ ਤੌਰ 'ਤੇ ਟਰੰਪ ਦੀ ਬੇਟੀ ਇਵਾਂਕਾ ਟਰੰਪ ਨਾਲ ਜੁੜਿਆ ਹੋਇਆ ਹੈ।
• ਇਨ੍ਹਾਂ ਦੇਸ਼ਾਂ ਵਿੱਚ ਟਰੰਪ-ਬ੍ਰਾਂਡਿਡ ਰਿਅਲ ਅਸਟੇਟ ਪ੍ਰੋਜੈਕਟਾਂ ਤੋਂ ਲਾਇਸੈਂਸਿੰਗ ਅਤੇ ਬ੍ਰਾਂਡਿੰਗ ਫੀਸ ਵਜੋਂ ਭਾਰੀ ਮੁਨਾਫਾ ਕਮਾਇਆ ਗਿਆ।
• ਡੇਟਾ ਸੈਂਟਰ ਨਿਵੇਸ਼ ਅਤੇ ਹਾਵਰਡ ਲੁਟਨਿਕ ਫਰਮ ਰਾਹੀਂ ਟਰੰਪ ਪਰਿਵਾਰ ਨੂੰ ਕਰੋੜਾਂ ਦਾ ਫਾਇਦਾ ਪਹੁੰਚਿਆ।
• ਨਵੰਬਰ 2025 ਵਿੱਚ ਕ੍ਰਾਊਨ ਪ੍ਰਿੰਸ ਅਤੇ ਟਰੰਪ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਸਊਦੀ ਅਰਬ ਵਿੱਚ ਟਰੰਪ ਦੇ ਰਿਅਲ ਅਸਟੇਟ ਪ੍ਰੋਜੈਕਟਾਂ ਬਾਰੇ ਗੱਲਬਾਤ ਤੇਜ਼ ਹੋ ਗਈ ਹੈ, ਜਿਸ ਨਾਲ ਭਵਿੱਖ ਵਿੱਚ ਵੱਡੇ ਮੁਨਾਫੇ ਦੀ ਉਮੀਦ ਹੈ।