- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਸਵੀਰਾਂ ਦੀ ਤਰੀਕ ਸਾਫ਼ ਨਹੀਂ ਹੈ। ਹਾਲਾਂਕਿ, ਮੁਹੱਈਆ ਜਾਣਕਾਰੀ ਅਨੁਸਾਰ, ਇਨ੍ਹਾਂ ਤਸਵੀਰਾਂ ਨੂੰ ਕਿਸੇ ਅਪਰਾਧਿਕ ਗਤੀਵਿਧੀ ਦਾ ਸਬੂਤ ਨਹੀਂ ਮੰਨਿਆ ਗਿਆ। ਫਿਰ ਵੀ ਇਨ੍ਹਾਂ ਦੇ ਸਾਹਮਦੇ ਆਉਣ ਤੋਂ ਬਾਅਦ ਵਿਵਾਦ ਜ਼ਰੂਰ ਵਧ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਤਸਵੀਰਾਂ ਅਪੈਸਟੀਨ ਦੇ ਨਿਊਯਾਰਕ ਸਥਿਤ ਘਰ ਦੀਆ ਹਨ।

ਡਿਜੀਟਲ ਡੈਕਸ, ਨਵੀਂ ਦਿੱਲੀ : ਅਮਰੀਕਾ ਦੇ ਚਰਚਿਤ ਜਿਨਸੀ ਸ਼ੋਸ਼ਣ ਅਪਰਾਧੀ ਜੈਫਰੀ ਐਪਸਟੀਨ ਨਾਲ ਜੁੜੀਆਂ ਫਾਈਲਾਂ 'ਚ ਨਵਾਂ ਖ਼ੁਲਾਸਾ ਹੋਇਆ ਹੈ। ਇਨ੍ਹਾਂ ਦਸਤਾਵੇਜ਼ਾਂ 'ਚ ਨੋਬੇਲ ਪੁਰਸਕਾਰ ਜੇਤੂ ਵਿਗਿਆਨੀ ਜੇਮਸ ਵਾਟਸਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ 'ਚ ਉਹ ਨਿਊਯਾਰਕ ਸਥਿਤ ਐਪਸਟੀਨ ਦੇ ਘਰ 'ਚ ਤਿੰਨ ਲੜਕੀਆਂ ਨਾਲ ਦਿਖਾਈ ਦੇ ਰਹੇ ਹਨ। ਇਨ੍ਹਾਂ ਲੜਕੀਆਂ ਦੇ ਚਿਹਰੇ ਅਮਰੀਕੀ ਨਿਆਂ ਵਿਭਾਗ ਨੇ ਬਲਰ ਕਰ ਦਿੱਤੇ ਹਨ।
ਤਸਵੀਰਾਂ ਦੀ ਤਰੀਕ ਸਾਫ਼ ਨਹੀਂ ਹੈ। ਹਾਲਾਂਕਿ, ਮੁਹੱਈਆ ਜਾਣਕਾਰੀ ਅਨੁਸਾਰ, ਇਨ੍ਹਾਂ ਤਸਵੀਰਾਂ ਨੂੰ ਕਿਸੇ ਅਪਰਾਧਿਕ ਗਤੀਵਿਧੀ ਦਾ ਸਬੂਤ ਨਹੀਂ ਮੰਨਿਆ ਗਿਆ। ਫਿਰ ਵੀ ਇਨ੍ਹਾਂ ਦੇ ਸਾਹਮਦੇ ਆਉਣ ਤੋਂ ਬਾਅਦ ਵਿਵਾਦ ਜ਼ਰੂਰ ਵਧ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਤਸਵੀਰਾਂ ਅਪੈਸਟੀਨ ਦੇ ਨਿਊਯਾਰਕ ਸਥਿਤ ਘਰ ਦੀਆ ਹਨ। ਇਸ ਤੋਂ ਪਹਿਲਾਂ ਜਾਰੀ ਈਮੇਲ 'ਚ ਦੋਵਾਂ ਵਿਚਾਲੇ ਸੰਪਰਕ ਦੇ ਸੰਕੇਤ ਮਿਲੇ ਸਨ, ਪਰ ਘਰ ਦੇ ਅੰਦਰ ਦੀਆਂ ਤਸਵੀਰਾਂ ਪਹਿਲੀ ਵਾਰ ਸਾਹਮਣੇ ਆਈਆਂ ਹਨ।
ਵਾਟਸਨ ਨੇ ਕਿਸ ਚੀਜ਼ ਦੀ ਖੋਜ ਕੀਤੀ ਸੀ?
ਜੇਮਸ ਵਾਟਸਨ ਦੁਨੀਆਂ ਪ੍ਰਸਿੱਧ ਜੀਵ ਵਿਗਿਆਨੀਆਂ 'ਚ ਗਿਣੇ ਜਾਂਦੇ ਹਨ। ਉਨ੍ਹਾਂ ਨੇ 1953 'ਚ ਡੀਐੱਨਏ ਦੀ ਦੂਹਰੀ ਕੁੰਡਲੀ (ਡਬਲ ਹੈਲਿਕਸ) ਢਾਂਚੇ ਦੀ ਖੋਜ ਕੀਤੀ ਸੀ। ਇਹ ਖੋਜ ਆਧੁਨਿਕ ਜੈਨੇਟਿਕਸ ਦੀ ਨੀਂਹ ਮੰਨੀ ਜਾਂਦੀ ਹੈ। ਇਸ ਮਹੱਤਵਪੂਰਨ ਖੋਜ ਲਈ ਉਨ੍ਹਾਂ ਤੇ ਫਰਾਂਸਿਸ ਕ੍ਰਿਕ ਨੂੰ 1962 'ਚ ਮੈਡੀਸਨ ਦਾ ਨੋਬੇਲ ਪੁਰਸਕਾਰ ਦਿੱਤਾ ਗਿਆ ਸੀ।
ਡੀਐੱਨਏ ਦੇ ਢਾਂਚੇ ਦੀ ਸਮਝ ਆਉਣ ਤੋਂ ਬਾਅਦ ਜੈਨੇਟਿਕਸ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾਅ ਆਏ। ਵਾਟਸਨ ਦਾ ਦੇਹਾਂਤ 2025 'ਚ 97 ਸਾਲ ਦੀ ਉਮਰ 'ਚ ਹੋਇਆ। ਉਨ੍ਹਾਂ ਦੀ ਮੌਤ ਤੋਂ ਬਾਅਦ ਹੁਣ ਉਨ੍ਹਾਂ ਦਾ ਨਾਂ ਐਪਸਟੀਨ ਨਾਲ ਜੁੜੀਆਂ ਫਾਈਲਾਂ 'ਚ ਸਾਹਮਣੇ ਆਇਆ ਹੈ।
ਅਮਰੀਕੀ ਨਿਆਂ ਵਿਭਾਗ ਨੇ ਜਾਰੀ ਕੀਤੀਆਂ ਤਸਵੀਰਾਂ
ਅਮਰੀਕੀ ਨਿਆਂ ਵਿਭਾਗ ਵੱਲੋਂ ਜਾਰੀ ਦਸਤਾਵੇਜ਼ਾਂ 'ਚ ਵਾਟਸਨ ਐਪਸਟੀਨ ਦੇ ਘਰ 'ਚ ਤਿੰਨ ਲੜਕੀਆਂ ਨਾਲ ਖੜ੍ਹੇ ਦਿਸ ਰਹੇ ਹਨ। ਤਸਵੀਰਾਂ 'ਚ ਇੱਕ ਔਰਤ ਦੇ ਹੱਥ 'ਚ ਇਕ ਦਸਤਾਵੇਜ਼ ਹੈ, ਜਿਸ ਦਾ ਸਿਰਲੇਖ ਹੈ 'Stopping Incurable Cancers Through Eliminating Their Anti-Oxidansts'।
ਦੱਸਿਆ ਗਿਆ ਕਿ ਵਾਟਸਨ ਨੇ ਜਨਵਰੀ 2013 ਵਿੱਚ ਇਸੇ ਵਿਸ਼ੇ 'ਤੇ ਇੱਕ ਪੇਪਰ ਪ੍ਰਕਾਸ਼ਿਤ ਕੀਤਾ ਸੀ, ਹਾਲਾਂਕਿ ਉਸ ਦਾ ਨਾਂ ਥੋੜ੍ਹਾ ਵੱਖਰਾ ਸੀ। ਬਰਤਾਨੀਆ ਦੇ ਅਖ਼ਬਾਰ ਦ ਡੇਅਰੀ ਟੈਲੀਗ੍ਰਾਫ਼ ਅਨੁਸਾਰ, ਤਸਵੀਰਾਂ 2010 ਦੇ ਦਹਾਕੇ ਦੇ ਵਿਚਾਲੇ ਜਾਂ ਆਖ਼ਰ ਦੀਆਂ ਲੱਗਦੀਆਂ ਹਨ। ਇਹ ਉਹ ਸਮਾਂ ਸੀ, ਜਦੋਂ ਐਪਸਟੀਨ ਪਹਿਲਾ ਇਕ ਮਾਮਲੇ 'ਚ ਸਜ਼ਾ ਕੱਟ ਕੇ ਜੇਲ੍ਹ ਤੋਂ ਰਿਹਾਅ ਹੋ ਚੁੱਕਿਆ ਸੀ। ਹਾਲਾਂਕਿ, ਤਸਵੀਰਾਂ ਤੋਂ ਕਿਸੇ ਗਲਤ ਕੰਮ ਦਾ ਸਿੱਧਾ ਸਬੂਤਾ ਨਹੀਂ ਮਿਲਿਆ ਹੈ।
ਜੈਨੇਟਿਕਸ 'ਚ ਐਪਸਟੀਨ ਦੀ ਰੁਚੀ
ਰਿਪੋਰਟਾਂ ਅਨੁਸਾਰ, ਐਪਸਟੀਨ ਨੂੰ ਮਾਨਵ ਜੀਨੋਮ ਅਤੇ ਜੈਨੇਟਿਕਸ 'ਚ ਖਾਸ ਦਿਲਚਸਪੀ ਸੀ। ਵਿਗਿਆਨ ਜਗਤ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਉਹ 'ਸਿਲੈਕਟਿਵ ਬ੍ਰੀਡਿੰਗ' ਵਰਗੇ ਵਿਚਾਰਾਂ 'ਚ ਰੁਚੀ ਰੱਖਦਾ ਸੀ, ਜਿਸ ਦੀ ਕਾਫ਼ੀ ਆਲੋਚਨਾ ਹੁੰਦੀ ਰਹੀ ਹੈ।
ਇਹ ਵੀ ਸਾਹਮਣੇ ਆਇਆ ਸੀ ਕਿ ਉਸ ਨੇ ਨਿਊ ਮੈਕਸੀਕੋ ਸਥਿਤ ਆਪਣੇ ਰੈਂਚ ਵਿੱਚ ਇਕ ਅਜਿਹੀ ਯੋਜਨਾ 'ਤੇ ਚਰਚਾ ਕੀਤਾ ਸੀ, ਜਿਸ 'ਚ ਉਹ ਔਰਤਾਂ ਨੂੰ ਗਰਭਵਤੀ ਕਰ ਕੇ ਆਪਣੇ ਡੀਐੱਨਏ ਨੂੰ ਅੱਗੇ ਵਧਾਉਣਾ ਚਾਹੁੰਦਾ ਸੀ। ਇਸ ਲਈ ਸਪਰਮ ਬੈਂਕ ਬਣਾਉਣ ਦੀ ਗੱਲ ਵੀ ਆਖੀ ਗਈ ਸੀ।
ਵਾਟਸਨ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ
ਉੱਥੇ, ਵਾਟਸਨ ਖ਼ੁਦ ਵੀ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ 'ਚ ਰਹੇ। 2007 'ਚ ਨਸਲ ਅਤੇ ਬੁੱਧੀਮਤਾ 'ਤੇ ਦਿੱਤੇ ਗਏ ਬਿਆਨ ਤੋਂ ਬਾਅਦ ਉਸ ਨੇ ਮਾਫ਼ੀ ਮੰਗੀ ਸੀ। ਪਰ 2019 ਦੀ ਇੱਕ ਡਾਕੂਮੈਂਟਰੀ 'ਚ ਆਪਣੇ ਪੁਰਾਣੇ ਵਿਚਾਰ ਦੁਹਰਾਉਣ ਤੋਂ ਬਾਅਦ ਉਨ੍ਹਾਂ ਤੋਂ ਉਸ ਦੇ ਮਾਨਕ ਵਿਗਿਆਨਿਕ ਅਹੁਦੇ ਖੋਹ ਲਏ ਗਏ ਸਨ।